NOW
ਮਾਮਲਾ ਵਿਆਹ ਦਾ ਖਾਣਾ ਖਾ ਕੇ ਬਿਮਾਰ ਹੋਏ ਵਿਅਕਤੀਆਂ ਦਾ    ਜਲੰਧਰ ਦੇ ਬਸਤੀ ਸ਼ੇਖ 'ਚ ਦਰਦਨਾਕ ਹਾਦਸਾ, ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ; ਮਲਬੇ ਹੇਠ ਦਬੇ ਤਿੰਨ ਲੋਕ ਜ਼ਖ਼ਮੀ    ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਕਾਰਵਾਈ: ਤਿੰਨ ਨੌਜਵਾਨ ਕਾਬੂ, ਨਸ਼ੇ ਦੀਆਂ ਚਿੱਟੀਆਂ ਗੋਲੀਆਂ ਤੇ ਸਬੂਤ ਬਰਾਮਦ    ਭੋਂਡਸੀ ਜੇਲ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਹਿਰਾਸਤ ’ਚ ਬੰਦ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ    ਚੋਣਾਂ ਤੋਂ ਪਹਿਲਾਂ ਬਟਾਲਾ ’ਚ ਪੁਲਿਸ ਅਲਰਟ, ਸ਼ਹਿਰ ਦੀਆਂ ਸੜਕਾਂ ’ਤੇ ਨਿਕਲਿਆ ਵਿਸ਼ਾਲ ਫਲੈਗ ਮਾਰਚ    800 ਰੁਪਏ ਦੇ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ, ਮੁਹਾਲੀ ਪੁਲਿਸ ਵੱਲੋਂ ਦੋ ਕਾਤਲ ਕਾਬੂ    ਅਮਰੀਕਾ ਨੇ ਗ੍ਰੀਨ ਕਾਰਡ ਨਿਯਮ ਕੀਤੇ ਸਖ਼ਤ, ਐਚ-1ਬੀ, ਵਿਦਿਆਰਥੀ ਤੇ ਟੂਰਿਸਟ ਵੀਜ਼ਾ ਧਾਰਕਾਂ ਲਈ ਵਧੀਆਂ ਮੁਸ਼ਕਲਾਂ    ਸਬਜ਼ੀ ਮੰਡੀ ਦੇ ਆਪਸੀ ਝਗੜੇ ਨੇ ਲਿਆ ਪੀਓ - ਪੁੱਤ ਦੀ ਜਾਨ: ਮੱਖਣ-ਹਰਤੇਜ ਸਿੰਘ ਦੀਆਂ ਲਾਸ਼ਾਂ ਫੀਡਰ ਨਹਿਰ ਤੋਂ ਬਰਾਮਦ    ਭਗਵੰਤ ਮਾਨ ਦਾ ਵੱਡਾ ਐਲਾਨ: ਸਰਕਾਰੀ ਦਫ਼ਤਰ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ, ਲੂ ਅਤੇ ਗਰਮੀ ਤੋਂ ਬਚਾਅ ਲਈ ਨਵਾਂ ਸ਼ੈਡਿਊਲ    ਚੰਡੀਗੜ੍ਹ ’ਚ ਨੌਜਵਾਨ ਦੀ ਸ਼ਰਮਨਾਕ ਹਰਕਤ: ਸੁਖਨਾ ਝੀਲ ’ਚ ਬੋਟਿੰਗ ਦੌਰਾਨ ਪੇਸ਼ਾਬ, ਲੋਕਾਂ ’ਚ ਰੋਸ   
ਮਾਮੂਲੀ ਗੱਲ ਨੇ ਲਿਆ ਖੂਨੀ ਰੂਪ, ਗੁਆਂਢੀਆਂ ਨੇ ਬਾਲਟੀ ਹਟਾਉਣ ਨੂੰ ਲੈਕੇ ਬੈਟ ਅਤੇ ਇੱਟਾਂ ਨਾਲ ਇਕ ਪਰਿਵਾਰ ਨੂੰ ਕੀਤਾ ਜ਼ਖਮੀ
March 12, 2026
A-Trivial-Matter-Turned-Bloody-N

Daily Gianwan Bureau / Panjab

ਢਕੌਲੀ ਦੇ ਪੀਰਮੁਛੱਲਾ ਖੇਤਰ ਦੀ ਸ਼ਿਵ ਨਗਰ ਕਾਲੋਨੀ ਵਿੱਚ ਇਕ ਮਾਮੂਲੀ ਵਿਵਾਦ ਨੇ ਖ਼ੂਨੀ ਹਿੰਸਕ ਰੂਪ ਧਾਰਨ ਕਰ ਲਿਆ। ਗੁਆਂਛੀਆਂ ਨੇ ਆਪਣੇ ਪਰਿਵਾਰ ਦੇ ਇੱਕ ਮੈਂਬਰ 'ਤੇ ਬੈਟ, ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਪਤੀ-ਪਤਨੀ ਅਤੇ ਉਨ੍ਹਾਂ ਦਾ ਪੁੱਤਰ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਘਟਨਾ ਐਤਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਅਜੀਤ ਸਿੰਘ, ਜੋ ਕਿ ਸ਼ਿਵ ਨਗਰ ਵਿੱਚ ਰਹਿੰਦਾ ਹੈ, ਨੇ ਦੱਸਿਆ ਕਿ ਉਸਨੇ ਆਪਣੇ ਗੇਟ ਦੇ ਕੋਲ ਪਸ਼ੂਆਂ ਲਈ ਰੱਖੀ ਬਾਲਟੀ ਨੂੰ ਥੋੜ੍ਹਾ ਹਟਾ ਦਿੱਤਾ। ਇਸ 'ਤੇ ਗੁਆਂਢੀ ਮਹਿਲਾ ਮੀਨਾਕਸ਼ੀ ਅਤੇ ਉਸ ਦੀ ਬੇਟੀ ਅਤੇ ਭਤੀਜੀ ਘਰੋਂ ਬਾਹਰ ਆ ਕੇ ਗਾਲੀ-ਗਲੋਚ ਕਰਨ ਲੱਗੀਆਂ। ਬਹਿਸ ਦੌਰਾਨ ਮੀਨਾਕਸ਼ੀ ਦੀ ਬੇਟੀ ਨੇ ਅਜੀਤ ਸਿੰਘ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਜਦੋਂ ਮੰਜੂ ਅਤੇ ਪੁੱਤਰ ਅਭਿਸ਼ੇਕ ਬਚਾਅ ਲਈ ਆਏ, ਤਾਂ ਗੁਆਂਛੀ ਕ੍ਰਿਸ਼ਨ ਸਿੰਘ ਨੇ ਕ੍ਰਿਕਟ ਬੈਟ ਨਾਲ ਅਜੀਤ ਸਿੰਘ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਗੁਆਂਢੀ ਦੀ ਭਤੀਜੀ ਨੇ ਮੰਜੂ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ। ਅਭਿਸ਼ੇਕ ਨੇ ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀਆਂ ਨੇ ਉਸ ਨੂੰ ਵੀ ਜ਼ਮੀਨ 'ਤੇ ਪਟਕ ਦਿੱਤਾ। ਜਦੋਂ ਲੋਕ ਇਕੱਠੇ ਹੋਏ, ਤਾਂ ਕ੍ਰਿਸ਼ਨ ਇੱਟ ਅਤੇ ਡੰਡਾ ਲੈ ਕੇ ਆਇਆ ਅਤੇ ਹਮਲਾ ਕਰ ਦਿੱਤਾ। ਪਰ ਲੋਕਾਂ ਦੇ ਮਦਦ ਨਾਲ ਉਨ੍ਹਾਂ ਨੂੰ ਬਚਾਇਆ ਗਿਆ। ਇਸ ਦੇ ਬਾਵਜੂਦ, ਮੀਨਾਕਸ਼ੀ ਨੇ ਪਿੱਛੋਂ ਜਾ ਕੇ ਅਜੀਤ ਸਿੰਘ ਦੇ ਮੋਢੇ 'ਤੇ ਬੈਟ ਨਾਲ ਹਮਲਾ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਘਰ ਛੱਡ ਦਿੱਤਾ। ਜ਼ਖ਼ਮੀ ਅਜੀਤ ਸਿੰਘ ਅਤੇ ਉਸਦੀ ਪਤਨੀ ਮੰਜੂ ਨੂੰ ਢਕੌਲੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੀਨਾਕਸ਼ੀ, ਕ੍ਰਿਸ਼ਨ ਸਿੰਘ, ਦਿਵਿਆ ਅਤੇ ਆਸਥਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

A Trivial Matter Turned Bloody Neighbors Injured A Family With Bats And Bricks Over A Bucket Removal

Comments


Recommended Stories
Latest
Crime News
Most Visited Stories