ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿਣ ਵਾਲੇ ਪ੍ਰਿੰਕਲ ਲੁਧਿਆਣਾ ਅਤੇ ਉਸਦੀ ਮਹਿਲਾ ਦੋਸਤ ਨਵਜੀਤ ਕੌਰ ਤੇ ਜਾਨਲੇਵਾ ਹਮਲਾ ਹੋਇਆ ਹੈ। ਪ੍ਰਿੰਕਲ ਤੇ ਉਸਦੀ ਦੋਸਤ ਗੋਲੀਆਂ ">
NOW
ਮਾਮਲਾ ਵਿਆਹ ਦਾ ਖਾਣਾ ਖਾ ਕੇ ਬਿਮਾਰ ਹੋਏ ਵਿਅਕਤੀਆਂ ਦਾ    ਜਲੰਧਰ ਦੇ ਬਸਤੀ ਸ਼ੇਖ 'ਚ ਦਰਦਨਾਕ ਹਾਦਸਾ, ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ; ਮਲਬੇ ਹੇਠ ਦਬੇ ਤਿੰਨ ਲੋਕ ਜ਼ਖ਼ਮੀ    ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਕਾਰਵਾਈ: ਤਿੰਨ ਨੌਜਵਾਨ ਕਾਬੂ, ਨਸ਼ੇ ਦੀਆਂ ਚਿੱਟੀਆਂ ਗੋਲੀਆਂ ਤੇ ਸਬੂਤ ਬਰਾਮਦ    ਭੋਂਡਸੀ ਜੇਲ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਹਿਰਾਸਤ ’ਚ ਬੰਦ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ    ਚੋਣਾਂ ਤੋਂ ਪਹਿਲਾਂ ਬਟਾਲਾ ’ਚ ਪੁਲਿਸ ਅਲਰਟ, ਸ਼ਹਿਰ ਦੀਆਂ ਸੜਕਾਂ ’ਤੇ ਨਿਕਲਿਆ ਵਿਸ਼ਾਲ ਫਲੈਗ ਮਾਰਚ    800 ਰੁਪਏ ਦੇ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ, ਮੁਹਾਲੀ ਪੁਲਿਸ ਵੱਲੋਂ ਦੋ ਕਾਤਲ ਕਾਬੂ    ਅਮਰੀਕਾ ਨੇ ਗ੍ਰੀਨ ਕਾਰਡ ਨਿਯਮ ਕੀਤੇ ਸਖ਼ਤ, ਐਚ-1ਬੀ, ਵਿਦਿਆਰਥੀ ਤੇ ਟੂਰਿਸਟ ਵੀਜ਼ਾ ਧਾਰਕਾਂ ਲਈ ਵਧੀਆਂ ਮੁਸ਼ਕਲਾਂ    ਸਬਜ਼ੀ ਮੰਡੀ ਦੇ ਆਪਸੀ ਝਗੜੇ ਨੇ ਲਿਆ ਪੀਓ - ਪੁੱਤ ਦੀ ਜਾਨ: ਮੱਖਣ-ਹਰਤੇਜ ਸਿੰਘ ਦੀਆਂ ਲਾਸ਼ਾਂ ਫੀਡਰ ਨਹਿਰ ਤੋਂ ਬਰਾਮਦ    ਭਗਵੰਤ ਮਾਨ ਦਾ ਵੱਡਾ ਐਲਾਨ: ਸਰਕਾਰੀ ਦਫ਼ਤਰ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ, ਲੂ ਅਤੇ ਗਰਮੀ ਤੋਂ ਬਚਾਅ ਲਈ ਨਵਾਂ ਸ਼ੈਡਿਊਲ    ਚੰਡੀਗੜ੍ਹ ’ਚ ਨੌਜਵਾਨ ਦੀ ਸ਼ਰਮਨਾਕ ਹਰਕਤ: ਸੁਖਨਾ ਝੀਲ ’ਚ ਬੋਟਿੰਗ ਦੌਰਾਨ ਪੇਸ਼ਾਬ, ਲੋਕਾਂ ’ਚ ਰੋਸ   
ਵੱਡੀ ਖ਼ਬਰ : ਬੂਟਾਂ ਦੇ ਵਪਾਰੀ ਪ੍ਰਿੰਕਲ ਲੁਧਿਆਣਾ ਤੇ ਚਲੀਆਂ ਗੋਲੀਆਂ , ਮਹਿਲਾ ਦੋਸਤ ਵੀ ਗੰਭੀਰ ਜ਼ਖਮੀ
November 8, 2024
Bullets-Fired-At-Boot-Merchant-P

Daily Gianwan Bureau / Ludhiana

8 ਨਵੰਬਰ, ਲੁਧਿਆਣਾ :


ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿਣ ਵਾਲੇ ਪ੍ਰਿੰਕਲ ਲੁਧਿਆਣਾ ਅਤੇ ਉਸਦੀ ਮਹਿਲਾ ਦੋਸਤ ਨਵਜੀਤ ਕੌਰ ਤੇ ਜਾਨਲੇਵਾ ਹਮਲਾ ਹੋਇਆ ਹੈ। ਪ੍ਰਿੰਕਲ ਤੇ ਉਸਦੀ ਦੋਸਤ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਹਨ, ਓਹਨਾ ਨੂੰ ਗੰਭੀਰ ਹਲਾਤ ਚ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ।


ਖੁੱਡ ਮੁਹੱਲੇ 'ਚ ਜੁਤਾ ਕਾਰੋਬਾਰੀ ਪ੍ਰਿੰਕਲ ਲੁਧਿਆਣਾ ਦੇ ਸ਼ੋਅਰੂਮ 'ਤੇ ਹਮਲਾਵਰਾਂ ਨੇ ਦੁਕਾਨ ਚ ਵੜ ਕੇ ਗੋਲੀਆਂ ਚਲਾਈਆਂ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਪ੍ਰਿੰਕਲ ਨੂੰ ਪੇਟ, ਪਿੱਠ ਅਤੇ ਦਿਲ ਦੇ ਨੇੜੇ ਚਾਰ ਗੋਲੀਆਂ ਲੱਗੀਆਂ ਹਨ। ਜਦੋਂ ਕਿ ਪ੍ਰਿੰਕਲ ਲੁਧਿਆਣਾ ਦੀ ਮਹਿਲਾ ਦੋਸਤ ਨਵਜੀਤ ਕੌਰ ਜੋਕਿ ਟੈਟੂ ਆਰਟਿਸਟ ਹੈ ਦੀ ਪਿੱਠ ਵਿੱਚ ਦੋ ਗੋਲੀਆਂ ਲੱਗੀਆਂ। 


ਇਸ ਮਾਮਲੇ 'ਚ ਪ੍ਰਿੰਕਲ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਫਾਇਰਿੰਗ ਗਊਸ਼ਾਲਾ ਰੋਡ ਦੇ ਰਹਿਣ ਵਾਲੇ ਰਿਸ਼ਭ ਬੈਨੀਪਾਲ ਵੱਲੋਂ ਕੀਤੀ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਇਹ ਫਾਇਰਿੰਗ ਉਸ ਦੇ ਸਹੁਰੇ ਰਾਜੂ ਅਤੇ ਸਾਲਾ ਲਵੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਰਿਸ਼ਭ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿੱਛੇ ਸੀ। ਜਿਸ ਤੋਂ ਬਾਅਦ ਉਸ 'ਤੇ ਹਮਲਾ ਕੀਤਾ ਗਿਆ।


Powered by Froala Editor

Bullets Fired At Boot Merchant Prinkel Ludhiana Female Friend Also Seriously Injured

Comments


Recommended Stories
Latest
Crime News
Most Visited Stories