NOW
ਮਾਮਲਾ ਵਿਆਹ ਦਾ ਖਾਣਾ ਖਾ ਕੇ ਬਿਮਾਰ ਹੋਏ ਵਿਅਕਤੀਆਂ ਦਾ    ਜਲੰਧਰ ਦੇ ਬਸਤੀ ਸ਼ੇਖ 'ਚ ਦਰਦਨਾਕ ਹਾਦਸਾ, ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ; ਮਲਬੇ ਹੇਠ ਦਬੇ ਤਿੰਨ ਲੋਕ ਜ਼ਖ਼ਮੀ    ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਕਾਰਵਾਈ: ਤਿੰਨ ਨੌਜਵਾਨ ਕਾਬੂ, ਨਸ਼ੇ ਦੀਆਂ ਚਿੱਟੀਆਂ ਗੋਲੀਆਂ ਤੇ ਸਬੂਤ ਬਰਾਮਦ    ਭੋਂਡਸੀ ਜੇਲ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਹਿਰਾਸਤ ’ਚ ਬੰਦ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ    ਚੋਣਾਂ ਤੋਂ ਪਹਿਲਾਂ ਬਟਾਲਾ ’ਚ ਪੁਲਿਸ ਅਲਰਟ, ਸ਼ਹਿਰ ਦੀਆਂ ਸੜਕਾਂ ’ਤੇ ਨਿਕਲਿਆ ਵਿਸ਼ਾਲ ਫਲੈਗ ਮਾਰਚ    800 ਰੁਪਏ ਦੇ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ, ਮੁਹਾਲੀ ਪੁਲਿਸ ਵੱਲੋਂ ਦੋ ਕਾਤਲ ਕਾਬੂ    ਅਮਰੀਕਾ ਨੇ ਗ੍ਰੀਨ ਕਾਰਡ ਨਿਯਮ ਕੀਤੇ ਸਖ਼ਤ, ਐਚ-1ਬੀ, ਵਿਦਿਆਰਥੀ ਤੇ ਟੂਰਿਸਟ ਵੀਜ਼ਾ ਧਾਰਕਾਂ ਲਈ ਵਧੀਆਂ ਮੁਸ਼ਕਲਾਂ    ਸਬਜ਼ੀ ਮੰਡੀ ਦੇ ਆਪਸੀ ਝਗੜੇ ਨੇ ਲਿਆ ਪੀਓ - ਪੁੱਤ ਦੀ ਜਾਨ: ਮੱਖਣ-ਹਰਤੇਜ ਸਿੰਘ ਦੀਆਂ ਲਾਸ਼ਾਂ ਫੀਡਰ ਨਹਿਰ ਤੋਂ ਬਰਾਮਦ    ਭਗਵੰਤ ਮਾਨ ਦਾ ਵੱਡਾ ਐਲਾਨ: ਸਰਕਾਰੀ ਦਫ਼ਤਰ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ, ਲੂ ਅਤੇ ਗਰਮੀ ਤੋਂ ਬਚਾਅ ਲਈ ਨਵਾਂ ਸ਼ੈਡਿਊਲ    ਚੰਡੀਗੜ੍ਹ ’ਚ ਨੌਜਵਾਨ ਦੀ ਸ਼ਰਮਨਾਕ ਹਰਕਤ: ਸੁਖਨਾ ਝੀਲ ’ਚ ਬੋਟਿੰਗ ਦੌਰਾਨ ਪੇਸ਼ਾਬ, ਲੋਕਾਂ ’ਚ ਰੋਸ   
ਪੀ.ਐਸ.ਪੀ.ਸੀ.ਐਲ ਦਾ ਜੇ.ਈ. ਡਿਊਟੀ ਨਿਭਾਉਣ ਵਿੱਚ ਕੀਤੀ ਬੇਨਿਯਮੀਆਂ ਲਈ ਮੁਅੱਤਲ: ਹਰਭਜਨ ਸਿੰਘ ਈ.ਟੀ.ਓ.
October 25, 2024
JE-Of-PSPCL-Suspension-For-Irreg

ਕਿਹਾ, ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਕਾਰਵਾਈ ਵਿੱਚ ਸ਼ਾਮਲ ਕਿਸੇ ਵੀ ਰੈਂਕ ਜਾਂ ਅਹੁਦੇ ਦੇ ਕਰਮਚਾਰੀ ਲਈ ਵਿਭਾਗ ਵਿੱਚ ਕੋਈ ਥਾਂ ਨਹੀਂ

Daily Gianwan Bureau / Chandigarh



 ਚੰਡੀਗੜ੍ਹ, 25 ਅਕਤੂਬਰ


 ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਡਿਸਟ੍ਰੀਬਿਊਸ਼ਨ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਅਧੀਨ ਡਿਸਟ੍ਰੀਬਿਊਸ਼ਨ ਸਬ ਡਵੀਜ਼ਨ ਬਰੀਵਾਲਾ ਵਿਖੇ ਕੰਮ ਕਰਦੇ ਜੂਨੀਅਰ ਇੰਜਨੀਅਰ (ਜੇ.ਈ) ਗੁਰਮੀਤ ਸਿੰਘ ਨੂੰ ਉਸ ਵੱਲੋਂ ਆਪਣੇ ਫਰਜ਼ ਅਦਾ ਕਰਨ ਵਿੱਚ ਕੀਤੀਆਂ ਗਈਆਂ ਅਣਗਹਿਲੀਆਂ ਅਤੇ ਬੇਨਿਯਮੀਆਂ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਮੁਅੱਤਲ ਕੀਤੇ ਜੇ.ਈ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਹਰੀਕੇ ਕਲਾਂ ਤੋਂ ਆਸਾ ਬੁੱਟਰ ਰੋਡ 'ਤੇ ਖੇਤਾਂ ਵਿੱਚ ਖੁੱਲ੍ਹੇ ਸਥਾਨ ਵਿੱਚ ਨੂੰ ਘਰੇਲੂ ਕੁਨੈਕਸ਼ਨ ਅਤੇ ਪੀ.ਐਸ.ਪੀ.ਸੀ.ਐਲ ਦੇ ਨਿਯਮਾਂ ਦੇ ਉਲਟ 300 ਯੂਨਿਟਾਂ ਦੀ ਮੁਫਤ ਸਹੂਲਤ ਦੇਣ ਲਈ 24 ਘੰਟੇ ਸਪਲਾਈ ਲਾਈਨ 'ਤੇ ਨਵਾਂ 11 ਕੇ.ਵੀ. ਟਰਾਂਸਫਾਰਮਰ ਲਗਾ ਦਿੱਤਾ। ਮੁਢਲੀ ਜਾਂਚ ਦੇ ਅਨੁਸਾਰ ਇਹ ਘਰੇਲੂ ਕੁਨੈਕਸ਼ਨ ਰਸੋਈ, ਗੁਸਲਖਾਨੇ ਜਾਂ ਚਾਰਦੀਵਾਰੀ ਤੋਂ ਬਿਨਾਂ ਇੱਕ ਕਮਰੇ ਵਾਲੀ ਖੁੱਲੀ ਜਗ੍ਹਾ ਵਿੱਚ ਜਾਰੀ ਕੀਤਾ ਜਾਣਾ ਸੀ।  


ਇਸ ਗੈਰ-ਕਾਨੂੰਨੀ ਗਤੀਵਿਧੀ ਤਹਿਤ ਸਬੰਧਤ ਜੇ.ਈ ਨੇ ਨਾ ਸਿਰਫ ਪੀ.ਐਸ.ਪੀ.ਸੀ.ਐਲ. ਦੇ ਨਿਯਮਾਂ ਦੇ ਉਲਟ ਕੰਮ ਕੀਤਾ ਹੈ ਬਲਕਿ ਨਿਗਮ ਨੂੰ ਲਗਭਗ 1 ਲੱਖ ਦਾ ਵਿੱਤੀ ਨੁਕਸਾਨ ਵੀ ਕੀਤਾ ਹੈ।  ਗੈਰ-ਕਾਨੂੰਨੀ ਤੌਰ 'ਤੇ ਲਗਾਏ ਗਏ ਟਰਾਂਸਫਾਰਮਰ ਨੂੰ ਵੀ ਹਟਾਏ ਜਾਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਮੁਅੱਤਲ ਕੀਤੇ ਗਏ ਕਰਮਚਾਰੀ ਖਿਲਾਫ ਬਣਦੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।  


ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਤਹਿਤ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਸਪੱਸ਼ਟ ਤੌਰ 'ਤੇ ਕਿਹਾ ਕਿ ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਕਾਰਵਾਈ ਵਿੱਚ ਸ਼ਾਮਲ ਕਿਸੇ ਵੀ ਰੈਂਕ ਜਾਂ ਅਹੁਦੇ ਦੇ ਕਰਮਚਾਰੀਆਂ ਲਈ ਵਿਭਾਗ ਵਿੱਚ ਕੋਈ ਥਾਂ ਨਹੀਂ ਹੈ।  ਉਨ੍ਹਾਂ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਨਹੀਂ ਤਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।


Powered by Froala Editor

JE Of PSPCL Suspension For Irregularities In Performance Of Duty Harbhajan Singh ETO

Comments


Recommended Stories
Latest
Crime News
Most Visited Stories