NOW
ਮਾਮਲਾ ਵਿਆਹ ਦਾ ਖਾਣਾ ਖਾ ਕੇ ਬਿਮਾਰ ਹੋਏ ਵਿਅਕਤੀਆਂ ਦਾ    ਜਲੰਧਰ ਦੇ ਬਸਤੀ ਸ਼ੇਖ 'ਚ ਦਰਦਨਾਕ ਹਾਦਸਾ, ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ; ਮਲਬੇ ਹੇਠ ਦਬੇ ਤਿੰਨ ਲੋਕ ਜ਼ਖ਼ਮੀ    ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਕਾਰਵਾਈ: ਤਿੰਨ ਨੌਜਵਾਨ ਕਾਬੂ, ਨਸ਼ੇ ਦੀਆਂ ਚਿੱਟੀਆਂ ਗੋਲੀਆਂ ਤੇ ਸਬੂਤ ਬਰਾਮਦ    ਭੋਂਡਸੀ ਜੇਲ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਹਿਰਾਸਤ ’ਚ ਬੰਦ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ    ਚੋਣਾਂ ਤੋਂ ਪਹਿਲਾਂ ਬਟਾਲਾ ’ਚ ਪੁਲਿਸ ਅਲਰਟ, ਸ਼ਹਿਰ ਦੀਆਂ ਸੜਕਾਂ ’ਤੇ ਨਿਕਲਿਆ ਵਿਸ਼ਾਲ ਫਲੈਗ ਮਾਰਚ    800 ਰੁਪਏ ਦੇ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ, ਮੁਹਾਲੀ ਪੁਲਿਸ ਵੱਲੋਂ ਦੋ ਕਾਤਲ ਕਾਬੂ    ਅਮਰੀਕਾ ਨੇ ਗ੍ਰੀਨ ਕਾਰਡ ਨਿਯਮ ਕੀਤੇ ਸਖ਼ਤ, ਐਚ-1ਬੀ, ਵਿਦਿਆਰਥੀ ਤੇ ਟੂਰਿਸਟ ਵੀਜ਼ਾ ਧਾਰਕਾਂ ਲਈ ਵਧੀਆਂ ਮੁਸ਼ਕਲਾਂ    ਸਬਜ਼ੀ ਮੰਡੀ ਦੇ ਆਪਸੀ ਝਗੜੇ ਨੇ ਲਿਆ ਪੀਓ - ਪੁੱਤ ਦੀ ਜਾਨ: ਮੱਖਣ-ਹਰਤੇਜ ਸਿੰਘ ਦੀਆਂ ਲਾਸ਼ਾਂ ਫੀਡਰ ਨਹਿਰ ਤੋਂ ਬਰਾਮਦ    ਭਗਵੰਤ ਮਾਨ ਦਾ ਵੱਡਾ ਐਲਾਨ: ਸਰਕਾਰੀ ਦਫ਼ਤਰ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ, ਲੂ ਅਤੇ ਗਰਮੀ ਤੋਂ ਬਚਾਅ ਲਈ ਨਵਾਂ ਸ਼ੈਡਿਊਲ    ਚੰਡੀਗੜ੍ਹ ’ਚ ਨੌਜਵਾਨ ਦੀ ਸ਼ਰਮਨਾਕ ਹਰਕਤ: ਸੁਖਨਾ ਝੀਲ ’ਚ ਬੋਟਿੰਗ ਦੌਰਾਨ ਪੇਸ਼ਾਬ, ਲੋਕਾਂ ’ਚ ਰੋਸ   
ਲੁਧਿਆਣਾ ਦੇ ਹਰਵੀਰਾਜ ਸਿੰਘ ਨੇ ਦਿਗਵਿਜੇ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਦੂਜਾ ਸਥਾਨ ਹਾਸਲ ਕੀਤਾ
January 28, 2025
Harviraj-Singh-Of-Ludhiana-Won-S

Daily Gianwan Bureau / Panjab

ਲੁਧਿਆਣਾ : ਸਤਪਾਲ ਮਿੱਤਲ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਹਰਵੀਰਾਜ ਸਿੰਘ ਨੇ ਦਿਗਵਿਜੇ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕੀਤਾ। ਹਰਵੀਰਾਜ ਨੇ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ। 21 ਤੋਂ 24 ਜਨਵਰੀ 2025 ਤੱਕ ਭੋਪਾਲ ਮੱਧ ਪ੍ਰਦੇਸ਼ ਵਿਖੇ ਕਰਵਾਈ ਗਈ ਦਿਗਵਿਜੇ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ ਸ਼ਾਟਗਨ ਮੁਕਾਬਲਿਆਂ ਵਿੱਚ ਭਾਰਤੀ ਫੌਜ ਦੀ ਨੁਮਾਇੰਦਗੀ ਕਰਦੇ ਹੋਏ ਜੂਨੀਅਰ ਵਰਗ ਵਿੱਚ ਅਤੁਲ ਸਿੰਘ ਰਾਜਵਤ ਨੇ ਪਹਿਲਾ, ਪੰਜਾਬ ਦੀ ਪ੍ਰਤੀਨਿਧਤਾ ਕਰਦੇ ਲੁਧਿਆਣਾ ਦੇ ਹਰਵੀਰਾਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਹਰਮੇਹਰ ਸਿੰਘ ਲਾਲੀ ਨੇ ਵੀ ਤੀਜਾ ਸਥਾਨ ਹਾਸਲ ਕੀਤਾ। ਹਰਵੀਰਾਜ ਸਿੰਘ ਨੇ ਜਿੱਤ ਦਾ ਸੇਹਰਾ ਆਪਣੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ । ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਨਜ਼ਰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ 'ਤੇ ਹੈ।

Powered by Froala Editor

Harviraj Singh Of Ludhiana Won Second Place In Digvijay Singh Memorial Shooting Championship

Comments


Recommended Stories
Latest
Crime News
Most Visited Stories