NOW
ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ    ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿਸਟ ਪਰਮਿਟ' ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ 'ਤੇ: ਹਰਪਾਲ ਸਿੰਘ ਚੀਮਾ   
ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ
August 20, 2026
Punjab-Police-s-Year-long-Gender

5% ਵਾਧੂ ਕੋਸ਼ਿਸ਼ ਕਰਨ ਨਾਲ ਆਉਂਦੀ ਹੈ ਕੰਮ ਵਿੱਚ ਉੱਤਮਤਾ : ਮਨਰਾਜ ਗਰੇਵਾਲ ਸ਼ਰਮਾ

ਮਹਿਲਾ ਅਧਿਕਾਰੀਆਂ ਨੂੰ ਐਸ.ਐਚ.ਓ. ਵਰਗੀਆਂ ਮੋਹਰੀ ਤੇ ਅਹਿਮ ਭੂਮਿਕਾਵਾਂ ਨਿਭਾਉਣ ਲਈ ਸਰਗਰਮੀ ਨਾਲ ਅੱਗੇ ਆਉਣ ਦੀ ਲੋੜ: ਵਿਸ਼ੇਸ਼ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ

Amanpreet Kaur / Phillaur

ਚੰਡੀਗੜ੍ਹ/ਜਲੰਧਰ, 20 ਅਗਸਤ: ਪੰਜਾਬ ਪੁਲਿਸ, ਆਰ.ਸੀ.ਟੀ. ਐਨ.ਜੀ.ਓ.— ਜਮੀਲ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਅਤੇ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ, ‘ Çਲੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਆਫ਼ ਵਿਮੈਨ ਇਨ ਪੰਜਾਬ ਪੁਲਿਸ’ ਵਿਸ਼ੇ ’ਤੇ ਅਧਾਰਤ ਸਾਲ ਭਰ ਚੱਲਣ ਵਾਲੀ ਸਿਖਲਾਈ ਪਹਿਲਕਦਮੀ ਅੱਜ 134 ਸਾਲ ਪੁਰਾਣੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਐਮਆਰਐਸਪੀਪੀਏ), ਫਿਲੌਰ ਵਿਖੇ ਸਫਲਤਾਪੂਰਵਕ ਮੁਕੰਮਲ ਹੋਈ। ਅੱਜ, ਤੀਜੇ ਗੇੜ ਦਾ ਆਖਰੀ ਦਿਨ ਗਰੁੱਪ ਟੀ1 ਸੀ—ਸਿਰਫ਼ ਔਰਤਾਂ ਲਈ ਸਮੂਹ ਤੇ ਕੇਂਦਰਿਤ ਰਿਹਾ, ਜਿਸ ਵਿੱਚ ਸੂਬੇ ਭਰ ਵਿੱਚ ਮਹਿਲਾ ਹੈਲਪਡੈਸਕਾਂ ’ਤੇ ਤਾਇਨਾਤ ਪੰਜਾਬ ਪੁਲਿਸ ਮਹਿਲਾ ਮਿੱਤਰ ਸ਼ਾਮਲ ਹੋਈਆਂ। ਇਸ ਸਿਖਲਾਈ ਪ੍ਰੋਗਰਾਮ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੀ, ਇੰਡੀਅਨ ਐਕਸਪ੍ਰੈਸ ਦੇ ਰੈਜ਼ੀਡੈਂਟ/ਰਾਸ਼ਟਰੀ ਸੰਪਾਦਕ (ਉੱਤਰੀ) ਮਨਰਾਜ ਗਰੇਵਾਲ ਸ਼ਰਮਾ ਨੇ ਭਾਗ ਲੈਣ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਇਸ ਪੁਰਸ਼-ਪ੍ਰਧਾਨ ਖੇਤਰ ਵਿੱਚ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਦਿਆਂ ਪੱਤਰਕਾਰੀ ਵਿੱਚ ਸਨਮਾਨਯੋਗ ਰੁਤਬਾ ਹਾਸਲ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਿਖਰ ’ਤੇ ਪਹੁੰਚਣ ਲਈ ਬਿਨਾਂ ਕਿਸੇ ਸਮਝੌਤੇ ਦੇ ਪੂਰਨ ਸਮਰਪਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਆਪਣੇ ਤਜਰਬੇ ਤੋਂ ਦੱਸਿਆ ਕਿ ਹਮੇਸ਼ਾ ‘ 5% ਵਾਧੂ ਕੋਸ਼ਿਸ਼’ ਸਾਨੂੰ ਹੋਰਨਾਂ ਤੋਂ ਵੱਖਰਾ ਤੇ ਅਗਾਂਹਾ ਕਰ ਦਿੰਦੀ ਹੈ। ਉਨ੍ਹਾਂ ਨੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਅਡੋਲ ਰਹਿਣ , ਆਪਣੀ ਪੇਸ਼ੇਵਰ ਅਹਿਮੀਅਤ ਬਣਾਉਣ ਅਤੇ ਕੰਮਕਾਜੀ ਥਾਂ ’ਤੇ ਲਿੰਗ ਅਧਾਰਿਤ ਜਾਂ ਅਣਉਚਿਤ ਟਿੱਪਣੀਆਂ ਵਿਰੁੱਧ ਡੱਟ ਕੇ ਬੋਲਣ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਦੀ 80,000 ਮੁਲਾਜ਼ਮਾਂ ਦੀ ਮਜ਼ਬੂਤ ਨਫ਼ਰੀ ਵਿੱਚ 11% ਮਹਿਲਾ ਕਰਮਚਾਰੀਆਂ ਨੂੰ ਮਾਣ ਅਤੇ ਸਮਾਨਤਾ ਨਾਲ ਮੁੱਖ ਧਾਰਾ ਵਿੱਚ ਜੋੜਨ ਲਈ ਅਜਿਹੀਆਂ ਸਿਖਲਾਈ ਪਹਿਲਕਦਮੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਮਹਿਲਾ ਅਧਿਕਾਰੀਆਂ ਨੂੰ ਇਹ ਅਹਿਸਾਸ ਦਿਵਾਇਆ ਕਿ ਉਨ੍ਹਾਂ ਨੂੂੰ ਸਨਮਾਨ ਅਤੇ ਬਣਦੀ ਥਾਂ ਤਾਂ ਹੀ ਮਿਲ ਸਕਦੀ ਹੈ ਜੇਕਰ ਉਹ ਆਪਣੇ ਸਵੈ-ਮਾਣ , ਪੇਸ਼ੇਵਰਤਾ, ਦ੍ਰਿੜਤਾ ਅਤੇ ਯੋਗਤਾਵਾਂ ਵਿੱਚ ਪੂਰਨ ਭਰੋਸਾ ਰੱਖਣ। ਉਨ੍ਹਾਂ ਨੇ ਮਹਿਲਾਵਾਂ ਨੂੰ ਪ੍ਰਸ਼ਾਸਨਿਕ ਡੈਸਕਾਂ ਤੋਂ ਅੱਗੇ ਵਧਣ, ਚੁਣੌਤੀਪੂਰਨ ਫੀਲਡ ਅਸਾਈਨਮੈਂਟਾਂ ਨੂੰ ਚੁਣਨ ਅਤੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਵਜੋਂ ਪੋਸਟਿੰਗ ਸਮੇਤ ਫਰੰਟਲਾਈਨ ਲੀਡਰਸ਼ਿਪ ਭੂਮਿਕਾਵਾਂ ਲਈ ਸਰਗਰਮੀ ਨਾਲ ਅੱਗੇ ਆਉਣ ਦੀ ਅਪੀਲ ਕੀਤੀ। ਸਪੈਸ਼ਲ ਡੀਜੀਪੀ ਨੇ ਘਰੇਲੂ ਹਿੰਸਾ ’ਤੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀਆਂ ਪਹਿਲਕਦਮੀਆਂ ਬਾਰੇ ਵੀ ਦੱਸਿਆ, ਜਿਸ ਵਿੱਚ ’ਸਾਂਝ ਰਾਹਤ ਕੇਂਦਰ’ ਪ੍ਰੋਜੈਕਟ ਸ਼ਾਮਲ ਹੈ। ਇਸ ਤੋਂ ਬਾਅਦ ਘਰੇਲੂ ਹਿੰਸਾ ’ਤੇ ਅਧਾਰਤ 15 ਮਿੰਟ ਦੀ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਇਹ ਸਬੂਤ-ਅਧਾਰਤ ਪਹਿਲਕਦਮੀ 21ਵੀਂ ਸਦੀ ਦੀਆਂ ਚੁਣੌਤੀਆਂ, ਜਿਨ੍ਹਾਂ ਵਿੱਚ ਸਾਈਬਰ ਅਪਰਾਧ, ਪ੍ਰੌਕਸੀ ਅੱਤਵਾਦ, ਸੰਗਠਿਤ ਗੈਂਗਸਟਰ ਨੈਟਵਰਕ ਅਤੇ ਨਸ਼ਿਆਂ ਦੀ ਵਰਤੋਂ ਸ਼ਾਮਲ ਹਨ, ਨਾਲ ਨਜਿੱਠਣ ਦੇ ਸਮਰੱਥ ਇੱਕ ਸਮਾਵੇਸ਼ੀ, ਭਵਿੱਖ ਮੁਖੀ ਫੋਰਸ ਬਣਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ । ਇਸ ਤੋਂ ਪਹਿਲਾਂ, ਮਹਾਰਾਸ਼ਟਰ ਕੇਡਰ ਦੀ ਸਾਬਕਾ ਡੀਜੀਪੀ ਮੀਰਨ ਚੱਢਾ ਬੋਰਵਾਂਕਰ ਨੇ 80 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਵਜੋਂ ਆਪਣੀਆਂ ਚੁਣੌਤੀਆਂ ਸਾਂਝੀਆਂ ਕੀਤੀਆਂ, ਜਦੋਂ ਉਹ 1981 ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਬੈਚ ਵਿੱਚ ਇਕਲੌਤੀ ਮਹਿਲਾ ਅਧਿਕਾਰੀ ਸੀ। ਉਨ੍ਹਾਂ ਨੇ ਪੁਣੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਮਹਾਰਾਸ਼ਟਰ ਪੁਲਿਸ ਵਿੱਚ ਮਹਿਲਾ ਪੁਲਿਸ ਅਧਿਕਾਰੀਆਂ ਦੇ ਸੰਤੁਸ਼ਟੀ ਪੱਧਰ ’ਤੇ ਕੀਤੀ ਗਈ ਇੱਕ ਖੋਜ ਅਤੇ ਉਸ ਦੌਰਾਨ ਜੁਟਾਈ ਅਹਿਮ ਜਾਣਕਾਰੀ ਸਾਂਝੀ ਕੀਤੀ। ਪੰਜਾਬ ਦੇ ਸਾਬਕਾ ਡੀਜੀਪੀ ਆਰ.ਸੀ. ਸਿੰਘ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਦਿਆ ਦੱਸਿਆ ਕਿ ਸੰਯੁਕਤ ਰਾਸ਼ਟਰ ਵਿੱਚ 50 ਪ੍ਰਤੀਸ਼ਤ ਔਰਤਾਂ ਦੀ ਸ਼ਮੂਲੀਅਤ ਵਾਲੀ ਨੀਤੀ ਅਪਣਾਈ ਗਈ ਸੀ। ਉਨ੍ਹਾਂ ਨੇ ਸਹਾਇਕ ਮੁਖੀ ਵਜੋਂ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਜਦੋਂ ਉਨਾਂ ਨੇ ਆਪਣੇ ਅਧੀਨ ਕੰਮ ਕਰਨ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਬਰਾਬਰ ਚੁਣੌਤੀਪੂਰਨ ਭੂਮਿਕਾਵਾਂ ਸੌਂਪੀਆਂ ਅਤੇ ਉਨ੍ਹਾਂ ਫਰਜ਼ਾਂ ਨੂੰ ਪੂਰਾ ਕਰਨ ਲਈ ਢੁਕਵੀਂ ਲੌਜਿਸਟਿਕ ਸਹਾਇਤਾ ਵੀ ਪ੍ਰਦਾਨ ਕੀਤੀ ਸੀ। ਇਸ ਮੌਕੇ ’ਤੇ ਵਿਸ਼ੇਸ਼ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਵੀ 51 ਮਾਸਟਰ ਟ੍ਰੇਨਰਾਂ ਨੂੰ ਸੂਬੇ ਭਰ ਵਿੱਚ ਇਸ ਕੈਸਕੇਡਿੰਗ ਸਿਖਲਾਈ ਮਾਡਲ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਦੌਰਾਨ ਇਸ ਨਵੇਕਲੇ ਤੇ ਪ੍ਰਭਾਵੀ ਪ੍ਰੋਜੈਕਟ ਤਹਿਤ ਪੰਜਾਬ ਭਰ ਦੇ 384 ਪੁਲਿਸ ਥਾਣਿਆਂ ਤੋਂ ਲਗਭਗ 1500 ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਗਈ। ਦਸੰਬਰ 2025 ਵਿੱਚ 51 ਮਾਸਟਰ ਟ੍ਰੇਨਰਾਂ ਲਈ ‘ਟ੍ਰੇਨਿੰਗ ਆਫ਼ ਟ੍ਰੇਨਰਜ਼’ (ਟੀਓਟੀ) ਕੋਰਸ ਨਾਲ ਸ਼ੁਰੂ ਹੋਈ, ਇਹ ਪਹਿਲਕਦਮੀ 2026 ਦੇ ਸ਼ੁਰੂ ਵਿੱਚ ਦੋ ਜ਼ਮੀਨੀ ਪੱਧਰ ਦੇ ਜ਼ਿਲ੍ਹਾ-ਪੱਧਰੀ ਦੌਰਾਂ ਵਿੱਚੋਂ ਲੰਘੀ ਅਤੇ ਤਿੰਨ-ਦਿਨਾਂ ਅਕੈਡਮੀ-ਪੱਧਰੀ ਗੇੜ-3 ਵਿੱਚ ਜਾ ਕੇ ਸਮਾਪਤ ਹੋਈ। ਜੇ-ਪਾਲ ਵੱਲੋਂ ਹੁਣ ਸੰਸਥਾਗਤ ਮਾਹੌਲ ਅਤੇ ਕਮਿਊਨਿਟੀ ਪੁਲਿਸਿੰਗ ਅਭਿਆਸਾਂ ’ਤੇ ਪੈਣ ਵਾਲੇ ਲੰਬੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਐਂਡਲਾਈਨ ਸਰਵੇਖਣ ਕੀਤਾ ਜਾਵੇਗਾ।

Punjab Police s Year long Gender Sensitivity And Mainstreaming Training Project Concluded At MRS PPA Phillaur

Comments


Recommended Stories
Latest
Crime News
Most Visited Stories