NOW
ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ    ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿਸਟ ਪਰਮਿਟ' ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ 'ਤੇ: ਹਰਪਾਲ ਸਿੰਘ ਚੀਮਾ   
ਮਿਸ਼ਨ ਨਿਸ਼ਚੇ : ਫਾਜ਼ਿਲਕਾ ਪੁਲਿਸ ਵੱਲੋਂ ਕਰਵਾਈ ਐਥਲੈਟਿਕ ਮੀਟ ਵਿਚ ਨੌਜਵਾਨਾਂ ਨੇ ਜੋਸ਼, ਜਜਬੇ ਅਤੇ ਜਨੂੰਨ ਨਾਲ ਲਿਆ ਭਾਗ
July 18, 2024
Mission-Nishche-In-The-Athletic-

ਸਮਾਜਿਕ ਭਾਗੀਦਾਰੀ ਨਾਲ ਨਸ਼ੇ ਤੋਂ ਮੁਕਤ ਕਰਾਂਗੇ ਪੂਰਾ ਸਮਾਜ-ਡੀਆਈਜੀ ਅਜੈ ਮਲੂਜਾ

ਨਸ਼ਿਆਂ ਖਿਲਾਫ ਚੌਤਰਫਾ ਮੁਹਿੰਮ ਆਰੰਭ, ਨਸ਼ਾ ਹਾਰੇਗਾ ਜਿੰਦਗੀ ਜਿੱਤੇਗੀ-ਐਸਐਸਪੀ

Amanpreet Kaur / Fazilka

ਫਾਜ਼ਿਲਕਾ 18 ਜੁਲਾਈ


ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਸ਼ਿਆਂ ਖਿਲਾਫ ਆਰੰਭੇ ਅਭਿਆਨ ਦੀ ਲੜੀ ਤਹਿਤ ਪੁਲਿਸ ਵੱਲੋਂ ਜਿੱਥੇ ਨਸ਼ਾ ਤਸਕਰਾਂ ਨੂੰ ਦਬੋਚਿਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਨਾਲ ਸਾਂਝ ਨੂੰ ਮਜਬੂਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਮਿਸ਼ਨ ਨਿਸ਼ਚੇ ਦੇ ਤਹਿਤ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਐਥਲੀਟ ਮੀਟ ਕਰਵਾਈ ਗਈ।


 ਇਸ ਦਾ ਉਦਘਾਟਨ ਡੀਆਈਜੀ ਸ੍ਰੀ ਅਜੇ ਮਲੂਜਾ ਆਈਪੀਐਸ ਨੇ ਕੀਤਾ। ਐਸਐਸਪੀ ਡਾ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਏ ਇਸ ਖੇਡ ਮੇਲੇ ਵਿੱਚ ਫਾਜ਼ਿਲਕਾ ਦੇ ਨੌਜਵਾਨਾਂ ਨੇ ਵੱਡੇ ਉਤਸ਼ਾਹ, ਜੋਸ਼, ਜਜ਼ਬੇ ਅਤੇ ਜਨੂੰਨ ਨਾਲ ਭਾਗ ਲਿਆ।


 ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਜੇ ਮਲੂਜਾ ਨੇ ਆਖਿਆ ਕਿ ਪੰਜਾਬ ਪੁਲਿਸ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਉਹਨਾਂ ਆਖਿਆ ਕਿ ਜਦ ਨੌਜਵਾਨ ਉਸਾਰੂ ਗਤੀਵਿਧੀਆਂ ਵਿੱਚ ਰੁਚੀ ਲੈਣਗੇ ਤਾਂ ਉਹ ਮਾੜੀਆਂ ਆਦਤਾਂ ਵਾਲੇ ਪਾਸੇ ਨਹੀਂ ਜਾਣਗੇ। ਉਨਾਂ ਨੇ ਆਖਿਆ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਆਯੋਜਨ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ ਰਾਹੀਂ ਅਸੀਂ ਪਿੰਡਾਂ ਦੇ ਲੋਕਾਂ ਵਿਚ ਪੁਲਿਸ ਪ੍ਰਤੀ ਵਿਸਵਾਸ਼ ਵਧਾ ਰਹੇ ਹਾਂ ਅਤੇ ਇਸ ਵਿਚ ਸਾਨੂੰ ਸਫਲਤਾ ਵੀ ਮਿਲ ਰਹੀ ਹੈ।


 ਐਸਐਸਪੀ ਡਾ ਪ੍ਰਗਿਆ ਜੈਨ ਨੇ ਇਸ ਮੌਕੇ ਦੱਸਿਆ ਕਿ ਮਿਸ਼ਨ ਨਿਸ਼ਚੇ ਫਾਜ਼ਿਲਕਾ ਜ਼ਿਲੇ ਵਿੱਚ 26 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਇੱਕ ਪਾਸੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਰਾਰੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਲੋਕਾਂ ਨਾਲ ਪੁਲਿਸ ਦੀ ਨੇੜਤਾ ਵਧਾਉਣ ਲਈ ਪਿੰਡ ਪਿੰਡ ਜਾ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਬੈਠਕਾਂ ਕਰ ਰਹੇ ਹਨ ਅਤੇ ਨਾਲ ਦੀ ਨਾਲ ਖੇਡ ਆਯੋਜਨਾ ਰਾਹੀਂ ਨੌਜਵਾਨਾਂ ਅਤੇ ਬੱਚਿਆਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਪਿੰਡ ਸੁਰੱਖਿਆ ਕਮੇਟੀਆਂ ਨਾਲ 376 ਮੀਟਿੰਗਾਂ ਪੁਲਿਸ ਵੱਲੋਂ ਕੀਤੀਆਂ ਗਈਆਂ ਹਨ।


ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਸਾਂਝੇ ਉਪਰਾਲਿਆਂ ਨਾਲ ਅਸੀਂ ਸਮਾਜ ਵਿੱਚੋਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ ਉਹਨਾਂ ਨੇ ਪੁਲਿਸ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਨਵੀਂ ਚੇਤਨਤਾ ਆਵੇਗੀ ਅਤੇ ਉਹਨਾਂ ਵਿੱਚ ਖੇਡਾਂ ਤੋਂ ਅਨੁਸ਼ਾਸਨਾਤਮਕ ਜੀਵਨ ਜਿਉਣ ਦੀ ਕਲਾ ਵਿਕਸਿਤ ਹੋਵੇਗੀ। ਉਹਨਾਂ ਨੇ ਆਖਿਆ ਕਿ ਜਿਲਾ ਪ੍ਰਸ਼ਾਸਨ ਵੀ ਨਸ਼ੇ ਦੀ ਰੋਕਥਾਮ ਲਈ ਉਪਰਾਲੇ ਕਰ ਰਿਹਾ ਹੈ ਅਤੇ ਸਕੂਲਾਂ ਵਿੱਚ ਬਡੀ ਪ੍ਰੋਗਰਾਮ ਰਾਹੀਂ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੋਵੇ ਤਾਂ ਉਹ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਤੋਂ ਮੁਫਤ ਇਲਾਜ ਕਰਵਾ ਸਕਦਾ ਹੈ।


ਨਸ਼ਿਆਂ ਖਿਲਾਫ ਚੁਕਾਈ ਸਹੁੰ


ਇਸ ਮੌਕੇ ਸਮੂਹ ਖਿਡਾਰੀਆਂ ਅਤੇ ਦਰਸ਼ਕਾਂ ਨੇ ਨਸ਼ਿਆਂ ਖਿਲਾਫ ਮਿਸ਼ਨ ਨਿਸਚੈ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਆਰੰਭ ਕੀਤੇ ਅਭਿਆਨ ਨਾਲ ਜੁੜਨ ਦੀ ਸਹੁੰ ਚੁੱਕਦਿਆਂ ਨਸ਼ੇ ਨਾ ਕਰਨ ਅਤੇ ਇੰਲ੍ਹਾਂ ਖਿਲਾਫ ਮੁਹਿੰਮ ਦਾ ਸਹਿਯੋਗੀ ਬਣਨ ਦਾ ਪ੍ਰਣ ਵੀ ਲਿਆ।


ਕੀ ਹੈ ਮਿਸ਼ਨ ਨਿਸਚੈ


ਮਿਸ਼ਨ ਨਿਸਚੈ ਐਸਐਸਪੀ ਡਾ: ਪ੍ਰਗਿਆ ਜੈਨ ਦੀ ਅਗਵਾਈ ਵਿਚ ਸ਼ੁਰੂ ਕੀਤਾ ਗਿਆ ਫਾਜ਼ਿਲਕਾ ਪੁਲਿਸ ਦਾ ਇਕ ਨਵਾਂ ਉਪਰਾਲਾ ਹੈ। ਇਸਦੀ ਸੁਰੂਆਤ 26 ਜੂਨ 2024 ਨੂੰ ਕੀਤੀ ਗਈ ਸੀ। ਸਮਾਜ ਨੂੰ ਨਸ਼ਾ ਮੁਕਤ ਕਰਨ ਦੇ ਪੱਕੇ ਨਿਸਚੈ ਨਾਲ ਸ਼ੁਰੂ ਕੀਤਾ ਗਿਆ ਇਹ ਨਸ਼ਿਆਂ ਖਿਲਾਫ ਚੌਤਰਫਾ ਹੱਲਾ ਬੋਲਣ ਵਾਲਾ ਮਿਸ਼ਨ ਹੈ। ਇਸ ਤਹਿਤ ਇਕ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਦਬੋਚਿਆਂ ਜਾ ਰਿਹਾ ਹੈ, ਦੂਜੇ ਪਾਸੇ ਲੋਕਾਂ ਵਿਚ ਪੁਲਿਸ ਪ੍ਰਤੀ ਵਿਸਵਾਸ ਵਧਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਇਸ ਮਿਸ਼ਨ ਵਿਚ ਪੁਲਿਸ ਦੇ ਸਹਿਯੋਗੀ ਬਣਨ ਤਾਂ ਜੋ ਪਿੰਡਾਂ ਵਾਰਡਾਂ ਵਿਚ ਨਸ਼ਾ ਵੇਚਣ ਵਾਲਿਆਂ ਤੱਕ ਕਾਨੂੰਨ ਦੇ ਹੱਥ ਪਹੁੰਚ ਸਕਨ ਤੇ ਤੀਸਰਾ ਜੋ ਲੋਕ ਨਸ਼ੇ ਤੋਂ ਪੀੜਤ ਹਨ ਅਤੇ ਇਸਦੀ ਗਿਰਫਤ ਵਿਚ ਹਨ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਤੱਕ ਲਿਆਂਦਾ ਜਾਵੇ।


ਮਿਸ਼ਨ ਨਿਸਚੈ ਤਹਿਤ ਨਸ਼ਾਂ ਤਸਕਰਾਂ ਨੂੰ ਵੱਜੀ ਕਰਾਰੀ ਚੋਟ


26 ਜੂਨ ਨੂੰ ਮਿਸ਼ਨ ਨਿਸਚੈ ਸ਼ੁਰੂ ਹੋਣ ਤੋਂ ਲੈਕੇ ਪਿੱਛਲੇ ਕੁਝ ਦਿਨਾਂ ਵਿਚ ਹੀ ਫਾਜ਼ਿਲਕਾ ਪੁਲਿਸ ਨੇ ਨਸ਼ੇ ਦੀ ਤਸਕਰੀ ਵਿਚ ਲੱਗੇ ਲੋਕਾਂ ਦਾ ਲੱਕ ਤੋੜਨ ਲਈ ਉਨ੍ਹਾਂ ਦੇ ਕਰਾਰੀ ਚੋਟ ਕੀਤੀ ਹੈ ਅਤੇ ਵੱਡੀ ਗਿਣਤੀ ਵਿਚ ਸਮਾਜ ਦੇ ਇਹ ਕੰਡੇ ਚੁਗ ਕੇ ਪੁਲਿਸ ਨੇ ਇੰਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ।


ਐਸਐਸਪੀ ਡਾ: ਪ੍ਰਗਿਆ ਜੈਨ ਆਖਦੇ ਹਨ ਕਿ ਉਨ੍ਹਾਂ ਵੱਲੋਂ ਪੁਆਇੰਟ ਆਫ ਸੇਲ ਭਾਵ ਗਲੀ ਮੁਹੱਲੇ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਜਿੱਥੇ ਪਕੜਿਆਂ ਜਾ ਰਿਹਾ ਹੈ ਉਥੇ ਹੀ ਇਸ ਗੰਦੇ ਧੰਦੇ ਦੀਆਂ ਵੱਡੀਆਂ ਮੱਛੀਆਂ ਤੱਕ ਵੀ ਪੁਲਿਸ ਦੇ ਹੱਥ ਪਹੁੰਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਦੌਰਾਨ ਪੁਆਇੰਟ ਆਫ ਸੇਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਹੈ ਜਦ ਕਿ ਅਫੀਮ ਦੀ ਇੱਕ ਵੱਡੀ ਬਰਾਮਦਗੀ ਸਮੇਤ ਅਨੇਕਾਂ ਵੱਡੇ ਤਸਕਰਾਂ ਨੂੰ ਵੀ ਪਕੜਿਆਂ ਹੈ।


ਹੁਣ ਤੱਕ ਮਿਸ਼ਨ ਤਹਿਤ ਜ਼ਿਲ੍ਹੇ ਵਿਚ ਨਸ਼ੇ ਦੇ ਤਹਿਤ ਕੁੱਲ 321 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇੰਨ੍ਹਾਂ ਤੋਂ 1 ਕਿਲੋ 45 ਗ੍ਰਾਮ ਹੈਰੋਇਨ,  67 ਕਿਲੋ 500 ਗ੍ਰਾਮ ਅਫੀਮ, 77  ਕਿਲੋ ਪੋਸਤ ਹੋਰ ਨਸ਼ੇ ਬਰਾਮਦ ਕੀਤੇ ਹਨ।


ਮਿਸ਼ਨ ਤਹਿਤ ਪੁਲਿਸ ਨੇ 6 ਲੋਕਾਂ ਦੀਆਂ 2,71,23,777 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜਬਤ ਕੀਤੀਆਂ ਹਨ।


ਪੁਲਿਸ ਨੇ ਲੋਕਾਂ ਨਾਲ ਸਾਂਝ ਮਜਬੂਤ ਕਰਨ ਲਈ ਕੀਤੀਆਂ 374 ਵੀਡੀਸੀ ਮੀਟਿੰਗਾ


ਪੁਲਿਸ ਲਈ ਸਭ ਤੋਂ ਜਰੂਰੀ ਹੁੰਦਾ ਹੈ ਕਿ ਲੋਕਾਂ ਤੋਂ ਅਜਿਹੇ ਕਿਸੇ ਅਭਿਆਨ ਵਿਚ ਸਾਥ ਮਿਲੇ। ਇਸ ਲਈ ਪੁਲਿਸ ਨੇ ਲੋਕਾਂ ਨਾਲ ਆਪਣੀ ਨੇੜਤਾ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਸਰਹੱਦੀ ਪਿੰਡਾਂ ਵਿਚ ਪਿੰਡ ਸੁਰੱਖਿਆ ਕਮੇਟੀਆਂ (ਵੀਡੀਸੀ) ਬਣਾਈਆਂ ਹਨ। ਇੰਨ੍ਹਾਂ ਕਮੇਟੀਆਂ ਵਿਚ ਪਿੰਡਾਂ ਦੇ ਮੋਹਤਬਰ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇੰਨ੍ਹਾਂ ਪਿੰਡਾਂ ਵਿਚ ਹਰ ਰੋਜ ਸ਼ਾਮ ਨੂੰ ਪੁਲਿਸ ਦੇ ਗਜਟਿਡ ਅਫ਼ਸਰ ਆਪ ਪਿੰਡ ਵਿਚ ਜਾ ਕੇ ਪਿੰਡ ਦੇ ਲੋਕਾਂ ਨਾਲ ਬੈਠਕ ਕਰਦੇ ਹਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਾਂਝੀ ਰਣਨੀਤੀ ਘੱੜਦੇ ਹਨ। ਇਸ ਤਰਾਂ ਦੀਆਂ ਜਿਲ਼੍ਹੇ ਵਿਚ 376 ਮੀਟਿੰਗਾਂ ਕੀਤੀਆਂ ਹਨ। ਇਸੇ ਦਾ ਹੀ ਨਤੀਜਾ ਹੈ ਕਿ ਲੋਕ ਪੁਲਿਸ ਦੇ ਨੇੜੇ ਆ ਰਹੇ ਹਨ ਅਤੇ ਪੁਲਿਸ ਨੂੰ ਸੂਚਨਾਵਾਂ ਦੇ ਰਹੇ ਹਨ। ਫਾਜ਼ਿਲਕਾ ਸਰਹੱਦੀ ਇਲਾਕਾ ਹੋਣ ਕਾਰਨ ਕੌਮਾਂਤਰੀ ਸਰਹੱਦ ਪਾਰ ਤੋਂ ਵੀ ਦੁਸ਼ਮਣ ਦੇਸ਼ ਵੱਲੋਂ ਡਰੋਨ ਰਾਹੀਂ ਨਸ਼ੇ ਭੇਜਣ ਦੀ ਕੋਸ਼ਿਸ  ਕੀਤੀ ਜਾਂਦੀ ਹੈ। ਇਸ ਤਰਾਂ ਦੀਆਂ ਸੂਚਨਾਵਾਂ ਲੋਕ ਪੁਲਿਸ ਨਾਲ ਸਾਂਝੀਆਂ ਕਰਦੇ ਹਨ ਤਾਂ ਦੁਸ਼ਮਣ ਦੇਸ਼ ਦੀਆਂ ਚਾਲਾਂ ਨੂੰ ਨਾਕਾਮ ਕਰਨ ਵਿਚ ਪੁਲਿਸ ਤੇ ਬੀਐਸਐਫ ਨੂੰ ਸਫਲਤਾ ਮਿਲਦੀ ਹੈ।


60 ਲੋਕਾਂ ਨੂੰ ਇਲਾਜ ਲਈ ਕਰਵਾਇਆ ਭਰਤੀ


ਮਿਸ਼ਨ ਨਿਸਚੈ ਸ਼ੁਰੂ ਹੋਣ ਤੋਂ ਹੁਣ ਤੱਕ ਜ਼ਿਲ੍ਹਾਂ ਪੁਲਿਸ ਨੇ ਪ੍ਰੇਰਿਤ ਕਰਕੇ 60 ਨਸ਼ਾ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਇਸ ਤਰਾਂ ਇਹ ਲੋਕ ਜਦ ਨਸ਼ਾ ਛੱਡ ਕੇ ਵਾਪਿਸ ਸਮਾਜ ਵਿਚ ਜਾਂਦੇ ਹਨ ਤਾਂ ਹੋਰਨਾਂ ਲਈ ਪ੍ਰੇਰਣਾ ਬਣਦੇ ਹਨ।


ਬੀਐਸਐਫ ਦਾ ਵੀ ਮਿਲਦਾ ਹੈ ਸਹਿਯੋਗ


ਫਾਜ਼ਿਲਕਾ ਨਾਲ ਕੌਮਾਂਤਰੀ ਸਰਹੱਦ ਦੀ ਰਾਖੀ ਕਰ ਰਹੀ ਬੀਐਸਐਫ ਅਤੇ ਪੁਲਿਸ ਵਿਚਕਾਰ ਵੀ ਆਪਸੀ ਸਹਿਯੋਗ ਨਾਲ ਕੌਮਾਂਤਰੀ ਸਰਹੱਦ ਪਾਰੋ ਆਉਣ ਵਾਲੇ ਨਸ਼ੇ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਅੱਜ ਪੁਲਿਸ ਵਿਭਾਗ ਵੱਲੋਂ ਕਰਵਾਈਆਂ ਖੇਡਾਂ ਵਿਚ ਪਹੁੰਚੇ ਬੀਐਸਐਫ ਦੇ ਅਧਿਕਾਰੀ ਨੇ ਕਿਹਾ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਸੁਰੱਖਿਆ ਏਂਜਸੀਆਂ ਅਤੇ ਲੋਕਾਂ ਦੀ ਨੇੜਤਾ ਵਧੇਗੀ ਅਤੇ ਸਾਡੇ ਨੌਜਵਾਨਾਂ ਨੂੰ ਵੀ ਸਹੀ ਦਿਸ਼ਾ ਮਿਲੇਗੀ। ਇਸ ਮੌਕੇ ਭਾਰਤੀ ਸੈਨਾ ਦੇ ਅਧਿਕਾਰੀ ਨੇ ਕਿਹਾ ਕਿ ਇਸ ਤਰਾਂ ਦੇ ਆਯੋਜਨ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਾਲੇ ਸਾਬਤ ਹੋਣਗੇ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਵੀ ਪਹੁੰਚੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ


 ਫਾਜ਼ਿਲਕਾ ਪੁਲਿਸ ਵੱਲੋਂ ਕਰਵਾਈ ਇਸ ਐਥਲੈਟਿਕ ਮੀਟ ਵਿਚ ਮਾਨਯੋਗ ਜ਼ਿਲ੍ਹਾਂ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਵਿਸੇ਼ਸ ਤੌਰ ਤੇ ਨੌਜਵਾਨਾਂ ਦੀ ਹੌਂਸਲਾਂ ਅਫਜਾਈ ਕਰਨ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਆਯੋਜਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿਚ ਸਹਾਈ ਸਿੱਧ ਹੋਣਗੇ ਅਤੇ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ   ਤਰਨਤਾਰਨ ਸਿੰਘ ਬਿੰਦਰਾ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਾਜ਼ਿਲਕਾ, ਸ੍ਰੀ ਅਜੀਤ ਪਾਲ ਸਿੰਘ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਾਜ਼ਿਲਕਾ,  ਸ੍ਰੀ ਦਰਬਾਰੀ ਲਾਲ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਾਜ਼ਿਲਕਾ, ਸ. ਅਮਨਪ੍ਰੀਤ ਸਿੰਘ, ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ/ਸਿਵਿਲ ਜੱਜ (ਸੀ. ਡੀ.)—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ, ਮੈਡਮ ਅਮਨਦੀਪ ਕੌਰ, ਮਾਣਯੋਗ ਚੀਡ ਜੁਡੀਸ਼ੀਅਲ ਮੈਜਿਸਟ੍ਰੇਟ, ਫਾਜ਼ਿਲਕਾ, ਸ਼੍ਰੀ ਹਰਪ੍ਰੀਤ ਸਿੰਘ, ਵਧੀਕ ਸਿਵਿਲ ਜੱਜ (ਸੀ.ਡੀ.), ਮੈਡਮ ਸੰਦੀਪ ਕੌਰ, ਮਾਣਯੋਗ ਸਿਵਿਲ ਜੱਜ (ਜੇ.ਡੀ.), ਰਵਲੀਨ ਕੌਰ ਤੇ ਕਰਮਵਿੰਦਰ ਕੌਰ ਟੇ੍ਨਿੰਗ ਜੁਡੀਸ਼ੀਅਲ ਅਫਸਰ ਆਦਿ ਹਾਜਰ ਸਨ।

ਐਨਜੀਓ ਦੀ ਰਹੀ ਵੱਡੀ ਭਾਗੀਦਾਰੀ


ਫਾਜ਼ਿਲਕਾ ਪੁਲਿਸ ਦੀ ਐਥਲੈਟਿਕ ਮੀਟ ਵਿਚ ਗੈਰ ਸਰਕਾਰੀ ਸੰਗਠਨਾਂ ਦਾ ਵੀ ਵਿਸੇਸ਼ ਸਹਿਯੋਗ ਰਿਹਾ। ਸਮਾਜ ਸੇਵੀ ਸ੍ਰੀ ਸੰਜੀਵ ਮਾਰਸ਼ਲ ਨੇ ਕਿਹਾ ਕਿ ਇਹ ਇਕ ਨਿਵੇਕਲੀ ਪਹਿਲ ਹੈ ਅਤੇ ਐਨਜੀਓ ਪੁਲਿਸ ਦੀ ਇਸ ਕੋਸ਼ਿਸ ਦੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਮਨੁੱਖ ਨੂੰ ਮਾਨਸਿਕ ਰੂਪ ਵਿਚ ਮਜਬੂਤ ਕਰਦੀਆਂ ਹਨ ਅਤੇ ਨਸ਼ਿਆਂ ਖਿਲਾਫ ਟਾਕਰੇ ਲਈ ਮਾਨਸਿਕ ਮਜਬੂਤੀ ਬਹੁਤ ਜਰੂਰੀ ਹੈ।


ਗਾਇਕ ਜਸਵਿੰਦਰ ਜੱਸੀ ਨੇ ਨੱਚਣ ਲਾਏ ਦਰਸ਼ਕ, ਨਾਟਕ ਦੀ ਪੇਸ਼ਕਾਰੀ ਵੀ ਹੋਈ


ਇਸ ਮੌਕੇ ਜੋਸ਼ੀਲੇ ਖਿਡਾਰੀਆਂ ਅਤੇ ਉਤਸਾਹਿਤ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਲੋਕ ਗਾਇਕ ਜਸਵਿੰਦਰ ਜੱਸੀ ਦੇ ਗੀਤਾਂ ਦੀ ਛਹਿਬਰ ਲਗਾਈ ਗਈ। ਉਨ੍ਹਾਂ ਦੇ ਵਿਰਸੇ ਦੀ ਬਾਤ ਪਾਊਂਦੇ ਅਤੇ ਜਵਾਨੀ ਨੂੰ ਸੇਧ ਦਿੰਦੇ ਗੀਤਾ ਨੇ ਦਰਸ਼ਕਾਂ ਨੂੰ ਨੱਚਣ ਲਗਾ ਦਿੱਤਾ। ਇਸ ਮੌਕੇ ਮੋਗੇ ਤੋਂ ਆਈ ਟੀਮ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਲਈ ਇਕ ਨਾਟਕ ਦੀ ਪੇ਼ਸਕਾਰੀ ਵੀ ਕੀਤੀ। ਮੰਚ ਸੰਚਾਲਣ ਪ੍ਰਿੰਸੀਪਲ ਰਾਜਿੰਦਰ ਵਿਖੋਨਾ ਨੇ ਕੀਤਾ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਬੋਹਰ ਗੱਤਕੇ ਦੀ ਪੇਸ਼ਕਾਰੀ ਨੇ ਮਹੌਲ ਜੋਸੀਲਾ ਕਰ ਦਿੱਤਾ। ਇਸ ਦੀ ਤਿਆਰੀ ਜਗਸੀਰ ਸਿੰਘ, ਅਵਤਾਰ ਸਿੰਘ, ਡਾ: ਰਾਜਾ ਸੋਖਲ ਬਹਾਵਾਲਾ ਨੇ ਕਰਵਾਈ ਸੀ।

ਕੌਮਾਂਤਰੀ ਖਿਡਾਰੀ ਅਮਾਨਤ ਕੰਬੋਜ ਨੂੰ ਕੀਤਾ ਸਨਮਾਨਿਤ


ਇਸ ਮੌਕੇ ਜ਼ਿਲ੍ਹਾਂ ਪੁਲਿਸ ਵੱਲੋਂ ਫਾਜ਼ਿਲਕਾ ਦੀ ਕੌਮਾਂਤਰੀ ਖਿਡਾਰੀ ਅਮਾਨਤ ਕੰਬੋਜ ਦਾ ਸਨਮਾਨ ਕੀਤਾ ਗਿਆ। ਐਸਐਸਪੀ ਡਾ: ਪ੍ਰਗਿਆ ਜੈਨ ਨੇ ਉਨ੍ਹਾਂ ਨੂੰ 11 ਹਜਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ। ਇਸ ਮੌਕੇ ਅਮਾਨਤ ਕੰਬੋਜ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਸਚੈ ਨਾਲ ਹੀ ਜੀਵਨ ਵਿਚ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਖਿਡਾਰੀ ਆਪਣੇ ਦ੍ਰਿੜ ਨਿਸਚੈ ਨਾਲ ਪ੍ਰੈਕਟਿਸ ਕਰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਇਸੇ ਨਿਸਚੈ ਨਾਲ ਅਸੀਂ ਆਪਣੇ ਸਮਾਜ ਨੂੰ ਵੀ ਨਸ਼ਾ ਮੁਕਤ ਕਰਾਂਗੇ।


ਪੁਲਿਸ ਤੇ ਪ੍ਰੈਸ ਵਿਚਕਾਰ ਹੋਇਆ ਰੱਸਾ ਕਸੀ ਦਾ ਰੌਚਕ ਮੁਕਾਬਲਾ


ਇਸ ਮੌਕੇ ਜਿੱਥੇ ਸਾਰੇ ਹੀ ਖੇਡ ਮੁਕਾਬਲੇ ਰੌਮਾਂਚ ਨਾਲ ਭਰਪੂਰ ਸਨ ਉਥੇ ਹੀ ਪੁਲਿਸ ਦੇ ਜਵਾਨਾਂ ਅਤੇ ਮੀਡੀਆ ਕਰਮੀਆਂ ਵਿਚਕਾਰ ਰੱਸਾਕਸੀ ਦਾ ਵੀ ਰੌਚਕ ਮੁਕਾਬਲਾ ਵੇਖਣ ਨੂੰ ਮਿਲਿਆ। ਇਸ ਮੁਕਾਬਲੇ ਵਿਚ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਾਂ ਅਤੇ ਕਾਨੂੰਨ ਦੇ ਰਾਖਿਆਂ ਨੇ ਰੱਸਾ ਖਿੱਚਣ ਵਿਚ ਜੋਰ ਅਜਮਾਈ ਕੀਤੀ। ਫਸਵੇਂ ਮੁਕਾਬਲੇ ਵਿਚ ਪੁਲਿਸ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 10 ਹਜਾਰ ਤੇ ਉਪ ਜੇਤੂ ਟੀਮ ਨੂੰ 5000 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਇਸ ਮੌਕੇ ਪ੍ਰੈਸ ਦੇ ਨੁੰਮਾਇੰਦਿਆਂ ਨੇ ਜ਼ਿਲ੍ਹਾਂ ਪੁਲਿਸ ਦੀ ਇਸ ਨਿਵੇਕਲੀ ਪਹਿਲ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੀਡੀਆ ਕਰਮੀਆਂ ਨੂੰ ਖੇਡਾਂ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਰੋਜ ਦੇ ਕੰਮਕਾਜ ਦੇ ਤਨਾਅ ਤੋਂ ਰਾਹਤ ਮਿਲੀ।

ਇੰਨ੍ਹਾਂ ਖੇਡਾਂ ਦੇ ਹੋਏ ਮੁਕਾਬਲੇ


ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿਚ ਹੋਈ ਇਸ ਐਥਲੈਟਿਕ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਜੈਵਲਿਨ ਥਰੋ, ਸ਼ਾਟਪੁੱਟ ਥਰੋ ਅਤੇ ਲੌਂਗ ਜੰਪ ਦੇ ਮੁਕਾਬਲੇ ਵੀ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਐਥਲੀਟਾਂ/ਦੌੜਾਕਾਂ ਨੂੰ 3100 ਰੁਪਏ, ਦੂਸਰੇ ਸਥਾਨ ਵਾਲੇ ਨੂੰ 2100 ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਦੌੜਾਕ ਨੂੰ 1100 ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਵਿਚ 650 ਤੋਂ ਵਧੇਰੇ ਖਿਡਾਰੀਆਂ ਨੇ ਭਾਗ ਲਿਆ। ਸਭ ਨੂੰ ਮਿਸ਼ਨ ਨਿਸਚੈ ਦੀਆਂ ਟੀ ਸ਼ਰਟ ਵੀ ਵੰਡੀਆਂ ਗਈਆਂ। ਖਿਡਾਰੀਆਂ ਨੂੰ ਇਨਾਮ ਦੇ ਨਾਲ ਪੌਦੇ ਵੀ ਦਿੱਤੇ ਗਏ।


ਐਥਲੈਟਿਕ ਮੀਟ ਨੂੰ ਸਫਲ ਬਣਾਉਣ ਵਿਚ ਇੰਨ੍ਹਾਂ ਦਾ ਰਿਹਾ ਯੋਗਦਾਨ


ਇਸ ਐਥਲੈਟਿਕ ਮੀਟ ਦੀ ਸਫਲਤਾ ਨੂੰ ਸਫਲ ਕਰਨ ਵਿਚ ਐਸਐਸਪੀ ਡਾ: ਪ੍ਰਗਿਆ ਜੈਨ ਦੀ ਅਗਵਾਈ ਵਿਚ ਐਸਪੀ ਸ੍ਰੀ ਰਮਨੀਸ਼ ਕੁਮਾਰ, ਸਥਾਨਿਕ ਡੀਐਸਪੀ, ਸਿੱਖਿਆ ਵਿਭਾਗ, ਖੇਡ ਵਿਭਾਗ ਤੋਂ ਡੀਐਸਓ ਗੁਰਪ੍ਰੀਤ ਸਿੰਘ ਬਾਜਵਾ ਸਮੇਤ ਵੱਖ ਵੱਖ ਵਿਭਾਗਾਂ ਦਾ ਸਹਿਯੋਗ ਰਿਹਾ।

Powered by Froala Editor

Mission Nishche In The Athletic Meet Organized By Fazilka Police The Youth Participated With Enthusiasm Passion And Passion

Comments


Recommended Stories
Latest
Crime News
Most Visited Stories