NOW
ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪ੍ਰੋਜੈਕਟ ‘ਜੀਵਨਜੋਤ’ ਨੂੰ ਮਿਲੀ ਹੋਰ ਰਫ਼ਤਾਰ; ਬਾਲ ਭਿਖਿਆ ਵਿੱਚੋਂ 39 ਬੱਚਿਆਂ ਨੂੰ ਕਰਵਾਇਆ ਰੈਸਕਿਊ    ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਉਹਨਾਂ ਦੇ ਅੰਗ ਬਚਾਉਣ ਦਾ ਮੌਕਾ ਦਿੱਤਾ    ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਲਈ ਆਧੁਨਿਕ ਬਿਰਧ ਆਸ਼ਰਮ ਰਾਹੀਂ ਵਚਨਬੱਧਤਾ ਮਜ਼ਬੂਤ: ਡਾ. ਬਲਜੀਤ ਕੌਰ    ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ   
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2024 ਦਾ ਹੋਇਆ ਆਗਾਜ
May 5, 2024
Olympian-Prithipal-Singh-Hockey-

ਉੱਘੇ ਸੰਨਤਕਾਰ ਸੰਜੂ ਧੀਰ ਨੇ ਜਰਖੜ ਅਕੈਡਮੀ ਨੂੰ ਦਿੱਤੀ 2 ਲੱਖ ਦੀ ਵਿਁਤੀ ਸਹਾਇਤਾ

ਮੁਁਢਲੇ ਗੇੜ ਵਿੱਚ ਅਮਰਗੜ੍ਹ, ਕਿਲਾ ਰਾਇਪੁਰ ਅਤੇ ਰਾਮਪੁਰ ਰਹੇ ਜੇਤੂ

Daily Gianwan Bureau / Ludhiana

ਲੁਧਿਆਣਾ 5 ਮਈ 

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੀ ਕੜੀ ਦੇ ਹਿੱਸੇ ਵਜੋਂ 14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦਾ ਬੀਤੀ ਰਾਤ ਜਰਖੜ ਖੇਡ ਸਟੇਡੀਅਮ ਵਿਖੇ ਸਾਨਾਮੱਤਾ ਆਗਾਜ ਹੋਇਆ । ਇਸ ਫੈਸਟੀਵਲ ਵਿੱਚ ਸੀਨੀਅਰ ਅਤੇ ਸਬ ਜੂਨੀਅਰ ਵਰਗ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਹਨ ।

               ਟੂਰਨਾਮੈਂਟ ਦਾ ਉਦਘਾਟਨ ਉੱਘੇ ਸਨਤਕਾਰ ਸ੍ਰੀ ਸੰਜੂ ਧੀਰ ਅਤੇ ਜੜਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਕੀਤਾ । ਇਸ ਮੌਕੇ ਆਏ ਮਹਿਮਾਨਾਂ ਨੇ ਗਵਾਰੇ ਉਡਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ । ਇਸ ਮੌਕੇ ਸ੍ਰੀ ਸੰਜੂ ਧੀਰ ਨੇ ਜਰਖੜ ਹਾਕੀ ਅਕੈਡਮੀ ਨੂੰ 2 ਲੱਖ ਰੁਪਏ ਦੇ ਵਿਁਤੀ ਸਹਾਇਤਾ ਅਤੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਨੇ 50 ਹਜਾਰ ਰੁਪਏ ਦੀ ਕਣਕ ਲੈ ਕੇ ਦਿੱਤੀ । ਇਸ ਮੌਕੇ ਰਾਜਸੀ ਨੇਤਾ ਦੀਪੂ ਘਈ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਰਮਜੀਤ ਸਿੰਘ ਨੀਟੂ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ ,ਹਰਦੀਪ ਸਿੰਘ ਸੈਣੀ ਰੇਲਵੇ , ਮਨਜਿੰਦਰ ਸਿੰਘ ਇਆਲੀ ਠਾਕਰ ਜੀਤ ਸਿੰਘ ਦਾਦ , ਸ਼ਿੰਗਾਰਾ ਸਿੰਘ ਜਰਖੜ ਤਜਿੰਦਰ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪਰਗਟ , ਪੰਮਾ ਗਰੇਵਾਲ , ਸਾਬੀ ਜਰਖੜ ਬਲਾਕ ਪ੍ਰਧਾਨ ਆਪ ,ਅਜੀਤ ਸਿੰਘ ਲਾਂਦੀਆਂ, ਸਤਵਿੰਦਰ ਸਿੰਘ ਬੱਗਾ ਬਿੱਟੂ , ਕੁਲਦੀਪ ਸਿੰਘ ਘਵੱਦੀ ਪ੍ਰਧਾਨ ਸਪੋਰਟਸ ਹਲਕਾ ਗਿੱਲ ਆਮ ਆਦਮੀ ਪਾਰਟੀ , ਰਜਿੰਦਰ ਸਿੰਘ ਜਰਖੜ, ਜਗਦੇਵ ਸਿੰਘ ਜਰਖੜ, ਗੁਰਵਿੰਦਰ ਸਿੰਘ ਕਿਲਾ ਰਾਇਪੁਰ, ਮਨਦੀਪ ਸਿੰਘ ਜਰਖੜ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

       ਅੱਜ ਖੇਡੇ ਗਏ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਐਚਟੀਸੀ ਰਾਮਪੁਰ ਨੇ ਯੰਗ ਕਲੱਬ ਓਟਾਲਾ ਨੂੰ 8-3 ਗੋਲਾਂ ਨਾਲ ਹਰਾਇਆ। ਰਾਮਪੁਰ ਦਾ ਗੋਲਕੀਪਰ ਕਿਰਨਦੀਪ ਸਿੰਘ "ਹੀਰੋ ਆਫ ਦਾ ਮੈਚ" ਬਣਿਆ । ਦੂਜੇ ਮੈਚ ਵਿੱਚ ਸਪੋਰਟ ਸੈਂਟਰ ਕਿਲਾ ਰਾਇਪਰ ਨੇ ਅਮਰਗੜ੍ਹ ਨਾਲ ਨਿਰਧਾਰਤ ਸਮੇਂ ਤੱਕ 5-5 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸਊਟ ਆਊਟ ਵਿਁਚ 4-3 ਨਾਲ ਮੈਚ ਜਿੱਤਿਆ ਕਿਲਾ ਰਾਏਪੁਰ ਦਾ ਗੋਲਕੀਪਰ ਅਟਲ ਦੇਵ ਚਾਹਲ ਨੇ ਹੀਰੋ ਆਫ ਦਾ ਮੈਚ ਦਾ ਐਵਾਰਡ ਜਿੱਤਿਆ ਜੂਨੀਅਰ ਵਰਗ ਵਿੱਚ ਰਾਮਪੁਰ ਸੈਂਟਰ ਨੇ ਭਵਾਨੀਗੜ੍ਹ ਨੂੰ 6-3 ਗੋਲਾਂ ਨਾਲ ਹਰਾਇਆ । ਰਾਮਪੁਰ ਦੇ ਗੁਰਕੀਰਤ ਸਿੰਘ ਨੂੰ ਹੀਰੋ ਆਫ ਦਾ ਮੈਚ ਵਜੋਂ ਸਨਮਾਨਿਆ ਜਦ ਕਿ ਦੂਸਰੇ ਮੈਚ ਵਿੱਚ ਰਾਮਪੁਰ ਛੰਨਾ ਮਲੇਰਕੋਟਲਾ ਨੇ ਕਿਲਾ ਰਾਇਪੁਰ ਹਾਕੀ ਸੈਂਟਰ ਨੂੰ 5-3 ਨਾਲ਼ ਹਰਾ ਕੇ ਪਹਿਲੀ ਜਿੱਤ ਹਾਸਿਲ ਕੀਤੀ ਰਾਮਪੁਰ ਦਾ ਰਣਵੀਰ ਸਿੰਘ ਸਿੰਘ ਹੀਰੋ ਆਫ ਦਾ ਮੈਚ ਬਣਿਆ । ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਲੀਗ ਦੇ ਮੈਚ ਹਰ ਸਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਖੇਡੇ ਖੇਡੇ ਜਾਇਆ ਕਰਨਗੇ, ਜਦਕਿ ਇਸ ਲੀਗ ਦਾ ਫਾਈਨਲ ਮੁਕਾਬਲਾ 9 ਜੂਨ ਨੂੰ ਖੇਡਿਆ ਜਾਵੇਗਾ l

Olympian Prithipal Singh Hockey Festival 2024 Has Started

Comments


Recommended Stories
Latest
Crime News
Most Visited Stories