NOW
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਲਈ ਆਧੁਨਿਕ ਬਿਰਧ ਆਸ਼ਰਮ ਰਾਹੀਂ ਵਚਨਬੱਧਤਾ ਮਜ਼ਬੂਤ: ਡਾ. ਬਲਜੀਤ ਕੌਰ    ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ   
ਬਾਬਾ ਵਿਸ਼ਵਕਰਮਾ ਜੀ ਦੀ ਲੁਧਿਆਣਾ ਵਿੱਚ ਢੁੱਕਵੀਂ ਯਾਦਗਾਰ ਕਾਇਮ ਕਰਾਂਗੇ- ਕੈਬਨਿਟ ਮੰਤਰੀ ਸੌਂਦ
November 2, 2024
We-Will-Establish-A-Suitable-Mem

ਬਾਬਾ ਵਿਸ਼ਵਕਰਮਾ ਜੀ ਦਾ ਬੁੱਤ ਕੀਤਾ ਸਥਾਪਿਤ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸਮਾਗਮ ਕਰਕੇ ਮਨਾਇਆ

Amanpreet Kaur / Ludhiana

ਲੁਧਿਆਣਾ, 2 ਨਵੰਬਰ :


ਸ਼ਨੀਵਾਰ ਨੂੰ ਸਥਾਨਕ ਗਿੱਲ ਰੋਡ ਵਿਸ਼ਵਕਰਮਾ ਪਾਰਕ ਵਿਖੇ ਕਿਰਤੀਆਂ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਫਾਊਂਡੇਸ਼ਨ ਰਣਜੀਤ ਸਿੰਘ ਮਠਾੜੂ ਅਤੇ ਮੁੱਖ ਪ੍ਰਬੰਧਕ ਸਕੱਤਰ ਜਨਰਲ ਰੇਸ਼ਮ ਸੱਗੂ ਦੀ ਸਰਪਰਸਤੀ ਹੇਠ ਸਮਾਗਮ ਆਯੋਜਿਤ ਕਰਕੇ ਮਨਾਇਆ ਗਿਆ ਜਦਕਿ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਕੈਬਨਿਟ ਮੰਤਰੀ ਸ੍ਰੀ ਤਰਨਪ੍ਰੀਤ ਸਿੰਘ ਸੌਦ ਕੈਬਨ‌ਿਟ ਮੰਤਰੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਹਨਾਂ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੌਜੂਦ ਸਨ।


ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਰਧਾ ਸਤਿਕਾਰ ਭੇਂਟ ਕਰਦੇ ਹੋਏ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਯਾਦ ਕਰਨਾ ਸਮੁੱਚੇ ਕਿਰਤੀ ਸਮਾਜ ਨੂੰ ਸਤਿਕਾਰ ਦੇਣਾ ਹੈ। ਉਹਨਾਂ ਕਿਹਾ ਕਿ ਸੂਈ ਤੋਂ ਲੈ ਕੇ ਜਹਾਜ ਤੱਕ ਕਿਸਾਨੀ ਦੇ ਸੰਦ ਅਤੇ ਜਿੱਧਰ ਵੀ ਨਜ਼ਰ ਮਾਰੀਏ ਉਧਰ ਹੀ ਬਾਬਾ ਵਿਸ਼ਵਕਰਮਾ ਜੀ ਦੀ ਹੱਥੀ ਕਿਰਤ ਹੀ ਦਿਖਾਈ ਦਿੰਦੀ ਹੈ। ਉਹਨਾਂ ਕਿਹਾ ਕਿ ਸ਼੍ਰੀ ਲੰਕਾ ਜੋ ਰਾਜਾ ਰਾਵਣ ਦਾ ਅਸਥਾਨ ਸੀ, ਉਸ ਦੀ ਉਸਾਰੀ ਵੀ ਜੋ ਸੋਨੇ ਨਾਲ ਤਿਆਰ ਕੀਤੀ ਗਈ ਸੀ, ਉਹ ਵੀ ਵਿਸ਼ਵਕਰਮਾ ਜੀ ਦੀ ਦੇਣ ਹੈ। ਇਸ ਸਮੇਂ ਕਿਰਤੀ ਭਾਈਚਾਰੇ ਨੂੰ ਹਾਰਦਿਕ ਵਧਾਈ ਦਿੱਤੀ ਗਈ ਅਤੇ ਬਾਬਾ ਵਿਸ਼ਵਕਰਮਾ ਜੀ ਦਾ ਬੁੱਤ ਵੀ ਸਥਾਪਿਤ ਕੀਤਾ ਗਿਆ। ਕੈਬਨਿਟ ਮੰਤਰੀ ਸੌਂਦ ਨੇ ਬਾਬਾ ਜੀ ਦੀ ਲੁਧਿਆਣਾ ਵਿੱਚ ਢੁੱਕਵੀਂ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ।


ਇਸ ਸਮਾਗਮ ਮੌਕੇ ਅਮਰੀਕ ਸਿੰਘ ਘੜਿਆਲ, ਚਰਨਜੀਤ ਸਿੰਘ ਵਿਸ਼ਵਕਰਮਾ, ਇੰਦਰਜੀਤ ਸਿੰਘ ਨਵਯੁਗ, ਗੁਰਚਰਨ ਸਿੰਘ ਜੈਮਕੋ, ਅਮਰਜੀਤ ਸਿੰਘ ਸਿਆਣ, ਅਮਰੀਕ ਸਿੰਘ ਜੈਮਲ, ਪ੍ਰਿਤਪਾਲ ਸਿੰਘ ਖੁਰਲ, ਰਜਿੰਦਰ ਸਿੰਘ ਸਰਹਾਲੀ, ਬਲਜੀਤ ਸਿੰਘ ਗਹੀਰ, ਰਣਧੀਰ ਸਿੰਘ ਦਹੇਲੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।


        ਸਮਾਗਮ ਦੇ ਸ਼ੁਰੂਆਤ ਵਿੱਚ ਹਵਨ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਸੌਂਦ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੁੱਖ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਪ੍ਰਬੰਧਕ ਰੇਸ਼ਮ ਸੱਗੂ ਅਤੇ ਜਸਵੰਤ ਸਿੰਘ ਛਾਪਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 


        ਇਸ ਸਮੇਂ ਸੋਹਣ ਸਿੰਘ ਗੋਗਾ, ਸਵਰਨ ਕੌਰ ਸੱਗੂ, ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਜਗਦੇਵ, ਨਰਿੰਦਰ ਮਲਹੋਤਰਾ, ਯਸ਼ਪਾਲ ਸ਼ਰਮਾ, ਮਨਜਿੰਦਰ ਸਿੰਘ ਸੋਨੂੰ, ਅਨਿਲ ਕੁਮਾਰ ਦੁੱਗਾ, ਅਮਰੀਕ ਸਿੰਘ ਜੌੜਾ, ਮੋਨੂੰ, ਪਰਮਜੀਤ ਸਿੰਘ ਸੇਠੀ, ਇਕਓਂਕਾਰ ਸਿੰਘ, ਰੁਪਿੰਦਰ ਰਿੰਕੂ 'ਆਪ' ਨੇਤਾ, ਜਸਵੀਰ ਸਿੰਘ ਜੱਸਲ, ਜਸਪ੍ਰੀਤ ਸਿੰਘ, ਅਰਸ਼ਦੀਪ ਸਿੰਘ ਬਿੱਲਾ, ਹਰਜਿੰਦਰ ਕੌਰ ਮਹਿਲਾ ਨੇਤਾ, ਸੁਖਪ੍ਰੀਤ ਕੌਰ, ਵਰਿੰਦਰ ਕੌਰ ਗਿੱਲ ਸਰਪੰਚ ਰਕਬਾ ਆਦਿ ਹਾਜ਼ਰ ਸਨ।


Powered by Froala Editor

We Will Establish A Suitable Memorial Of Baba Vishwakarma In Ludhiana Cabinet Minister Saund

Comments


Recommended Stories
Latest
Crime News
Most Visited Stories