NOW
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਲਈ ਆਧੁਨਿਕ ਬਿਰਧ ਆਸ਼ਰਮ ਰਾਹੀਂ ਵਚਨਬੱਧਤਾ ਮਜ਼ਬੂਤ: ਡਾ. ਬਲਜੀਤ ਕੌਰ    ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ   
ਸੰਤ ਰਜਿੰਦਰ ਸਿੰਘ ਜੀ ਮਹਾਰਾਜ ਲੁਧਿਆਣਾ ਵਿਖੇ ਦੋ ਦਿਨ ਸਤਿਸੰਗ ਪ੍ਰਵਚਨ ਅਤੇ ਇਕ ਦਿਨ ਅਧਿਆਤਮਿਕ ਨਾਮ ਦਾਨ ਪ੍ਰੋਗਰਾਮ ਕਰਨਗੇ
October 10, 2024
Sant-Rajinder-Singh-Ji-Maharaj-W

Daily Gianwan Bureau / Ludhiana

ਲੁਧਿਆਣਾ, 10 ਅਕਤੂਬਰ - 

ਸਾਵਨ ਕਿਰਪਾਲ ਰੂਹਾਨੀ ਮਿਸ਼ਨ ਅਤੇ ਵਰਲਡ ਕਾਉਂਸਲਿੰਗ ਆਫ ਰਿਲੀਜਨਜ਼ ਦੇ ਪ੍ਰਧਾਨ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ 9 ਸਾਲਾਂ ਬਾਅਦ 14 ਅਕਤੂਬਰ 2024 ਨੂੰ ਸਤਿਸੰਗ ਉਪਦੇਸ਼ ਦੇਣ ਲਈ ਲੁਧਿਆਣਾ ਆ ਰਹੇ ਹਨ। ਉਹ ਲੁਧਿਆਣਾ ਵਿੱਚ ਦੋ ਦਿਨ ਸਤਿਸੰਗ ਕਰਨਗੇ, ਜਿਸ ਦਾ ਆਯੋਜਨ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ ਕੀਤਾ ਜਾ ਰਿਹਾ ਹੈ।  ਇਸ ਸਤਿਸੰਗ ਪ੍ਰੋਗਰਾਮ ਵਿੱਚ ਕੇਵਲ ਲੁਧਿਆਣਾ ਤੋਂ ਹੀ ਨਹੀਂ ਬਲਕਿ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋ ਰਹੇ ਹਨ ਅਤੇ  ਵਿਦੇਸ਼ਾਂ ਤੋਂ ਵੀ ਭੈਣ-ਭਰਾ ਭਾਗ ਲੈ ਰਹੇ ਹਨ। 

ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੇ ਸਤਿਸੰਗ ਦਾ ਪ੍ਰੋਗਰਾਮ 14 ਅਤੇ 15 ਅਕਤੂਬਰ, 2024 ਨੂੰ ਸ਼ਾਮ 7 ਵਜੇ ਸਾਹਨੇਵਾਲ ਖੁਰਦ, ਲੁਧਿਆਣਾ ਵਿਖੇ ਗੋਲਡਨ ਹੱਟ ਨੇੜੇ, ਪਾਮ ਗਾਰਡਨ ਵਿਖੇ ਕਰਵਾਇਆ ਜਾਵੇਗਾ।  15 ਅਕਤੂਬਰ ਦੀ ਰਾਤ ਨੂੰ 9 ਵਜੇ ਉਸੇ ਸਥਾਨ ਉਤੇ ਪ੍ਰਮਾਤਮਾ ਦੀ ਪ੍ਰਾਪਤੀ ਦੇ ਚਾਹਵਾਨਾਂ ਲਈ ਨਾਮਦਾਨ ਦਾ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ।  ਜਿਸ ਵਿੱਚ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਉਤਸੁਕ ਸੰਗਤਾਂ ਨੂੰ ਪ੍ਰਮਾਤਮਾ ਦੀ ਜੋਤੀ ਅਤੇ ਨਾਦ ਦਾ ਨਿੱਜੀ ਅਨੁਭਵ ਪ੍ਰਦਾਨ ਕਰਨਗੇ। 

ਇਸ ਸਬੰਧੀ ਅੱਜ ਸਥਾਨਕ ਰੱਖ ਬਾਗ਼ ਵਿਖੇ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਤਿਸੰਗ ਸੰਬੰਧੀ ਵਧੇਰੇ ਜਾਣਕਾਰੀ ਲਈ 9888694883, 9646575786, 9855103765 ਜਾਂ www.sos.org ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਅੱਜ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਸਿਮਰਨ ਅਤੇ ਅਭਿਆਸ ਦੁਆਰਾ ਪਿਆਰ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਪੂਰੀ ਦੁਨੀਆਂ ਵਿੱਚ ਫੈਲਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵੱਲੋਂ ਕਈ ਸ਼ਾਂਤੀ ਪੁਰਸਕਾਰਾਂ ਅਤੇ ਸਨਮਾਨਾਂ ਦੇ ਨਾਲ-ਨਾਲ ਪੰਜ ਡਾਕਟਰੇਟ ਦੀਆਂ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ ਹੈ। 

ਦੱਸਣਯੋਗ ਹੈ ਕਿ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਵਿਸ਼ਵ ਭਰ ਵਿੱਚ 3200 ਤੋਂ ਵੱਧ ਕੇਂਦਰ ਸਥਾਪਿਤ ਹਨ ਅਤੇ ਮਿਸ਼ਨ ਦਾ ਸਾਹਿਤ ਦੁਨੀਆਂ ਦੀਆਂ 55 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ। ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦਾ ਮੁੱਖ ਦਫਤਰ ਵਿਜੇ ਨਗਰ, ਦਿੱਲੀ ਵਿੱਚ ਹੈ ਅਤੇ ਇਸਦਾ ਅੰਤਰਰਾਸ਼ਟਰੀ ਹੈੱਡਕੁਆਰਟਰ ਅਮਰੀਕਾ ਦੇ ਨੈਪਰਵਿਲੇ ਵਿੱਚ ਸਥਿਤ ਹੈ।


Powered by Froala Editor

Sant Rajinder Singh Ji Maharaj Will Hold A Two day Satsang Lecture And One day Spiritual Name Donation Program At Ludhiana

Comments


Recommended Stories
Latest
Crime News
Most Visited Stories