NOW
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਲਈ ਆਧੁਨਿਕ ਬਿਰਧ ਆਸ਼ਰਮ ਰਾਹੀਂ ਵਚਨਬੱਧਤਾ ਮਜ਼ਬੂਤ: ਡਾ. ਬਲਜੀਤ ਕੌਰ    ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ   
ਸ਼੍ਰੀ ਮਹਾਕਾਲ ਸੇਵਾ ਮੰਡਲ ਵਲੋਂ ਸਾਵਨ ਮਹੀਨੇ ਦੇ ਹਰ ਸੋਮਵਾਰ ਨੂੰ ਗ਼ਰੀਬਾਂ ਅਤੇ ਲੋਡ਼ਵੰਦਾਂ ਨੂੰ ਦੁਪਹਿਰ ਦਾ ਖਾਣਾ, ਖੀਰ, ਫਲ ਅਤੇ ਠੰਡੇ ਪਾਣੀ ਦੀ ਸੇਵਾ ਹੋਵੇਗੀ -ਡਾ. ਓ. ਪੀ. ਸ਼ਰਮਾ/ ਰਮਨ ਜਗਦੰਬਾ
July 15, 2024
Sri-Mahakal-Seva-Mandal-Will-Ser

ਦੀਵਾਨ ਟੋਡਰ ਮਲ ਸੇਵਾ ਰਸੋਈ ਦੇ ਸ਼ਹੀਦ ਨਰਿੰਦਰ ਨਾਥ ਖੰਨਾ ਦੀ ਯਾਦ ਵਿੱਚ ਜਲੰਧਰ ਬਾਈਪਾਸ ਚੌਕ ਵਿਖੇ ਸਥਾਪਤ ਕੀਤੇ ਗਏ ਬੂਥ 'ਤੇ ਦੁਪਹਿਰ 1 ਵਜੇ ਦਾ ਆਯੋਜਨ ਕੀਤਾ ਜਾਵੇਗਾ।

Daily Gianwan Bureau / Ludhiana

ਲੁਧਿਆਣਾ 

ਸ਼੍ਰੀ ਮਹਾਕਾਲ ਸੇਵਾ ਮੰਡਲ (ਰਜਿ ) ਲੁਧਿਆਣਾ ਦੇ ਸਰਪ੍ਰਸਤ ਡਾ. ਓ. ਪੀ. ਸ਼ਰਮਾ, ਰਮਨ ਜਗਦੰਬਾ, ਬਲਰਾਜ ਖੰਨਾ, ਸੁਰਿੰਦਰ ਡੱਲਾ, ਅਤੁਲ ਤਲਵਾਡ਼, ਮੰਨੂ ਅਰੋਡ਼ਾ ਅਤੇ ਮੀਨੂ ਗਲਹੋਤਰਾ ਨੇ ਦੱਸਿਆ ਕਿ ਭੋਲਾ ਬਾਬਾ ਦੀ ਅਨੰਤ ਕ੍ਰਿਪਾ ਅਤੇ  ਸਾਵਣ ਦੇ ਪਵਿੱਤਰ ਮਹੀਨੇ ਦੇ ਮੌਕੇ 'ਤੇ  ਸ਼੍ਰੀ ਮਹਾਕਾਲ ਸੇਵਾ ਮੰਡਲ ਵਲੋਂ   ਸਾਵਨ ਮਹੀਨੇ ਦੇ ਹਰ ਸੋਮਵਾਰ ਨੂੰ ਦੁਪਹਿਰ 1 ਵਜੇ ਦੀਵਾਨ ਟੋਡਰ ਮਲ ਸੇਵਾ ਰਸੋਈ ਦੇ ਸ਼ਹੀਦ ਨਰਿੰਦਰ ਨਾਥ ਖੰਨਾ ਦੀ ਯਾਦ ਵਿੱਚ ਜਲੰਧਰ ਬਾਈਪਾਸ ਚੌਕ ਵਿਖੇ ਸਥਾਪਤ ਕੀਤੇ ਗਏ  ਬੂਥ  'ਤੇ ਗਰੀਬਾਂ ਅਤੇ ਲੋਡ਼ਵੰਦਾਂ ਨੂੰ ਦੁਪਹਿਰ ਦਾ ਖਾਣਾ, ਖੀਰ, ਫਲ ਅਤੇ ਠੰਡੇ ਪਾਣੀ ਦੀ ਸੇਵਾ ਕੀਤੀ ਜਾਵੇਗੀ ।

ਸੇਵਾ ਮੰਡਲ ਦੇ ਚੇਅਰਮੈਨ ਸ਼ਿਵ ਭਗਤ ਨਰਿੰਦਰ  ਮਹਿੰਦਰੂ (ਗੌਰਵ), ਤਰਸੇਮ ਪ੍ਰਜਾਪਤ, ਸੁਰੇਸ਼ ਮਹਿੰਦਰੂ, ਵੈਭਵ ਜੈਨ, ਡਾ. ਸੁਨੀਲ ਸ਼ਰਮਾ (ਬਾਂਕਾ); ਨਰੇਸ਼ ਕੜਵੱਲ, ਸ਼ਿਵਮ ਸ਼ਰਮਾ, ਰਿਤੇਸ਼ ਸਾਹਨੀ, ਮੁਨੀਸ਼ ਸ਼ਰਮਾ, ਸੁਮਿਤ ਠੁਕਰਾਲ, ਗੌਰਵ ਪ੍ਰਜਾਪਤ, ਵਰੁਣ ਬਵੇਜਾ, ਆਦਿੱਤਿਆ, ਮਾਣਿਕ ਨੇ ਦੱਸਿਆ ਕਿ ਇਹ ਸੇਵਾ ਸ਼ੁੱਕਰਵਾਰ, 2 ਅਗਸਤ ਨੂੰ ਵੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਇਸ ਭੋਜਨ ਸੇਵਾ ਬੂਥ ਦੀ ਸਥਾਪਨਾ 9 ਮਾਰਚ 2024 ਨੂੰ ਕੀਤੀ ਗਈ ਸੀ ਅਤੇ ਉਦੋਂ ਤੋਂ ਗ਼ਰੀਬਾਂ ਅਤੇ ਲੋਡ਼ਵੰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਹਰ ਰੋਜ਼ ਦੁਪਹਿਰ 1 ਵਜੇ ਮੁਫ਼ਤ ਭੋਜਨ ਅਤੇ ਠੰਡਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਭੋਜਨ ਭੋਜਨ ਹਿੰਦੂ ਨਿਆਂ ਪੀਠ ਦੁਆਰਾ ਚਲਾਏ ਜਾ ਰਹੀ  ਦੀਵਾਨ ਟੋਡਰ ਮੱਲ ਸੇਵਾ ਰਸੋਈ ਤੋਂ ਬਣਾ ਕੇ ਬੂਥ ਨੂੰ ਦਸ ਰੁਪਏ ਵਿੱਚ ਭੇਜਿਆ ਜਾਂਦਾ ਹੈ ਜੋ ਸ਼ਹੀਦ ਨਰਿੰਦਰ ਨਾਥ ਖੰਨਾ ਦੀ ਯਾਦ ਵਿੱਚ ਸੰਗਤ ਦੇ ਸਹਿਯੋਗ ਨਾਲ ਸ਼ਰਧਾਲੂਆਂ/ਸੰਗਤ ਵਲੋਂ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਮੁਫਤ ਵੰਡਿਆ ਜਾਂਦਾ ਹੈ। ਸ਼ਹੀਦ ਨਰਿੰਦਰ ਨਾਥ ਖੰਨਾ ਵੈਲਫ਼ੇਅਰ ਸੋਸਾਇਟੀ ਦੇ ਬਲਰਾਜ ਖੰਨਾ, ਸੰਨੀ ਖੰਨਾ (ਅਮਰੀਕਾ) ਅਤੇ ਦੀਪਕ ਚੋਪਡ਼ਾ ਨੇ ਦੱਸਿਆ ਕਿ ਇਸ ਸੇਵਾ ਕਾਰਜ ਵਿੱਚ ਜਲੰਧਰ ਬਾਈਪਾਸ ਚੌਕ ਦੇ ਦੁਕਾਨਦਾਰਾਂ, ਇੰਦਰਜੀਤ ਢੀਂਗਰਾ, ਸ਼ਿਵ ਗੋਇਲ ਪੱਤਰਕਾਰ, ਪਰਮਿੰਦਰ ਮਹਿਤਾ, ਅਸ਼ੋਕ ਵਿਰਮਾਨੀ, ਮਨੋਜ ਮਹਿਤਾ, ਕੁਮਾਰ ਮਹਿਤਾ, ਨਰਿੰਦਰ ਮਹਿੰਦੂ, ਪੰਛੀ ਸੇਵਾ ਸੋਸਾਇਟੀ ਦੇ ਅਸ਼ੋਕ ਥਾਪਰ, ਹੀਰਾਲਾਲ ਗੋਇਲ, ਦੇਵਦੱਤ ਚੁੱਘ, ਡੌਲੀ ਚੁੱਘ, ਵਿਸ਼ਾਲ ਜੈਨ, ਅਮਿਤ ਜੈਨ, ਰਸ਼ਮੀ ਜੈਨ, ਅਜੈ ਸਿੱਕਾ, ਡਿਫੈਂਸ ਵੈਟਰਨਜ਼ ਆਰਗੇਨਾਈਜ਼ੇਸ਼ਨ ਦੇ ਮੁੱਖ ਸਲਾਹਕਾਰ ਜੇ. ਜੇ. ਅਰੋਡ਼ਾ, ਪ੍ਰਦੀਪ ਸ਼ਰਮਾ, ਬਬਲਾ ਸ਼ਰਮਾ, ਕੇ. ਕੇ. ਵਰਮਾ, ਕੈਪਟਨ ਗੁਰਨਾਮ ਸਿੰਘ, ਸੁਭਾਸ਼ ਚੰਦਰ ਪ੍ਰੇਮੀ, ਹਰੀਸ਼ ਕਪੂਰ, ਵਿਕਾਸ ਕਪੂਰ, ਰਾਮ ਅਵਤਾਰ, ਸਤਪਾਲ ਮਲਹੋਤਰਾ, ਵਿਪਨ ਅਗਰਵਾਲ, ਰਕਸ਼ਾ ਅਗਰਵਾਲ, ਅਸ਼ੋਕ ਸਿੰਗਲਾ ਮਾਲ੍ਹਹਾ ਆਦਿ ਆਪਣਾ ਵਡਮੁੱਲਾ ਯੋਗਦਾਨ ਦੇ ਰਿਹੇ ਹਨ।

ਸਾਵਣ ਦਾ ਪਵਿੱਤਰ ਮਹੀਨਾ 22 ਜੁਲਾਈ, 2024 ਤੋਂ ਸ਼ੁਰੂ ਹੋਵੇਗਾ। ਇਹ 19 ਅਗਸਤ, 2024 ਨੂੰ ਸਮਾਪਤ ਹੋਵੇਗਾ।


ਪਹਿਲਾ ਸਾਵਨ ਸੋਮਵਰ ਵਰਤ-22 ਜੁਲਾਈ 2024

ਦੂਜਾ ਸਾਵਨ ਸੋਮਵਰ ਵਰਤ-29 ਜੁਲਾਈ 2024

ਤੀਜਾ ਸਾਵਨ ਸੋਮਵਾਰ ਵਰਤ-5 ਅਗਸਤ 2024

ਚੌਥਾ ਸਾਵਨ ਸੋਮਵਰ ਵਰਤ-12 ਅਗਸਤ 2024

5ਵਾਂ ਸਾਵਨ ਸੋਮਵਰ ਵਰਤ-19 ਅਗਸਤ 2024

Powered by Froala Editor

Sri Mahakal Seva Mandal Will Serve Lunch Kheer Fruits And Cold Water To The Poor And Needy On Every Monday Of Sawan Month Dr Oh P Sharma Raman Jagdamba

Comments


Recommended Stories
Latest
Crime News
Most Visited Stories