NOW
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਲਈ ਆਧੁਨਿਕ ਬਿਰਧ ਆਸ਼ਰਮ ਰਾਹੀਂ ਵਚਨਬੱਧਤਾ ਮਜ਼ਬੂਤ: ਡਾ. ਬਲਜੀਤ ਕੌਰ    ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ   
ਪਤਿਤ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਸਬਕ ਸਿੱਖਣ ਦੀ ਲੋੜ ਪ੍ਰੋ. ਬਡੂੰਗਰ
July 15, 2024
The-Young-Generation-That-Is-Bec

Daily Gianwan Bureau / Patiala


ਪਟਿਆਲਾ, 15 ਜੁਲਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਹਾਨ  ਸ਼ਹੀਦ  ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ  ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖੀ, ਕੇਸਾਂ, ਸੁਆਸਾਂ ਸੰਗ ਨਿਭਾਅ ਕੇ ਇਸ ਸੰਸਾਰ ਵਿੱਚ ਸ਼ਹੀਦੀ ਦੀ  ਇੱਕ ਵੱਖਰੀ ਮਿਸਾਲ ਕਾਇਮ ਕੀਤੀ, ਇਸ ਕਰਕੇ  ਸਾਨੂੰ  ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ  । 


ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਤੇ ਮੁਗਲ ਹਕੂਮਤ ਵੱਲੋਂ ਜ਼ੁਲਮ ਹੋਰ ਵਧਾ ਦਿੱਤਾ ਗਿਆ ਸੀ  ਤੇ ਜਦੋਂ ਇਸ ਗੱਲ ਬਾਰੇ  ਜ਼ਾਲਮ ਹਕੂਮਤ ਦੇ ਮੁਖ਼ਬਰ ਹਰਭਗਤ ਨਿਰੰਜਨੀਏ ਨੇ  ਸੂਬੇਦਾਰ ਜ਼ਕਰੀਆ ਖਾਂ ਨੂੰ  ਜਾ ਕੇ ਦੱਸਿਆ ਕਿ  ਭਾਈ ਤਾਰੂ ਸਿੰਘ ਕੋਲ ਸਿੰਘਾਂ ਦਾ ਆਉਣਾ ਜਾਣਾ ਹੈ ਤੇ ਉਹ ਉਨ੍ਹਾਂ ਨੂੰ ਲੰਗਰ ਛਕਾਉਂਣ ਦੇ ਨਾਲ ਨਾਲ ਸੰਭਵ ਮੱਦਦ ਵੀ ਕਰਦਾ ਹੈ ਤਾਂ  ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ । ਉਨ੍ਹਾਂ ਦੱਸਿਆ ਕਿ ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਉਪਰੰਤ ਮੁਗਲ ਹਕੂਮਤ ਨੇ ਬਾਗੀ ਸਿੰਘਾਂ ਨੂੰ ਆਪਣੇ ਕੋਲ ਪਨਾਹ ਦੇਣ, ਲੁੱਟਾਂ-ਖੋਹਾਂ ਕਰਨ, ਚੋਰੀਆਂ-ਡਾਕੇ ਮਾਰਨ ਤੇ ਹੋਰ ਕਈ ਤਰ੍ਹਾਂ ਦੇ ਮੁਕੱਦਮੇ ਪਾ ਕੇ ਭਾਈ ਤਾਰੂ ਸਿੰਘ ਨੂੰ ਕਤਲ ਕੇਸ ਕਰਵਾ ਕੇ ਮੁਸਲਮਾਨ ਬਣ ਜਾਣ ਲਈ ਕਿਹਾ ਗਿਆ ਤਾਂ ਭਾਈ ਸਾਹਿਬ ਨੇ ਇਸ ਨੂੰ ਅਪ੍ਰਵਾਨ ਕਰਦਿਆਂ ਕਿਹਾ ਕਿ  ਸਿੱਖ ਦਾ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਇਆ ਜਾਵੇਂਗਾ  । ਉਨ੍ਹਾਂ ਦੱਸਿਆ ਕਿ ਮੁਗਲ ਹਕੂਮਤ ਦੇ ਫ਼ੁਰਮਾਨ ਨੂੰ ਨਾ ਮੰਨਦਿਆਂ ਹੋਇਆਂ ਭਾਈ ਤਾਰੂ ਸਿੰਘ ਨੇ ਜਦੋਂ ਨਾਂਹ ਕੀਤੀ ਤਾਂ ਅੰਤ ਵਿੱਚ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੇ ਜਾਣ ਦੇ ਫੁਰਮਾਨ ਜਾਰੀ ਕਰ ਦਿੱਤੇ ਗਏ  ਤੇ ਜਲਾਦਾਂ ਵੱਲੋਂ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਤੇ ਖ਼ੂਨ ਦੀਆਂ ਧਾਰਾ  ਭਾਈ ਸਾਹਿਬ ਦੇ ਸਰੀਰ ਉੱਪਰ ਵਹਿ ਤੁਰੀਆਂ । ਪ੍ਰੋ ਬਡੂੰਗਰ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਤੋਂ 22 ਦਿਨ ਬਾਅਦ  16 ਜੁਲਾਈ  1745 ਈ: ਨੂੰ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ  ਜਿਨ੍ਹਾਂ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ ਵਾਲੇ ਸਥਾਨ ਤੇ ਕੀਤਾ ਗਿਆ ।  ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਹੋਣ ਕਰਕੇ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਸ਼ਹੀਦੀ ਜਾਮ ਪੀ ਗਏ ਸਨ  । ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਇਸ ਮਹਾਨ ਅਤੇ ਅਲੋਕਿਕ ਸ਼ਹੀਦੀ ਉੱਤੇ ਮਾਨ ਅਤੇ ਗੌਰਵ ਮਹਿਸੂਸ ਕਰਦੀ ਰਹੇਗੀ । ਪ੍ਰੋਫੈਸਰ ਬਡੂੰਗਰ ਨੇ ਅੱਜ ਦੀ ਨੌਜਵਾਨ ਪੀੜੀ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਉਹ ਕਿਹੜੇ ਵਹਿਣ ਵਿੱਚ ਵਹਿ ਤੁਰੀ ਹੈ, ਸਾਡੇ ਨੌਜਵਾਨ ਬੱਚੇ ਅੱਜ ਆਪਣੇ ਆਪ ਹੀ ਆਪਣੇ ਕੇਸ ਅਤੇ ਦਾੜੀ ਕਤਲ ਕਰਾਉਣ ਲਈ ਨਾਈ ਦੀ ਦੁਕਾਨ ਤੇ ਜਾ ਚੜਦੇ ਹਨ ਇਹਨਾਂ ਬੱਚਿਆਂ ਸਾਹਮਣੇ ਹੁਣ ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਭਾਈ ਜੈ ਸਿੰਘ ਖਲਕਟ ਆਦਿ ਵੀ ਮਹਾਨ ਨਹੀਂ ਰਹੇ ਸਗੋਂ ਸਮਾਜ ਵਿੱਚ ਨਗੇਜਵਾਦ, ਅਸ਼ਲੀਲਤਾ ਅਤੇ ਲਚਰਤਾ ਫੈਲਾਉਣ ਵਾਲੇ ਨਾਚੇ ਅਤੇ ਨਾਚੀਆਂ ਹੀ ਇਹਨਾਂ ਲਈ ਮਾਡਲ ਰਹਿ ਗਏ ਹਨ ਜੋ ਅਤੀ ਦੁਖਦਾਇਕ ਹੈ ।


ਉਹਨਾਂ ਕਿਹਾ ਕਿ ਭਾਈ ਤਾਰੂ ਜੀ ਦੀ ਮਹਾਨ ਸ਼ਹੀਦੀ ਸਿੱਖ ਕੌਮ ਅਤੇ ਖਾਸ ਕਰਕੇ ਸਾਡੀ ਨੌਜਵਾਨ ਪੀੜੀ ਜੇਕਰ ਉਹ ਗਹਿਰ, ਗੰਭੀਰ ਅਤੇ ਵਿਚਾਰਵਾਨ ਹੋ ਜਾਵੇ, ਲਈ ਨਵੀਂ ਨਿਰੋਈ ਜ਼ਿੰਦਗੀ ਦਾ ਵਰਦਾਨ ਸਿੱਧ ਹੋ ਸਕਦੀ ਹੈ ਤੇ ਭਵਿੱਖ ਵਿੱਚ ਇਹ ਸ਼ਹੀਦੀਆਂ ਸਾਡੇ ਕੌਮੀ ਜੀਵਨ ਲਈ ਜਾਨਣ ਨੂੰ ਨਰੇ ਵਜੋਂ ਕਾਇਮ ਦਾਇਮ ਰਹਿਣਗੀਆਂ। 

Powered by Froala Editor

The Young Generation That Is Becoming Degenerate Needs To Learn From The Martyrdom Of Shaheed Bhai Taru Singh Ji Prof Badungar

Comments


Recommended Stories
Latest
Crime News
Most Visited Stories