NOW
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਲਈ ਆਧੁਨਿਕ ਬਿਰਧ ਆਸ਼ਰਮ ਰਾਹੀਂ ਵਚਨਬੱਧਤਾ ਮਜ਼ਬੂਤ: ਡਾ. ਬਲਜੀਤ ਕੌਰ    ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ   
429ਵੇਂ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ
June 18, 2024
Special-On-429th-Prakash-Purab-G

Daily Gianwan Bureau / Punjab

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਚਮ ਪਾਤਸ਼ਾਹ ਜੀ ਦੇ ਗ੍ਰਹਿ ਪ੍ਰਕਾਸ਼ ਲੈਣ ਕਰ ਕੇ ਸੋਢੀ ਕੁਲ ਦੀ ਪੀੜ੍ਹੀ ਚੱਲਣ ਬਾਰੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਵਲੋਂ ਆਪਣੀਆਂ ਲਿਖੀਆਂ ਵਾਰਾਂ ’ਚੋਂ ਪਹਿਲੀ ਵਾਰ ਦੀ 48ਵੀਂ ਪਉੜੀ ’ਚ ਪਹਿਲੀਆਂ ਹੀ ਦੋ ਪੰਕਤੀਆਂ ’ਚ ਬਹੁਤ ਵਿਦਵਤਾ ਭਰਪੂਰ ਜ਼ਿਕਰ ਕੀਤਾ ਹੈ।

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਚਮ ਪਾਤਸ਼ਾਹ ਜੀ ਦੇ ਗ੍ਰਹਿ ਪ੍ਰਕਾਸ਼ ਲੈਣ ਕਰ ਕੇ ਸੋਢੀ ਕੁਲ ਦੀ ਪੀੜ੍ਹੀ ਚੱਲਣ ਬਾਰੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਵਲੋਂ ਆਪਣੀਆਂ ਲਿਖੀਆਂ ਵਾਰਾਂ ’ਚੋਂ ਪਹਿਲੀ ਵਾਰ ਦੀ 48ਵੀਂ ਪਉੜੀ ’ਚ ਪਹਿਲੀਆਂ ਹੀ ਦੋ ਪੰਕਤੀਆਂ ’ਚ ਬਹੁਤ ਵਿਦਵਤਾ ਭਰਪੂਰ ਜ਼ਿਕਰ ਕੀਤਾ ਹੈ। 48ਵੀਂ ਪਉੜੀ ਦੀਆਂ ਬਾਕੀ ਪੰਕਤੀਆਂ ਵਿਚ ਭਾਈ ਗੁਰਦਾਸ ਜੀ ਨੇ ਪੰਚਮ ਪਾਤਸ਼ਾਹ ਜੀ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਗੁਰਤਾ ਗੱਦੀ ਧਾਰਨ ਕਰਨ ਉਪਰੰਤ ਜ਼ੁਲਮ ਦਾ ਨਾਸ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ, ਦੋ ਤਲਵਾਰਾਂ ਧਾਰਨ ਕਰਕੇ ਤਖ਼ਤ ’ਤੇ ਬੈਠ ਕੇ ਸੂਰਬੀਰਾਂ ਵਾਲੇ ਕੌਤਕ ਕਰਨ ਅਤੇ ਸੋਢੀਆਂ ਦੀ ਪੀੜੀ ਦੇ ਹੋਰ ਅੱਗੇ ਚੱਲਣ ਦੀ ਵਿਥਿਆ ਨੂੰ ਬਹੁਤ ਹੀ ਸੰਖੇਪ ’ਚ ਪੇਸ਼ ਕੀਤਾ ਗਿਆ ਹੈ-


ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ॥

ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀਚਲੀ ਪੀੜੀ ਸੋਢੀਆ ਰੂਪ ਦਿਖਾਵਣਿ ਵਾਰੋ ਵਾਰੀ॥

ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ॥

ਪੁਛਨ ਸਿਖ ਅਰਦਾਸ ਕਰ ਛੇ ਮਹਿਲਾਂ ਤਕ ਦਰਸ ਨਿਹਾਰੀ॥

ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ॥

ਕਲਿਜੁਗ ਪੀੜ੍ਹੀ ਸੋਢੀਆਂ ਨਿਹਚਲ ਨੀਵ ਉਸਾਰ ਖਲ੍ਹਾਰੀ॥

ਜੁੁਗ ਜੁੁਗ ਸਤਿਗੁਰ ਧਰੇ ਅਵਤਾਰੀ॥

(ਵਾਰਾਂ ਭਾਈ ਗੁਰਦਾਸ ਜੀ: ਵਾਰ ੧)


ਗੁਰੂ ਕੀ ਵਡਾਲੀ ਵਿਖੇ ਹੋਇਆ ਪ੍ਰਕਾਸ਼


ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਮਿਲੇ ਅਸ਼ੀਰਵਾਦ ਸਦਕਾ 429 ਸਾਲ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਅਤੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਨਗਰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 19 ਜੂਨ, 1595 ਈ: (21 ਹਾੜ ਵਦੀ 7 ਸੰੰਮਤ 1652) ਨੂੰ ਰਾਤ 12 ਵੱਜ ਕੇ 20 ਮਿੰਟ ’ਤੇ ਹੋਇਆ ਸੀ। ਨੱਤਾਂ ਦੀ ਵਡਾਲੀ ਪਿੰਡ ਦੇ ਬਾਹਰਵਾਰ ਤੰਬੂ ’ਚ (ਜਿਥੇ ਬਾਅਦ ਵਿਚ ਛੇਹਰਟਾ ਖ਼ੂਹ ਲਗਵਾਇਆ) ਵਿਖੇ ਭਾਈ ਖਾਨ ਤੇ ਭਾਈ ਢੋਲ ਦੀ ਬੇਨਤੀ ’ਤੇ ਅੰਮ੍ਰਿਤਸਰ ਤੋਂ ਆ ਕੇ ਡੇਰਾ ਲਾ ਕੇ ਨਿਵਾਸ ਕਰ ਰਹੇ ਪੰਚਮ ਪਾਤਸ਼ਾਹ ਜੀ ਨੇ ਜਦੋਂ ਪਿੰਡ ਦੇ ਜ਼ਿਮੀਦਾਰ ਭਾਈ ਭਾਗੂ ਜੀ ਕੋਲੋਂ ਉਸ ਦੇ ਵਾੜ੍ਹੇ ਰੂਪੀ ਘਰ ’ਚ ਮਾਤਾ ਗੰਗਾ ਜੀ ਦੀ ਕੁੱਖੋਂ ਬਾਲਕ ਹਰਗੋਬਿੰਦ ਜੀ ਦੇ ਜਨਮ ਲੈਣ ਦੀ ਖੁਸ਼ਖ਼ਬਰੀ ਸੁਣੀ ਤਾਂ ਉਸੇ ਵੇਲੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹੋਏ ਚਾਰ ਪਦਾਂ ਵਾਲੇ ਸ਼ਬਦ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਪੰਨਾ-396 ’ਤੇ ਅੰਕਿਤ ਹੈ:


ਆਸਾ ਮਹਲਾ ੫॥ ਸਤਿਗੁਰ ਸਾਚੈ ਦੀਆ ਭੇਜਿ॥॥

ਨਾਨਕੁ ਤੁਠਾ ਕੀਨੀ ਦਾਤਿ॥


ਛੇਵੇਂ ਪਾਤਸ਼ਾਹ ਜੀ ਦੇ ਗੁਰੂ ਕੀ ਵਡਾਲੀ ਵਿਖੇ ਪ੍ਰਕਾਸ਼ ਲੈਣ ਦੇ ਇਤਿਹਾਸਕ ਪਿਛੋਕੜ ਨੂੰ ਜਾਨਣ ਦਾ ਇਸ ਲੇਖ ’ਚ ਯਤਨ ਕੀਤਾ ਗਿਆ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਆਪਣੇ ਤਿੰਨ ਪੁੱਤਰਾਂ ’ਚੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਬਖ਼ਸ਼ਣ ਕਰਕੇ ਵੱਡਾ ਪੁੱਤਰ ਪਿਰਥੀਚੰਦ ਅਤੇ ਉਸਦੀ ਪਤਨੀ ਬੀਬੀ ਕਰਮੋਂ ਪੰਚਮ ਪਾਤਸ਼ਾਹ ਨਾਲ ਬਹੁਤ ਜ਼ਿਆਦਾ ਹੀ ਈਰਖ਼ਾ ਕਰਨ ਲੱਗ ਪਏ ਸਨ। ਇਕ ਦਿਨ ਬੀਬੀ ਕਰਮੋ ਤੇ ਪਿਰਥੀਚੰਦ ਨੇ ਮਾਤਾ ਗੰਗਾ ਜੀ (ਪੰਚਮ ਪਾਤਸ਼ਾਹ ਜੀ ਦੇ ਮਹਿਲ) ਨੂੰ ਜਹਾਨ ਤੋਂ ਬੇ-ਔਲਾਦ ਤੇ ਔਂਤਰੀ ਜਾਣ ਦੇ ਬੋਲ-ਕਬੋਲ ਬੋਲੇ ਤਾਂ ਮਾਤਾ ਗੰਗਾ ਜੀ ਨੇ ਪੰਚਮ ਪਾਤਸ਼ਾਹ ਜੀ ਨੂੰ ਆਪਣੇ ਘਰ ਔਲਾਦ ਬਖ਼ਸ਼ਣ ਲਈ ਬੇਨਤੀ ਕੀਤੀ। ਨਿਮਰਤਾ ਦੇ ਪੁੰਜ ਪੰਚਮ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਅੰਮ੍ਰਿਤਸਰ ਤੋਂ 19-20 ਕਿਲੋਮੀਟਰ ਦੀ ਦੂਰੀ ’ਤੇ ਪਹਿਲੇ, ਦੂਸਰੇ, ਤੀਸਰੇ, ਚੌਥੇ ਅਤੇ ਆਪਣੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਵਿਚ ਸਦਾ ਤੱਤਪਰ ਰਹਿਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਝਬਾਲ ਨੇੜੇ ‘ਬੀੜ’ ਵਿਖੇ ਅਸ਼ੀਰਵਾਦ ਲੈਣ ਲਈ ਬਚਨ ਕੀਤਾ। ਮਾਤਾ ਗੰਗਾ ਜੀ ਨੇ ਨਿਮਰਤਾ ਨਾਲ ਜਾਣ ਦੀ ਬਜਾਏ ਰੱਥ ’ਤੇ ਚੜ੍ਹ ਕੇ ਪੂਰੀ ਸ਼ਾਨ ਨਾਲ ਕਈ ਪ੍ਰਕਾਰ ਦੇ ਪਦਾਰਥ ਤੇ ਸੇਵਕਾਂ ਆਦਿ ਨੂੰ ਨਾਲ ਲੈ ਕੇ ਜੰਗਲ-ਨੁਮਾ ‘ਬੀੜ’ ਵਿਚ ਬਾਬਾ ਬੁੱਢਾ ਸਾਹਿਬ ਕੋਲ ਪਹੁੰਚਣਾ ਕੀਤਾ ਪਰ ਮਾਤਾ ਜੀ ਨੂੰ ਬਾਬਾ ਜੀ ਦੇ ‘ਗੁਰੂ ਕਿਆਂ ਨੂੰ ਕਿੱਥੋਂ ਭਾਜੜਾਂ ਪੈ ਗਈਆਂ’ ਵਾਲੇ ਬਚਨਾਂ ਬਾਰੇ ਪਤਾ ਲੱਗਣ ਕਰਕੇ ਮਾਤਾ ਜੀ ਨੇ ਝਕਦੇ ਹੋਏ ਬਾਬਾ ਬੁੱਢਾ ਜੀ ਨੂੰ ਪੁੱਤਰ ਦੀ ਦਾਤ ਹਿੱਤ ਅਸ਼ੀਰਵਾਦ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਤਾਂ ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਹਾਂ, ਔਲਾਦ ਦੀ ਦਾਤ ਤਾਂ ਗੁਰੂ ਜੀ ਹੀ ਬਖ਼ਸ਼ ਸਕਦੇ ਹਨ। ਮਾਤਾ ਜੀ ਨੇ ਵਾਪਸ ਸ੍ਰੀ ਅੰਮ੍ਰਿਤਸਰ ਆ ਕੇ ਸਾਰੀ ਵਾਰਤਾ ਪੰਚਮ ਪਾਤਸ਼ਾਹ ਜੀ ਨੂੰ ਦੱਸੀ ਤਾਂ ਦਿਆਲੂ ਗੁਰੂ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਜੁਗਤ ਸਮਝਾਈ ਕਿ ਆਪਣੇ ਹੱਥੀਂ ਮਿੱਸ਼ੇ ਪ੍ਰਸ਼ਾਦੇ, ਗੰਢੇ, ਲੱਸੀ ਆਦਿ ਲੰਗਰ ਲੈ ਕੇ ਨੰਗੇ ਪੈਰੀਂ ਸੀਮਤ ਸੇਵਾਦਾਰਾਂ ਨਾਲ ਨਿਮਰ ਹੋ ਕੇ ਬਾਬਾ ਜੀ ਕੋਲ ਜਾਵੋ, ਅਕਾਲ ਪੁਰਖ ਜ਼ਰੂਰ ਮਿਹਰ ਕਰੇਗਾ । ਗੁਰੂ ਜੀ ਦੇ ਬਚਨ ਮੰਨਦੇ ਹੋਏ ਦੂਸਰੇ ਦਿਨ ਮਾਤਾ ਗੰਗਾ ਜੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਨੰਗੇ ਪੈਰੀਂ ਗੁਰਬਾਣੀ ਪੜ੍ਹਦੇ ਹੋਏ ਸੀਸ ਉਤੇ ਮਿੱਸੇ ਪ੍ਰਸ਼ਾਦੇ, ਲੱਸੀ ਅਤੇ ਗੰਢੇ ਆਦਿ ਰੱਖ ਕੇ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਦਾ ਅਸ਼ੀਰਵਾਦ ਲੈਣ ਲਈ ‘ਬਾਬੇ ਦੀ ਬੀੜ’ ਪਹੁੰਚੇ। ਬਾਬਾ ਜੀ ਨੇ ਮਾਤਾ ਜੀ ਵਲੋਂ ਆਪਣੇ ਹੱਥੀਂ ਪਕਾਏ ਮਿੱਸੇ ਪ੍ਰਸ਼ਾਦੇ ਛੱਕਦੇ ਹੋਏ ਇਕ ਗੰਢੇ ’ਤੇ ਮੁੱਕਾ ਮਾਰਦੇ ਹੋਏ ਸ਼ੁੱਭ ਬਚਨ ਕੀਤਾ ਕਿ ਆਪ ਜੀ ਦੇ ਗ੍ਰਹਿ ਬਹੁਤ ਬਲਵਾਨ ਤੇ ਯੋਧਾ ਪੁੱਤਰ ਪ੍ਰਗਟ ਹੋਵੇਗਾ ।


Powered by Froala Editor

Special On 429th Prakash Purab Guru Hargobind Sahib The Owner Of Miri Piri

Comments


Recommended Stories
Latest
Crime News
Most Visited Stories