NOW
ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ    ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਬਾਘਾਪੁਰਾਣਾ ਦੀ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ    ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ    ਗੈਂਗਸਟਰਾਂ 'ਤੇ ਵਾਰ ਦਾ 182ਵਾਂ ਦਿਨ: ਪੰਜਾਬ ਪੁਲਿਸ ਵੱਲੋਂ 646 ਥਾਈਂ ਛਾਪੇਮਾਰੀ; 326 ਕਾਬੂ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੀ ਰਾਹਤ ਦਾ ਐਲਾਨ: ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ    ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੰਭਾਵੀ ਅੱਤਵਾਦੀ ਸਾਜ਼ਿਸ਼ ਹੋਈ ਨਾਕਾਮ; ਆਈ.ਈ.ਡੀ., ਗਲੌਕ ਪਿਸਤੌਲ ਬਰਾਮਦ    ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ    ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ    ਐਸ.ਸੀ. ਵਿਦਿਆਰਥੀਆਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਪ੍ਰਾਪਤ ਕਰਨ ਲਈ 15 ਅਗਸਤ ਤੱਕ ਚਾਲੂ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਨ ਦੀ ਅਪੀਲ   
ਨਗਰ ਨਿਗਮ ਪਟਿਆਲਾ ਦੀਆਂ 45 ਵਾਰਡਾਂ 'ਚ 33 ਫ਼ੀਸਦੀ ਵੋਟਾਂ ਪਈਆਂ
December 21, 2024
33-Percent-Votes-Were-Cast-In-45

ਆਮ ਆਦਮੀ ਪਾਰਟੀ ਦੇ 35 ਉਮੀਦਵਾਰ ਜੇਤੂ ਰਹੇ, ਬੀ.ਜੇ.ਪੀ ਤੇ ਕਾਂਗਰਸ ਦੇ 4-4 ਤੇ ਸ੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜੇਤੂ ਰਹੇ

Daily Gianwan Bureau / Patiala

ਪਟਿਆਲਾ, 21 ਦਸੰਬਰ:

ਪਟਿਆਲਾ ਨਗਰ ਨਿਗਮ ਦੀਆਂ 45 ਵਾਰਡਾਂ 'ਚ ਅੱਜ ਹੋਈਆਂ ਚੋਣਾਂ ਦੌਰਾਨ 33 ਫ਼ੀਸਦੀ ਵੋਟਾਂ ਪਈਆਂ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਪੰਚਾਇਤ ਭਾਦਸੋਂ 'ਚ 74 ਫ਼ੀਸਦੀ ਤੇ ਘੱਗਾ 'ਚ 78 ਫ਼ੀਸਦੀ, ਨਗਰ ਕੌਂਸਲ ਨਾਭਾ ਦੀ ਇੱਕ ਵਾਰਡ ਲਈ 53 ਫ਼ੀਸਦੀ, ਪਾਤੜਾਂ ਦੀ ਇੱਕ ਵਾਰਡ ਲਈ 67 ਫ਼ੀਸਦੀ ਤੇ ਰਾਜਪੁਰਾ ਦੀ ਇੱਕ ਵਾਰਡ ਲਈ 54 ਫੀਸਦੀ ਵੋਟਿੰਗ ਦਰਜ ਕੀਤੀ ਗਈ। ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ 'ਚ ਆਮ ਆਦਮੀ ਪਾਰਟੀ ਦੇ 35 ਉਮੀਦਵਾਰ ਜੇਤੂ ਰਹੇ ਜਦੋਂਕਿ ਭਾਰਤੀ ਜਨਤਾ ਪਾਰਟੀ ਦੇ 4, ਕਾਂਗਰਸ ਦੇ 4 ਅਤੇ ਸ੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜੇਤੂ ਰਹੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 8 ਉਮੀਦਵਾਰ ਨਿਰਵਿਰੋਧ ਜੇਤੂ ਰਹੇ ਸਨ ਅਤੇ 7 ਵਾਰਡਾਂ ਦੀ ਚੋਣ ਬਾਰੇ ਕੇਸ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੰਬਿਤ ਹੈ।

ਇਸੇ ਦੌਰਾਨ ਨਗਰ ਨਿਗਮ ਦੀਆਂ ਵਾਰਡਾਂ 1 ਤੋਂ 14 ਦੇ ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ ਨੇ ਦੱਸਿਆ ਕਿ ਵਾਰਡ ਨੰਬਰ 2 ਤੋਂ ਕਾਂਗਰਸ ਦੇ ਹਰਵਿੰਦਰ ਸ਼ੁਕਲਾ, ਵਾਰਡ ਨੰਬਰ 3 ਤੋਂ ਆਪ ਦੀ ਜਤਿੰਦਰ ਕੌਰ ਐਸ.ਕੇ., ਵਾਰਡ ਨੰਬਰ 4 ਤੋਂ ਆਪ ਮਨਦੀਪ ਸਿੰਘ ਵਿਰਦੀ, ਵਾਰਡ ਨੰਬਰ 5 ਤੋਂ ਆਪ ਦੀ ਦਵਿੰਦਰ ਕੌਰ ਖ਼ਾਲਸਾ, ਵਾਰਡ ਨੰਬਰ 6 ਤੋਂ ਆਪ ਦੇ ਜਸਬੀਰ ਸਿੰਘ ਗਾਂਧੀ, ਵਾਰਡ ਨੰਬਰ 7 ਤੋਂ ਆਪ ਦੇ ਕੁਲਬੀਰ ਕੌਰ, ਵਾਰਡ ਨੰਬਰ 8 ਤੋਂ ਆਪ ਦੇ ਸ਼ੰਕਰ ਲਾਲ ਖੁਰਾਣਾ, ਵਾਰਡ ਨੰਬਰ 9 ਤੋਂ ਆਪ ਦੇ ਨੇਹਾ, ਵਾਰਡ ਨੰਬਰ 10 ਤੋਂ ਆਪ ਦੇ ਸ਼ਿਵਰਾਜ ਸਿੰਘ ਵਿਰਕ, ਵਾਰਡ ਨੰਬਰ 11 ਤੋਂ ਆਪ ਦੇ ਨਿਰਮਲਾ ਦੇਵੀ, ਵਾਰਡ ਨੰਬਰ 13 ਤੋਂ ਆਪ ਦੇ ਝਿਰਮਲਜੀਤ ਕੌਰ ਅਤੇ ਵਾਰਡ ਨੰਬਰ 14 ਤੋਂ ਆਪ ਦੇ ਗੁਰਕ੍ਰਿਪਾਲ ਸਿੰਘ ਜੇਤੂ ਰਹੇ ਹਨ।

ਵਾਰਡ ਨੰਬਰ 15 ਤੋਂ 29 ਤੱਕ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਮਨਜੀਤ ਕੌਰ ਨੇ ਦੱਸਿਆ ਕਿ ਵਾਰਡ ਨੰਬਰ 15 ਤੋਂ ਆਪ ਦੇ ਤੇਜਿੰਦਰ ਕੌਰ, ਵਾਰਡ ਨੰਬਰ 16 ਤੋਂ ਆਪ ਦੇ ਜਸਵੰਤ ਸਿੰਘ, ਵਾਰਡ ਨੰਬਰ 18 ਤੋਂ ਆਪ ਗਿਆਨ ਚੰਦ, ਵਾਰਡ ਨੰਬਰ 19 ਤੋਂ ਆਪ ਦੇ ਵਾਸੂ ਦੇਵ, ਵਾਰਡ ਨੰਬਰ 20 ਤੋਂ ਸ੍ਰੋਮਣੀ ਅਕਾਲੀ ਦਲ ਦੇ ਅਰਵਿੰਦਰ ਸਿੰਘ, ਵਾਰਡ ਨੰਬਰ 21 ਤੋਂ ਆਪ ਦੇ ਨਵਦੀਪ ਕੌਰ, ਵਾਰਡ ਨੰਬਰ 22 ਤੋਂ ਕਾਂਗਰਸ ਉਮੀਦਵਾਰ ਨੇਹਾ ਸ਼ਰਮਾ, ਵਾਰਡ ਨੰਬਰ 23 ਤੋਂ ਆਪ ਦੀ ਰੁਪਾਲੀ ਗਰਗ, ਵਾਰਡ ਨੰਬਰ 24 ਤੋਂ ਆਪ ਦੇ ਹਰੀ ਭਜਨ, ਵਾਰਡ ਨੰਬਰ 25 ਤੋਂ ਆਪ ਦੇ ਨਵਦੀਪ ਕੌਰ, ਵਾਰਡ ਨੰਬਰ 26 ਤੋਂ ਆਪ ਦੇ ਕੁਲਵੰਤ ਸਿੰਘ, ਵਾਰਡ ਨੰਬਰ 27 ਤੋਂ ਆਪ ਦੇ ਜੋਤੀ ਮਰਵਾਹਾ, ਵਾਰਡ ਨੰਬਰ 28 ਤੋਂ ਆਪ ਦੇ ਹਰਿੰਦਰ ਕੋਹਲੀ, ਵਾਰਡ ਨੰਬਰ 29 ਤੋਂ ਆਪ ਦੇ ਮੁਕਤਾ ਗੁਪਤਾ ਜੇਤੂ ਰਹੇ ਹਨ।

ਵਾਰਡ ਨੰਬਰ 30 ਤੋਂ 45 ਤੱਕ ਦੇ ਰਿਟਰਨਿੰਗ ਅਫ਼ਸਰ ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ ਨੇ ਦੱਸਿਆ ਕਿ ਵਾਰਡ ਨੰਬਰ 30 ਤੋਂ ਆਪ ਦੇ ਕੁੰਦਨ ਗੋਗੀਆ, ਵਾਰਡ ਨੰਬਰ 31 ਤੋਂ ਆਪ ਦੇ ਪਦਮਜੀਤ ਕੌਰ, ਵਾਰਡ ਨੰਬਰ 34 ਤੋਂ ਆਪ ਦੇ ਤੇਜਿੰਦਰ ਮਹਿਤਾ, ਵਾਰਡ ਨੰਬਰ 35 ਤੋਂ ਭਾਰਤੀ ਜਨਤਾ ਪਾਰਟੀ ਦੇ ਕਮਲੇਸ਼ ਕੁਮਾਰੀ, ਵਾਰਡ ਨੰਬਰ 37 ਤੋਂ ਆਪ ਦੇ ਰੇਨੂ ਬਾਲਾ, ਵਾਰਡ ਨੰਬਰ 38 ਤੋਂ ਆਪ ਦੇ ਹਰਪਾਲ ਜੁਨੇਜਾ, ਵਾਰਡ ਨੰਬਰ 39 ਤੋਂ ਭਾਰਤੀ ਜਨਤਾ ਪਾਰਟੀ ਦੇ ਅਨਮੋਲ ਬਾਤਿਸ਼, ਵਾਰਡ ਨੰਬਰ 40 ਤੋਂ ਭਾਰਤੀ ਜਨਤਾ ਪਾਰਟੀ ਦੇ ਅਨੁਜ ਖੋਸਲਾ, ਵਾਰਡ ਨੰਬਰ 42 ਤੋਂ ਆਪ ਕ੍ਰਿਸ਼ਨ ਚੰਦ ਬੁੱਧੂ ਜੇਤੂ ਰਹੇ ਹਨ।

ਵਾਰਡ ਨੰਬਰ 46 ਤੋਂ 60 ਤੱਕ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 46 ਤੋਂ ਆਪ ਦੇ ਜਗਤਾਰ ਸਿੰਘ ਤਾਰੀ, ਵਾਰਡ ਨੰਬਰ 47 ਤੋਂ ਕਾਂਗਰਸ ਦੇ ਰੁਬਾਨੀਆ ਦੁਤਾ, ਵਾਰਡ ਨੰਬਰ 49 ਤੋਂ ਆਪ ਦੀ ਨੇਹਾ ਸਿੱਧੂ, ਵਾਰਡ ਨੰਬਰ 53 ਤੋਂ ਭਾਰਤੀ ਜਨਤਾ ਪਾਰਟੀ ਦੇ ਵੰਦਨਾ ਜੋਸ਼ੀ, ਵਾਰਡ ਨੰਬਰ 54 ਤੋਂ ਆਪ ਦੇ ਜਗਮੋਹਨ ਸਿੰਘ, ਵਾਰਡ ਨੰਬਰ 55 ਤੋਂ ਆਪ ਦੇ ਕੰਵਲਜੀਤ ਕੌਰ ਜੱਗੀ, ਵਾਰਡ ਨੰਬਰ 57 ਤੋਂ ਆਪ ਦੇ ਰਮਿੰਦਰ ਕੌਰ, ਵਾਰਡ ਨੰਬਰ 58 ਤੋਂ ਆਪ ਦੇ ਗੁਰਜੀਤ ਸਿੰਘ ਸਾਹਨੀ, ਵਾਰਡ ਨੰਬਰ 59 ਤੋਂ ਸ੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ ਅਤੇ ਵਾਰਡ ਨੰਬਰ 60 ਤੋਂ ਕਾਂਗਰਸ ਦੇ ਨਰੇਸ਼ ਕੁਮਾਰ ਦੁੱਗਲ ਜੇਤੂ ਰਹੇ ਹਨ।


Powered by Froala Editor

33 Percent Votes Were Cast In 45 Wards Of Municipal Corporation Patiala

Comments


Recommended Stories
Latest
Crime News
Most Visited Stories