NOW
ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ    ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਬਾਘਾਪੁਰਾਣਾ ਦੀ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ    ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ    ਗੈਂਗਸਟਰਾਂ 'ਤੇ ਵਾਰ ਦਾ 182ਵਾਂ ਦਿਨ: ਪੰਜਾਬ ਪੁਲਿਸ ਵੱਲੋਂ 646 ਥਾਈਂ ਛਾਪੇਮਾਰੀ; 326 ਕਾਬੂ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੀ ਰਾਹਤ ਦਾ ਐਲਾਨ: ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ    ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੰਭਾਵੀ ਅੱਤਵਾਦੀ ਸਾਜ਼ਿਸ਼ ਹੋਈ ਨਾਕਾਮ; ਆਈ.ਈ.ਡੀ., ਗਲੌਕ ਪਿਸਤੌਲ ਬਰਾਮਦ    ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ    ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ    ਐਸ.ਸੀ. ਵਿਦਿਆਰਥੀਆਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਪ੍ਰਾਪਤ ਕਰਨ ਲਈ 15 ਅਗਸਤ ਤੱਕ ਚਾਲੂ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਨ ਦੀ ਅਪੀਲ   
ਸ਼੍ਰੋਮਣੀ ਕਮੇਟੀ ਦੀ ਚੋਣ ਲੜ ਰਹੇ ਪ੍ਰਧਾਨ ਸਾਹਿਬਾਨ ਇਸ ਸੰਸਥਾ ਨੂੰ ਇੱਕ ਮਜ਼ਬੂਤ ਸੰਸਥਾ ਵਜੋਂ ਵਿਕਸਤ ਕਰਨ ਲਈ ਆਪਣਾ ਏਜੰਡਾ ਕੌਮ ਨੂੰ ਦੇਣ- ਗੁਰਮੀਤ ਸਿੰਘ ਸਾਬਕਾ ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ
October 23, 2024
The-Presidents-Contesting-The-Sh

ਸਿੱਖ ਧਰਮ ਪ੍ਰਚਾਰ ਲਈ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਪਰਿਵਾਰਕ ਸੰਪਰਕ ਮੁਹਿੰਮ, ਗੁਰਦੁਆਰਾ ਪ੍ਰਬੰਧ ਦਾ ਪੂਰਨ ਤੌਰ ‘ਤੇ ਕੰਪਿਊਟਰੀਕਰਨ, ਸਿੱਖ ਕੌਮੀ ਸਰਮਾਏ ਦੀ ਵਰਤੋਂ, ਆਰਥਿਕ ਪੱਖੋਂ ਪਛੜੇ ਸਿੱਖ ਪਰਿਵਾਰਾਂ ਦੀ ਸੰਭਾਲ, ਸਿੱਖ ਵਿਦਿਆ ਅਤੇ ਸਿੱਖ ਸਿਹਤ ਆਦਿ ਮੁੱਦਿਆਂ ਤੇ ਸਪੱਸ਼ਟਤਾ ਜ਼ਰੂਰੀ

Daily Gianwan Bureau / Ludhiana





ਲੁਧਿਆਣਾ - ਸਿੱਖਾਂ ਦੀ ਨੁਮਾਇੰਦਾ ਹੈਸੀਅਤ  ਵਾਲੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਅਤੇ ਕਾਰਜਕਰਨੀ ਕਮੇਟੀ ਦੀ ਸਲਾਨਾ ਚੋਣ 28 ਅਕਤੂਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹੋ ਰਹੀ ਹੈ। ਇਸ ਸਬੰਧੀ ਇਸ ਸੰਸਥਾ ਨੂੰ ਇੱਕ ਅੰਤਰ ਰਾਸ਼ਟਰੀ ਮਿਆਰਾਂ ਵਾਲੀ ਮਜ਼ਬੂਤ ਤੇ ਉਚਤਮ ਪ੍ਰਵੀਨਤਾ ਤੇ ਕਾਰਜਕੁਸ਼ਲਤਾ ਵਾਲੀ ਅਧੁਨਿਕ ਸੰਸਥਾ ਵਜੋਂ ਵਿਕਸਤ ਕਰਨ ਲਈ ਨਵੇਂ ਬਣ ਰਹੇ ਪ੍ਰਧਾਨ ਸਾਹਿਬਾਨ ਆਪਣੇ ਪ੍ਰੋਗ੍ਰਾਮ ਤੇ ਏਜੰਡਿਆਂ ਦੀ ਜਾਣਕਾਰੀ ਕੌਮ ਨੂੰ ਦੇਣ। ਇਹ ਵਿਚਾਰ ਸ. ਗੁਰਮੀਤ ਸਿੰਘ ਸਾਬਕਾ ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਫਾਊਂਡਰ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਿੱਤੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਕੰਮਕਾਜ ਦਾ ਪੂਰਨ ਤੌਰ ‘ਤੇ ਕੰਪਿਊਟਰੀਕਰਨ ਕਰਨਾ, ਸਿੱਖ ਕੌਮੀ ਸਰਮਾਏ ਦੀ ਸਹੀ ਵਰਤੋਂ, ਆਰਥਿਕ-ਸਮਾਜਿਕ ਪੱਖੋ ਪਿਛੜੇ ਸਿੱਖ ਪਰਿਵਾਰਾਂ ਦੀ ਸੰਭਾਲ, ਸਿੱਖ ਯੁਵਕ ਲਈ ਰੁਜ਼ਗਾਰ ਮੂਲਕ ਉਪਰਾਲੇ, ਪੰਜਾਬ ਤੋਂ ਬਾਹਰ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਦੀ ਸੁਰਖਿਆ ਤੇ ਸਿੱਖੀ ਪ੍ਰਚਾਰ ਸੰਚਾਰ ਦੀ ਵਿਵਸਥਾ, ਸਿੱਖ ਇਤਿਹਾਸ ਰਿਸਰਚ ਬੋਰਡ, ਸਿੱਖ ਰੈਫਰੈਂਸ ਲਾਇਬ੍ਰੇਰੀ, ਕੇਂਦਰੀ ਸਿੱਖ ਅਜਾਇਬ ਘਰ ਦੀ ਅਧੁਨਿਕ ਮਿਆਰਾਂ ਦੇ ਅਨੁਕੂਲ ਪੂਰਨ ਯੋਜਨਾਬੰਦੀ, ਆਪਣੇ ਸਿੱਖ ਮੀਡੀਆ ਸੈਂਟਰ ਦੀ ਸਥਾਪਨਾ, ਸਿੱਖਾਂ ਦੀ ਬੇਹਤਰ ਸਿਹਤ ਅਤੇ ਨਸ਼ਾ ਰਹਿਤ ਸਮਾਜ ਦੀ ਸਿਰਜਨਾ, ਸਿੱਖ ਇਸਤਰੀ ਲਈ ਵਿਸ਼ੇਸ਼ ਪ੍ਰਥਮਿਕਤਾ ਆਦਿ ਮੁਦਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੋਣ ਮਨੋਰਥ ਜਾਰੀ ਕਰੇ। ਉਹਨਾਂ ਅੱਗੋਂ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਇਕਵੀਂ ਸਦੀ ਦੇ ਪ੍ਰਸੰਗ ਵਿਚ ਸਮੇਂ ਦੀਆਂ ਚਣੌਤੀਆਂ ਦੇ ਸਨਮੁੱਖ ਹੋਰ ਵਧੇਰੇ ਉਚਤਮ ਮਿਆਰਾਂ ਵਾਲੀ ਬਣਾਉਣ ਦੀ ਲੋੜ ਹੈ ਅਤੇ ਕੌਮ ਨਵੀ ਬਣ ਰਹੀ ਕਮੇਟੀ ਤੋ ਇਹ ਉਮੀਦਾਂ ਰਖਦੀ ਹੈ। ਇਹ ਤਾਹੀਂ ਸੰਭਵ ਹੋ ਸਕਦਾ ਹੈ ਜੇਕਰ ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ਇਸ ਬਾਰੇ ਆਪਣੀਆਂ ਲਗਾਤਾਰ ਬੈਠਕਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਕਰਕੇ ਫ਼ੈਸਲੇ ਲੈਣ ਅਤੇ ਉਹਨਾ ਨੂੰ ਲਾਗੂ ਕਰਨ।


Powered by Froala Editor

The Presidents Contesting The Shiromani Committee Elections Should Give Their Agenda To The Nation To Develop This Organization As A Strong Organization Gurmeet Singh Former Honorary Secretary Sri Akal Takht Sahib

Comments


Recommended Stories
Latest
Crime News
Most Visited Stories