NOW
ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ    ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿਸਟ ਪਰਮਿਟ' ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ 'ਤੇ: ਹਰਪਾਲ ਸਿੰਘ ਚੀਮਾ   
ਪਹਿਲਾਂ ਬੇਰਹਿਮੀ ਨਾਲ ਔਰਤ ਦੀ ਹੱਤਿਆ ਕੀਤੀ, ਫਿਰ ਉਸੇ ਦੇ ਬਾਥਰੂਮ 'ਚ ਨਹਾ ਕੇ ਹੋ ਗਏ ਫਰਾਰ
September 13, 2025
First-They-Brutally-Murdered-The

Daily Gianwan Bureau / National

ਹੈਦਰਾਬਾਦ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਉਸ ਘਟਨਾ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿਚ ਤਿੰਨ ਦਿਨ ਪਹਿਲਾਂ 50 ਸਾਲਾ ਔਰਤ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਝਾਰਖੰਡ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਘਰੇਲੂ ਨੌਕਰ ਸਨ ਤੇ ਘਟਨਾ ਤੋਂ ਬਾਅਦ ਫਰਾਰ ਹੋ ਗਏ। ਇਕ ਵਿਸ਼ੇਸ਼ ਪੁਲਿਸ ਟੀਮ ਨੇ ਮੁਲਾਜ਼ਮਾਂ ਨੂੰ ਹੈਦਰਾਬਾਦ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਦਿਲ ਦਹਿਲਾਉਣ ਵਾਲੀ ਘਟਨਾ ਸਾਈਬਰਾਬਾਦ 'ਚ ਵਾਪਰੀ। 50 ਸਾਲ ਦੀ ਰੇਨੂ ਅਗਰਵਾਲ ਆਪਣੇ ਘਰ 'ਚ ਇਕੱਲੀ ਸੀ। ਉਸ ਸਮੇਂ ਮੁਲਾਜ਼ਮਾਂ ਨੇ ਪਹਿਲਾਂ ਉਸ ਨੂੰ ਪ੍ਰੈਸ਼ਰ ਕੁੱਕਰ ਨਾਲ ਮਾਰਿਆ ਤੇ ਫਿਰ ਚਾਕੂ ਤੇ ਕੈਂਚੀ ਨਾਲ ਗਲਾ ਰੇਤ ਕੇ ਮੌਤ ਦੇ ਘਾਟ ਉਤਾਰਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਘਰੋਂ ਲਗਪਗ 40 ਗ੍ਰਾਮ ਸੋਨਾ ਤੇ 1 ਲੱਖ ਰੁਪਏ ਨਕਦੀ ਲੁੱਟ ਲਏ। ਘਟਨਾ ਤੋਂ ਬਾਅਦ ਮੁਲਜ਼ਮ ਬਾਥਰੂਮ 'ਚ ਨਹਾ ਕੇ ਤੇ ਕੱਪੜੇ ਬਦਲ ਕੇ ਭੱਜ ਗਏ। ਆਪਣੇ ਖ਼ੂਨ ਨਾਲ ਲਥਪਥ ਪੁਰਾਣੇ ਕੱਪੜੇ ਉਨ੍ਹਾਂ ਨੇ ਘਰ 'ਚ ਹੀ ਛੱਡ ਦਿੱਤੇ ਤੇ ਨਵੇਂ ਕੱਪੜੇ ਪਾ ਕੇ ਫਰਾਰ ਹੋ ਗਏ। ਰੇਨੂ ਅਗਰਵਾਲ ਦੇ ਪਤੀ ਤੇ ਪੁੱਤ ਦੋਵੇਂ ਕੰਮ 'ਤੇ ਗਏ ਹੋਏ ਸਨ। ਸ਼ਾਮ ਨੂੰ ਜਦੋਂ ਫੋਨ 'ਤੇ ਕੋਈ ਜਵਾਬ ਨਾ ਮਿਲਿਆ ਤਾਂ ਉਹ ਜਲਦੀ ਘਰ ਵਾਪਸ ਆ ਗਏ। ਘਰ ਦਾ ਮੇਨ ਗੇਟ ਬੰਦ ਸੀ, ਇਸ ਲਈ ਉਹ ਪਲੰਬਰ ਦੀ ਮਦਦ ਨਾਲ ਬਾਲਕੋਨੀ ਤੋਂ ਘਰ 'ਚ ਦਾਖਲ ਹੋਏ। ਅੰਦਰ ਪਹੁੰਚ ਕੇ ਉਨ੍ਹਾਂ ਰੇਨੂ ਅਗਰਵਾਲ ਨੂੰ ਮ੍ਰਿਤਕ ਪਾਇਆ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਦੇ ਹੱਥ-ਪੈਰ ਬੱਝੇ ਹੋਏ ਸਨ।

ਸੀਸੀਟੀਵੀ ਫੁਟੇਜ 'ਚ ਮੁਲਜ਼ਮ ਦੁਪਹਿਰ 13ਵੀਂ ਮੰਜ਼ਿਲ 'ਤੇ ਜਾਂਦੇ ਤੇ ਸ਼ਾਮ 5:02 ਵਜੇ ਬਾਹਰ ਨਿਕਲਦੇ ਦਿਖਾਈ ਦਿੱਤੇ। ਜਾਂਚ 'ਚ ਪਤਾ ਲੱਗਿਆ ਕਿ ਦੋਨੋਂ ਮੁਲਜ਼ਮ ਝਾਰਖੰਡ ਦੇ ਰਹਿਣ ਵਾਲੇ ਹਨ ਅਤੇ ਘਰੇਲੂ ਨੌਕਰ ਦੇ ਤੌਰ 'ਤੇ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚੋਂ ਇਕ ਨੂੰ ਅਗਰਵਾਲ ਪਰਿਵਾਰ ਨੇ ਸਿਰਫ 10 ਦਿਨ ਪਹਿਲਾਂ ਹੀ ਮੈਨਪਾਵਰ ਏਜੰਸੀ ਜ਼ਰੀਏ ਨੌਕਰੀ 'ਤੇ ਰੱਖਿਆ ਸੀ। ਦੂਜਾ ਮੁਲਜ਼ਮ ਉਸੇ ਫਲੋਰ 'ਤੇ ਇਕ ਹੋਰ ਘਰ ਵਿਚ ਕੰਮ ਕਰਦਾ ਸੀ।ਘਟਨਾ ਤੋਂ ਬਾਅਦ ਦੋਨੋਂ ਮੁਲਜ਼ਮ ਆਪਣੇ ਮਾਲਕ ਦੀ ਟੂ-ਵ੍ਹੀਲਰ ਲੈ ਕੇ ਫਰਾਰ ਹੋਏ ਨਜ਼ਰ ਆਏ। ਪੁਲਿਸ ਨੇ ਸੀਸੀਟੀਵੀ ਤੇ ਸਥਾਨਕ ਸੁਰਾਗਾਂ ਦੀ ਮਦਦ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਆਖਿਰਕਾਰ ਝਾਰਖੰਡ ਤੋਂ ਗ੍ਰਿਫ਼ਤਾਰ ਕਰ ਲਿਆ।

Powered by Froala Editor

First They Brutally Murdered The Woman Then They Took A Bath In Her Bathroom And Escaped

Comments


Recommended Stories
Latest
Crime News
Most Visited Stories