NOW
ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ    ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿਸਟ ਪਰਮਿਟ' ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ 'ਤੇ: ਹਰਪਾਲ ਸਿੰਘ ਚੀਮਾ   
ਪਤਨੀ ਨੂੰ ਜ਼ਿੰਦਾ ਸਾੜਨ ਵਾਲੇ ਪਤੀ ਦਾ ਐਨਕਾਊਂਟਰ, ਪੁਲਿਸ ਗ੍ਰਿਫਤ 'ਚੋਂ ਭੱਜ ਰਹੇ ਵਿਪਨ ਦੇ ਪੈਰ 'ਚ ਵੱਜੀ ਗੋਲ਼ੀ
August 24, 2025
Encounter-Of-Husband-Who-Burned-

Daily Gianwan Bureau / National

ਕਾਸਨਾ ਕੋਤਵਾਲੀ ਦੇ ਸਿਰਸਾ ਪਿੰਡ 'ਚ ਦਾਜ ਲਈ ਪਤਨੀ ਨਿੱਕੀ ਨੂੰ ਸਾੜ ਕੇ ਮਾਰਨ ਵਾਲੇ ਪਤੀ ਵਿਪਨ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਜਾਣਕਾਰੀ ਅਨੁਸਾਰ, ਵਿਪਨ ਨੇ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ। ਵਿਪਨ ਦੇ ਪੈਰ 'ਚ ਗੋਲੀ ਲੱਗੀ ਹੈ। ਕਾਸਨਾ ਕੋਤਵਾਲੀ ਦੇ ਇੰਚਾਰਜ ਧਰਮਿੰਦਰ ਸ਼ੁਕਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਿਰਸਾ ਪਿੰਡ 'ਚ ਹੋਈ ਮਹਿਲਾ ਨਿੱਕੀ ਦੀ ਸਾੜ ਕੇ ਮੌਤ ਦੇ ਮਾਮਲੇ 'ਚ ਨਿੱਕੀ ਦੇ ਪੰਜ ਸਾਲਾ ਪੁੱਤਰ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਬੱਚਾ ਆਪਣੇ ਪਿਤਾ ਵੱਲੋਂ ਮਾਂ ਨਾਲ ਕੀਤੀ ਗਈ ਮਾਰਕੁੱਟ ਤੇ ਜਬਰ ਦੀ ਕਹਾਣੀ ਦੱਸਦਾ ਦਿਖਾਈ ਦੇ ਰਿਹਾ ਹੈ। ਬੱਚਾ ਦੱਸਦਾ ਹੈ ਕਿ ਪਹਿਲਾਂ ਉਸਦੇ ਪਿਤਾ ਨੇ ਮਾਂ ਨਾਲ ਕੁੱਟਮਾਰ ਕੀਤੀ, ਫਿਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।

ਬੇਟੀ 'ਤੇ ਹੋਏ ਜ਼ੁਲਮ ਅਤੇ ਦਰਦਨਾਕ ਘਟਨਾ ਤੋਂ ਬਾਅਦ ਰੂਪਬਾਸ ਪਿੰਡ 'ਚ ਮਾਤਮ ਦਾ ਮਾਹੌਲ ਹੈ। ਹਮਦਰਦੀ ਦੇਣ ਪਹੁੰਚ ਰਹੇ ਲੋਕ ਵੀ ਪੀੜਤ ਪਰਿਵਾਰ ਨੂੰ ਰੋਂਦਾ-ਬਿਲਕਦਾ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਪਾ ਰਹੇ ਹਨ। ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਂ ਮੰਜੂ ਸਦਮੇ 'ਚ ਹੈ ਅਤੇ ਉਹ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਦੂਜੇ ਪਾਸੇ, ਪਿਤਾ ਭਿਖਾਰੀ ਸਿੰਘ ਵੀ ਸਦਮੇ ਕਾਰਨ ਗੁੰਮਸੁੰਮ ਬੈਠੇ ਹਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਵਿਪਨ ਸ਼ਰਾਬ ਦਾ ਆਦੀ ਸੀ, ਜਿਸ ਕਾਰਨ ਘਰ 'ਚ ਝਗੜੇ ਵੱਧ ਗਏ ਸਨ। ਉਹ ਘਰ ਵਿਚ ਕੁਝ ਵੀ ਨਹੀਂ ਕਰਦਾ ਸੀ।

ਪੀੜਤ ਦੇ ਪਿਤਾ ਕਿਹਾ, "ਮੇਰੀ ਵੱਡੀ ਬੇਟੀ ਨੇ ਮੈਨੂੰ ਕਾਲ ਕਰ ਕੇ ਮਾਮਲੇ ਦੀ ਜਾਣਕਾਰੀ ਦਿੱਤੀ। ਅਸੀਂ ਤੁਰੰਤ ਹਸਪਤਾਲ ਪਹੁੰਚੇ। ਇਹ ਲੋਕ ਉਸਨੂੰ ਅੱਗ ਦੇ ਹਵਾਲੇ ਕਰ ਕੇ ਭੱਜ ਗਏ ਸਨ। ਉਨ੍ਹਾਂ ਦੇ ਗੁਆਂਢੀ ਉਸਨੂੰ ਫੋਰਟਿਸ ਹਸਪਤਾਲ ਲੈ ਗਏ। ਜਦੋਂ ਅਸੀਂ ਪਹੁੰਚੇ, ਉਹ 70 ਫੀਸਦ ਸੜ ਚੁੱਕੀ ਸੀ। ਡਾਕਟਰਾਂ ਨੇ ਬੇਟੀ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ। ਅਸੀਂ ਐਂਬੂਲੈਂਸ ਬੁੱਕ ਕਰ ਕੇ ਉਸਨੂੰ ਸਫਦਰਜੰਗ ਹਸਪਤਾਲ ਲੈ ਗਏ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"

Powered by Froala Editor

Encounter Of Husband Who Burned Wife Alive Vipin Who Was Fleeing From Police Custody Was Shot In The Leg

Comments


Recommended Stories
Latest
Crime News
Most Visited Stories