June 8, 2025
Daily Gianwan Bureau / National
ਕੇਰਲ 'ਚ ਇਕ ਅਜਿਹੀ ਦੁਲਹਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸਦੇ ਪਹਿਲਾਂ ਹੀ ਸੱਤ ਪਤੀ ਹਨ। ਆਪਣੇ ਅੱਠਵੇਂ ਵਿਆਹ ਲਈ ਤਿਆਰ ਹੋ ਰਹੀ ਰੇਸ਼ਮਾ ਨੂੰ ਪਿਛਲੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੁਲਹਨ ਦਾ ਇਕ ਦੋ ਸਾਲ ਦਾ ਬੱਚਾ ਵੀ ਹੈ।ਜਾਣਕਾਰੀ ਅਨੁਸਾਰ, ਇਸ ਔਰਤ ਦਾ ਨਾਂ ਰੇਸ਼ਮਾ ਚੰਦਰਸ਼ੇਖਰਨ ਹੈ ਜਿਸਦੀ ਉਮਰ 30 ਸਾਲ ਹੈ। ਉਸਦੇ ਹੋਣ ਵਾਲੇ ਲਾੜੇ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਉਸਨੇ ਪੁਲਿਸ ਦੇ ਸਾਹਮਣੇ ਆਪਣੀ ਪੂਰੀ ਗੱਲ ਰੱਖ ਦਿੱਤੀ। ਔਰਤ 'ਤੇ ਇਲਜ਼ਾਮ ਹੈ ਕਿ ਉਸਨੇ ਪਹਿਲਾਂ ਵੀ ਸੱਤ ਲੜਕਿਆਂ ਨੂੰ ਆਪਣੇ ਜਾਲ 'ਚ ਫਸਾ ਕੇ ਵਿਆਹ ਕੀਤਾ ਤੇ ਗਹਿਣੇ ਲੈ ਕੇ ਭੱਜ ਚੁੱਕੀ ਹੈ।
ਔਰਤ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ, ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਲਾੜੇ ਨੇ ਦੱਸਿਆ ਕਿ ਪਿਛਲੇ ਮਹੀਨੇ ਇਕ ਮੈਰਿਟਲ ਵੈਬਸਾਈਟ ਜ਼ਰੀਏ ਉਹ ਰੇਸ਼ਮਾ ਨਾਲ ਪਹਿਲੀ ਵਾਰੀ ਜੁੜਿਆ ਸੀ। ਗੱਲਬਾਤ ਦੌਰਾਨ, ਰੇਸ਼ਮਾ ਨੇ ਦੱਸਿਆ ਕਿ ਉਹ ਅਨਾਥ ਹੈ ਅਤੇ ਉਸਦੇ ਬਹੁਤ ਘੱਟ ਰਿਸ਼ਤੇਦਾਰ ਹਨ।ਇਹੀ ਕਾਰਨ ਦੱਸ ਕੇ ਔਰਤ ਨੇ ਕਿਹਾ ਕਿ ਉਸਦੇ ਵਿਆਹ 'ਚ ਕੋਈ ਵੀ ਰਿਸ਼ਤੇਦਾਰ ਸ਼ਾਮਲ ਨਹੀਂ ਹੋ ਸਕੇਗਾ। ਲਾੜੇ ਨੇ ਮੁਲਜ਼ਮ ਔਰਤ ਨੂੰ ਆਪਣੇ ਦੋਸਤਾਂ ਨਾਲ ਵੀ ਮਿਲਵਾਇਆ। ਜਦੋਂ ਔਰਤ ਲਾੜੇ ਦੇ ਦੋਸਤ ਦੇ ਘਰ ਗਈ, ਤਾਂ ਦੋਸਤ ਦੀ ਪਤਨੀ ਨੇ ਉਸਦੇ ਸ਼ੱਕੀ ਵਿਵਹਾਰ ਬਾਰੇ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਲਾੜੇ ਨੂੰ ਵੀ ਸ਼ੱਕ ਹੋਇਆ ਤੇ ਉਹ ਜਾਂਚ ਕਰਨ ਲੱਗਾ।
Powered by Froala Editor
Robber Bride Arrested Before 8th Wedding Friend S Wife Got Suspicious And Ran Away Know How