NOW
ਮਾਮਲਾ ਵਿਆਹ ਦਾ ਖਾਣਾ ਖਾ ਕੇ ਬਿਮਾਰ ਹੋਏ ਵਿਅਕਤੀਆਂ ਦਾ    ਜਲੰਧਰ ਦੇ ਬਸਤੀ ਸ਼ੇਖ 'ਚ ਦਰਦਨਾਕ ਹਾਦਸਾ, ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ; ਮਲਬੇ ਹੇਠ ਦਬੇ ਤਿੰਨ ਲੋਕ ਜ਼ਖ਼ਮੀ    ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਕਾਰਵਾਈ: ਤਿੰਨ ਨੌਜਵਾਨ ਕਾਬੂ, ਨਸ਼ੇ ਦੀਆਂ ਚਿੱਟੀਆਂ ਗੋਲੀਆਂ ਤੇ ਸਬੂਤ ਬਰਾਮਦ    ਭੋਂਡਸੀ ਜੇਲ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਹਿਰਾਸਤ ’ਚ ਬੰਦ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ    ਚੋਣਾਂ ਤੋਂ ਪਹਿਲਾਂ ਬਟਾਲਾ ’ਚ ਪੁਲਿਸ ਅਲਰਟ, ਸ਼ਹਿਰ ਦੀਆਂ ਸੜਕਾਂ ’ਤੇ ਨਿਕਲਿਆ ਵਿਸ਼ਾਲ ਫਲੈਗ ਮਾਰਚ    800 ਰੁਪਏ ਦੇ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ, ਮੁਹਾਲੀ ਪੁਲਿਸ ਵੱਲੋਂ ਦੋ ਕਾਤਲ ਕਾਬੂ    ਅਮਰੀਕਾ ਨੇ ਗ੍ਰੀਨ ਕਾਰਡ ਨਿਯਮ ਕੀਤੇ ਸਖ਼ਤ, ਐਚ-1ਬੀ, ਵਿਦਿਆਰਥੀ ਤੇ ਟੂਰਿਸਟ ਵੀਜ਼ਾ ਧਾਰਕਾਂ ਲਈ ਵਧੀਆਂ ਮੁਸ਼ਕਲਾਂ    ਸਬਜ਼ੀ ਮੰਡੀ ਦੇ ਆਪਸੀ ਝਗੜੇ ਨੇ ਲਿਆ ਪੀਓ - ਪੁੱਤ ਦੀ ਜਾਨ: ਮੱਖਣ-ਹਰਤੇਜ ਸਿੰਘ ਦੀਆਂ ਲਾਸ਼ਾਂ ਫੀਡਰ ਨਹਿਰ ਤੋਂ ਬਰਾਮਦ    ਭਗਵੰਤ ਮਾਨ ਦਾ ਵੱਡਾ ਐਲਾਨ: ਸਰਕਾਰੀ ਦਫ਼ਤਰ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ, ਲੂ ਅਤੇ ਗਰਮੀ ਤੋਂ ਬਚਾਅ ਲਈ ਨਵਾਂ ਸ਼ੈਡਿਊਲ    ਚੰਡੀਗੜ੍ਹ ’ਚ ਨੌਜਵਾਨ ਦੀ ਸ਼ਰਮਨਾਕ ਹਰਕਤ: ਸੁਖਨਾ ਝੀਲ ’ਚ ਬੋਟਿੰਗ ਦੌਰਾਨ ਪੇਸ਼ਾਬ, ਲੋਕਾਂ ’ਚ ਰੋਸ   
ਕੈਨੇਡਾ ਵੱਸਦੇ ਪੰਜਾਬੀ ਕਵੀ ਸ ਹਰਭਜਨ ਸਿੰਘ ਮਾਂਗਟ ਦਾ ਦੇਹਾਂਤ
June 19, 2024
Canada-based-Punjabi-Poet-Harbha

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ

Daily Gianwan Bureau / Canada

ਦੋਰਾਹਾ ਨੇੜੇ ਪਿੰਡ ਬੇਗੋਵਾਲ ਦੇ ਜੰਮਪਲ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਸਰੀ (ਕੈਨੇਡਾ) ਵੱਸਦੇ ਪੰਜਾਬੀ ਸ਼ਾਇਰ ਸ. ਹਰਭਜਨ ਸਿੰਘ ਮਾਂਗਟ ਕੈਨੇਡਾ ਵਿੱਚ ਸੁਰਗਵਾਸ ਹੋ ਗਏ ਹਨ। ਇਹ ਜਾਣਕਾਰੀ ਸ. ਮਾਂਗਟ ਦੇ ਮਿੱਤਰ ਸ. ਕੇਸਰ ਸਿੰਘ ਕੂਨਰ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ।


ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸ. ਹਰਭਜਨ ਸਿੰਘ ਮਾਂਗਟ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਰਹਿੰਦਿਆਂ ਉਹ ਲੁਧਿਆਣਾ ਦੀਆਂ ਸਾਹਿੱਤਕ ਸਰਗਰਮੀਆਂ ਦਾ ਸਰਗਰਮ ਹਿੱਸਾ ਰਹੇ। ਉਹ ਲਿਖਾਰੀ ਸਭਾ ਰਾਮਪੁਰ ਦੇ ਵੀ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ। ਭਾਰਤੀ ਸੈਨਾ ਵਿੱਚ ਸੇਵਾ ਉਪਰੰਤ ਉਹ ਪਹਿਲਾਂ ਪਿੰਡ ਬੇਗੋਵਾਲ ਹੀ ਰਹਿੰਦੇ ਸਨ। ਆਈ ਐੱਨ ਏ ਦੇ ਸੁਤੰਤਰਤਾ ਸੰਗਰਾਮੀ ਕੈਪਟਨ ਗੁਰਬਚਨ ਸਿੰਘ ਮਾਂਗਟ ਦੇ ਸਪੁੱਤਰ ਹੋਣ ਕਾਰਨ ਉਨ੍ਹਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪ੍ਰਬਲ ਸੀ। ਉਨ੍ਹਾਂ ਦੇ ਲਿਖੇ ਗੀਤ ਅਕਾਸ਼ਵਾਣੀ ਜਲੰਧਰ ਤੋਂ ਲੰਮਾ ਸਮਾਂ ਪ੍ਰਸਾਰਤ ਹੁੰਦੇ ਰਹੇ ਹਨ।


ਪ੍ਰੋ. ਗਿੱਲ ਨੇ ਦੱਸਿਆ ਕਿ ਸ. ਹਰਭਜਨ ਸਿੰਘ ਮਾਂਗਟ ਦੀਆਂ ਕਾਵਿ ਪੁਸਤਕਾਂ ਵਿੱਚ ਚੁੱਪ ਦੀ ਦਹਿਲੀਜ਼ (ਕਵਿਤਾ), ਮਨ ਦੀ ਛਾਵੇਂ (ਕਵਿਤਾ), ਹਾਦਸੇ ਤੇ ਜ਼ਿੰਦਗੀ (ਕਵਿਤਾ), ਰਾਖੇ (ਕਵਿਤਾ), ਦਸਤਕ ਗ਼ਜ਼ਲਾਂ ਦੀ ਤੇ ਬਿੱਛੂ ਬੂਟੀ ਪ੍ਰਮੁੱਖ ਹਨ।


ਉਹ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਵੀ ਪ੍ਰਧਾਨ ਰਹੇ ਅਤੇ ਸਰਵੋਤਮ ਸਾਹਿਤਕਾਰ ਦੇ ਐਵਾਰਡ ਜੇਤੂ ਵੀ ਸਨ।


ਹਰਭਜਨ ਸਿੰਘ  ਮਾਂਗਟ  ਦੇ ਨਿਕਟ ਵਰਤੀ ਦੋਸਤ ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ  ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਸ. ਮਾਂਗਟ ਲਿਖਾਰੀ ਸਭਾ ਰਾਮਪੁਰ ਦੀ ਪਹਿਲੀ ਪੀੜ੍ਹੀ ਦੇ ਲੇਖਕਾਂ ਵਿੱਚੋਂ ਸਨ।


'ਅੱਖੀਆਂ ਤੱਕ  ਨਾ ਰੱਜੀਆਂ, ਮੇਰਾ ਹੋਰ ਤੱਕਣ ਨੂੰ ਜੀਅ ਕਰਦਾ', ਉਸ ਦਾ ਪਹਿਲਾ ਗੀਤ  ਸੀ।  ਇਹ ਗੀਤ ਪ੍ਰੋ.ਮੋਹਨ ਸਿੰਘ ਵੱਲੋਂ ਸੰਪਾਦਿਤ  ਕੀਤੇ ਜਾਂਦੇ  ਮੈਗਜ਼ੀਨ ' ਪੰਜ ਦਰਿਆ' ਦੈ ਜੂਨ,1954 ਅੰਕ ਵਿਚ ਪ੍ਰਕਾਸ਼ਿਤ  ਹੋਇਆ  ਸੀ। ਇਸ ਤੋਂ ਬਾਅਦ  ਉਸ ਨੇ ਕਵਿਤਾ, ਮੈਂ ਕਾਮਾ ਕਿਸਾਨ' ਲਿਖੀ।  ਇਹ ਕਵਿਤਾ ਬਹੁਤ  ਚਰਚਿਤ ਰਹੀ।  1962 ਵਿਚ  ਛਪੇ ਪਹਿਲਾ ਕਾਵਿ ਸੰਗ੍ਰਿਹ  'ਰਾਖੇ' ਨਾਲ  ਹੀ ਪੰਜਾਬੀ ਕਵਿਤਾ ਵਿਚ  ਉਸਦਾ ਜ਼ਿਕਰ  ਹੋਣਾ ਸ਼ੁਰੂ  ਹੋ ਗਿਆ।  ਉਸ ਦੀਆਂ ਦੋ ਦਰਜਨ  ਦੇ ਕਰੀਬ  ਪੁਸਤਕਾਂ ਪ੍ਰਕਾਸ਼ਿਤ  ਹੋਈਆਂ ਹਨ। ਆਸਾ ਸਿੰਘ  ਮਸਤਾਨਾ ਅਤੇ ਜਗਜੀਤ ਜੀਰਵੀ ਸਮੇਤ 10 ਤੋਂ ਵੱਧ ਗਾਇਕਾਂ ਨੇ ਉਸ ਦੇ ਗੀਤ  ਗਾਏ  ਹਨ। ਪੰਜਾਬੀ ਲਿਖਾਰੀ ਸਭਾ ਰਾਮਪੁਰ  ਨੇ ਹਰਭਜਨ ਸਿੰਘ ਮਾਂਗਟ ਨੂੰ  'ਲਾਭ ਸਿੰਘ  ਚਾਤ੍ਰਿਕ ' ਪੁਰਸਕਾਰ  ਨਾਲ  ਸਨਮਾਨਿਤ  ਕੀਤਾ ਸੀ। ਉਨ੍ਹਾਂ ਦੇ ਲਿਖੇ ਨਾਵਲਿਟ ਨਾਗਮਣੀ ਤੇ ਦ੍ਰਿਸ਼ਟੀ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਏ ਸਨ।

ਸ. ਮਾਂਗਟ ਦਾ ਅੰਤਿਮ ਸੰਸਕਾਰ  25 ਜੂਨ ,ਮੰਗਲਵਾਰ ਸਵੇਰੇ ਦਸ ਵਜੇ Riverside Funeral home ਵਿਖੇ ਹੋਵੇਗਾ। ਅੰਤਿਮ ਅਰਦਾਸ: Gurdwara Brookside  8365 140st Surrey (Canada) ਵਿੱਚ ਹੋਵੇਗੀ। ਪਰਿਵਾਰਕ ਸੰਪਰਕ  ਲਈ ਮਲਕੀਤ ਸਿੰਘ ਮਾਂਗਟ ਨਾਲ ਇਹਨਾਂ ਨੰਬਰਾਂ ਤੇ ਗੱਲ ਕਰ ਸਕਦੇ ਹੋ (672-558-0003 Or 604 503 4567)





Powered by Froala Editor

Canada based Punjabi Poet Harbhajan Singh Mangat Passed Away

Comments


Recommended Stories
Latest
Crime News
Most Visited Stories