NOW
ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ    ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿਸਟ ਪਰਮਿਟ' ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ 'ਤੇ: ਹਰਪਾਲ ਸਿੰਘ ਚੀਮਾ   
ਮਾਛੀਵਾੜਾ ਚ ਨਾਮੀ ਫਾਸਟ ਫੂਡ ਦੀ ਦੁਕਾਨ ਤੇ ਪੀਜ਼ਾ ’ਚੋਂ ਨਿਕਲਿਆ ਮਰਿਆ ਹੋਇਆ ਕਾਕਰੋਚ
April 30, 2024
-Dead-Cockroach-Pizza-Famous-Fas

Daily Gianwan Bureau / Machhiwara

ਮਾਛੀਵਾੜਾ ਸਾਹਿਬ ਵਿਖੇ ਇੱਕ ਨਾਮੀ ਫਾਸਟ ਫੂਡ ਦੀ ਦੁਕਾਨ ਤੇ ਗਾਹਕ ਨੂੰ ਸਪਲਾਈ ਕੀਤੇ ਪੀਜ਼ੇ ਵਿਚੋਂ ਕਾਕਰੋਚ ਨਿਕਲਣ ਤੇ ਹੰਗਾਮਾ ਹੋ ਗਿਆ। ਇਹ ਪੀਜ਼ਾ ਮੰਗਵਾਉਣ ਵਾਲੇ ਰਤੀਪੁਰ ਨਿਵਾਸੀ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਉਸਨੇ ਅੱਜ ਇਸ ਫਾਸਟ ਫੂਡ ਦੀ ਦੁਕਾਨ ਤੋਂ ਇੱਕ ਪੀਜ਼ਾ ਅਤੇ ਗਾਰਲਿਕ ਬਰੈਡ ਦਾ ਬਰੈਡ ਦਾ ਆਰਡਰ ਦਿੱਤਾ ਸੀ ਤੇ ਇਸਨੂੰ ਡਲਿਵਰੀ ਕਰਨ ਵਾਲਾ ਲਡ਼ਕਾ ਕਰੀਬ 3 ਵਜੇ ਘਰ ਉਸਨੂੰ ਇਹ ਸਮਾਨ ਦੇ ਗਿਆ। ਹਰਦੀਪ ਸਿੰਘ ਨਾਗਰਾ ਨੇ ਦੱਸਿਆ ਇਹ ਪੀਜ਼ਾ ਖੋਲ ਕੇ ਇਸਨੂੰ ਖਾਣਾ ਸ਼ੁਰੂ ਕੀਤਾ ਤਾਂ ਉਸਨੇ ਦੇਖਿਆ ਕਿ ਉਸ ਵਿਚ ਇੱਕ ਥਾਂ ਤੇ ਮਰਿਆ ਹੋਇਆ ਕਾਕਰੋਚ ਚਿਪਕਿਆ ਪਿਆ ਸੀ। ਉਸਨੇ ਇਹ ਸਾਰਾ ਖਾਣਾ ਤੁਰੰਤ ਬੰਦ ਕਰ ਦਿੱਤਾ।

ਇਹ ਮਰੇ ਹੋਏ ਕਾਕਰੋਚ ਵਾਲਾ ਪੀਜ਼ਾ ਲੈ ਕੇ ਉਹ ਫਾਸਟ ਫੂਡ ਵਾਲ ਦੁਕਾਨ ਤੇ ਗਿਆ ਤਾਂ ਅੱਗੋਂ ਕੰਮ ਕਰਨ ਵਾਲੇ ਲਡ਼ਕਿਆਂ ਨੇ ਕਿਹਾ ਕਿ ਸਾਡੀ ਕੋਈ ਗਲਤੀ ਨਹੀਂ ਹੈ ਇਹ ਕਾਕਰੋਚ ਪਤਾ ਨਹੀਂ ਕਿੱਥੋਂ ਆ ਗਿਆ। ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਜੇਕਰ ਇਹ ਮਰਿਆ ਹੋਇਆ ਕਾਕਰੋਚ ਵਾਲਾ ਪੀਜ਼ਾ ਮੇਰੇ ਬੱਚੇ ਖਾ ਲੈਂਦੇ ਤਾਂ ਉਨ੍ਹਾਂ ਨੇ ਬਿਮਾਰ ਹੋ ਜਾਣਾ ਸੀ। ਹਰਦੀਪ ਸਿੰਘ ਨੇ ਕਿਹਾ ਕਿ ਉਸਨੇ ਸਿਹਤ ਵਿਭਾਗ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਕਰੇਗਾ ਤਾਂ ਜੋ ਇਹ ਗੰਦਾ ਖਾਣਾ ਸਪਲਾਈ ਕਰਨ ਵਾਲੇ ਫਾਸਟ ਫੂਡ ਦੁਕਾਨਦਾਰ ਖਿਲਾਫ਼ ਸਖ਼ਤ ਕਾਰਵਾਈ ਹੋਵੇ ਤਾਂ ਜੋ ਅੱਗੇ ਤੋਂ ਹੋਰ ਦੁਕਾਨਦਾਰ ਵੀ ਚੁਕੰਨੇ ਹੋ ਕੇ ਸਾਫ਼ ਸੁਥਰਾ ਖਾਣਾ ਸਪਲਾਈ ਕਰਨ।

ਜਦੋਂ ਇਸ ਸਬੰਧੀ ਮੋਬਾਇਲ ਫੋਨ ਤੇ ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਵੇਲੇ ਪੂਰੀ ਸਫਾਈ ਰੱਖੀ ਜਾਂਦੀ ਹੈ ਤੇ ਅਜਿਹੀ ਕੁਤਾਹੀ ਕਦੇ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪੀਜ਼ਾ 400 ਡਿਗਰੀ ਤਾਪਮਾਨ ਤੇ ਤਿਆਰ ਕੀਤਾ ਜਾਂਦਾ ਹੈ ਤੇ ਇਸ ਵਿਚ ਜੇ ਕਾਕਰੋਚ ਹੁੰਦਾ ਤਾਂ ਉਹ ਪੂਰੀ ਤਰ੍ਹਾਂ ਸਡ਼ ਜਾਣਾ ਸੀ। ਪੀਜ਼ਾ ਵਿੱਚੋਂ ਕਾਕਰੋਚ ਨਿਕਲਣ ਦੀ ਘਟਨਾ ਤੋਂ ਬਾਅਦ ਲੋਕਾਂ ਨੂੰ ਇਹ ਫਾਸਟ ਫੂਡ ਦਾ ਸਮਾਨ ਧਿਆਨ ਨਾਲ ਖਾਣਾ ਪਵੇਗਾ ਤੇ ਸਿਹਤ ਵਿਭਾਗ ਨੂੰ ਵੀ ਇਸਦੀ ਜਾਂਚ ਕਰਨੀ ਪਵੇਗੀ ਕਿ ਗਲਤੀ ਕਿੱਥੇ ਹੋਈ ਹੈ।

Dead Cockroach Pizza Famous Fast Food Shop Machiwara

Comments


Recommended Stories
Latest
Crime News
Most Visited Stories