NOW
ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ    ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿਸਟ ਪਰਮਿਟ' ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ 'ਤੇ: ਹਰਪਾਲ ਸਿੰਘ ਚੀਮਾ   
ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ
July 11, 2024
S-harchand-singh-burst-inaugurat

ਵਿੱਤੀ ਸਾਲ 2023-24 ਵਿੱਚ ਕਿਸਾਨ ਭਵਨ ਰਾਹੀਂ 3,74,51,573 ਰੁਪਏ ਦੀ ਹੋਈ ਆਮਦਨ

ਵਿੱਤੀ ਸਾਲ 2023-24 ਵਿੱਚ ਕਿਸਾਨ ਭਵਨ ਰਾਹੀਂ 3,74,51,573 ਰੁਪਏ ਦੀ ਹੋਈ ਆਮਦਨ

Daily Gianwan Bureau / Chandigarh


 ਚੰਡੀਗੜ੍ਹ, 11 ਜੁਲਾਈ2024 

 ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਕਿਸਾਨ ਭਵਨਸੈਕਟਰ 35-ਏਚੰਡੀਗੜ੍ਹ ਵਿਖੇ ਜੇਹਲਮ ਹਾਲ ਦਾ ਉਦਘਾਟਨ ਕੀਤਾ ਗਿਆ। ਜਿਸਨੂੰ ਆਮ ਲੋਕਾਂ ਦੀ ਸਹੁਲਤ ਨੂੰ ਮੁੱਖ ਰੱਖਦਿਆਂ ਕਿੱਟੀ ਪਾਰਟੀਆਂ ਸਮੇਤ ਹੋਰ ਛੋਟੇ ਪ੍ਰੋਗਰਾਮਾਂ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ. ਬਰਸਟ ਨੇ ਦੱਸਿਆ ਕਿ ਇਸ ਹਾਲ ਵਿੱਚ 25-30 ਲੋਕਾਂ ਦੇ ਪਾਰਟੀ ਕਰਨ ਦੀ ਵਿਵਸਥਾ ਕੀਤੀ ਗਈ ਹੈਜਿਨ੍ਹਾਂ ਲਈ ਹਾਲ ਵਿੱਚ ਐਲ.ਈ.ਡੀ. ਟੀਵੀਡੀ.ਜੇ. ਮਿਊਜਿਕ ਅਤੇ ਲਾਇਟ ਸਿਸਟਮ ਵੀ ਲਗਾਇਆ ਗਿਆ ਹੈ। 

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਭਵਨ ਵਿਖੇ ਕਮਰਿਆਂ ਲਈ 24 ਘੰਟੇ ਬੁਕਿੰਗ ਖੁੱਲੀ ਹੈ। ਇਸਦੇ ਨਾਲ ਹੀ ਪੰਜ-ਆਬ ਰੈਸਟੋਰੈਂਟ ਨੂੰ ਵੀ 24 ਘੰਟੇ ਖੋਲਿਆ ਜਾ ਰਿਹਾ ਹੈ। ਕਿਸਾਨ ਭਵਨਚੰਡੀਗੜ੍ਹ 3 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ 100 ਤੋਂ ਵੱਧ ਗੱਡੀਆਂ ਦੀ ਪਾਰਕਿੰਗ ਲਈ ਜਗ੍ਹਾਂ ਮੁਹੱਇਆ ਕਰਵਾਈ ਗਈ ਹੈ। ਆਧੁਨਿਕ ਸਹੂਲਤਾਂ ਤੋਂ ਭਰਪੂਰ ਤੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ 40 ਬੈੱਡਰੂਮ ਅਤੇ 115 ਡੌਰਮੈਟਰੀ ਬੈੱਡ ਹਨਜਿਨ੍ਹਾਂ ਵਿੱਚ ਟੈਲੀਵਿਜ਼ਨ ਦੇ ਨਾਲ-ਨਾਲ ਸਟੱਡੀ ਟੇਬਲ ਦੀ ਵੀ ਸੁਵਿਧਾ ਦਿੱਤੀ ਗਈ ਹੈ। ਰਾਵੀ ਤੇ ਚਿਨਾਬ ਨਾਂ ਦੇ ਦੋ ਕਾਨਫਰੰਸ ਹਾਲਜਿਨ੍ਹਾਂ ਵਿੱਚ 40 ਤੋਂ ਲੈ ਕੇ 100 ਲੋਕਾਂ ਤੱਕ ਭਾਗ ਲੈਣ ਦੀ ਵਿਵਸਥਾ ਹੈ ਅਤੇ ਸਤੱਲੁਜ ਤੇ ਬਿਆਸ ਨਾਂ ਦੇ ਵੱਡੇ ਪਾਰਟੀ ਹਾਲ ਵੀ ਇੱਥੇ ਮੌਜੂਦ ਹਨਜਿਨ੍ਹਾਂ ਵਿੱਚ 150 ਤੋਂ ਲੈ ਕੇ 1000 ਤੱਕ ਦੀ ਗਿਣਤੀ ਤੱਕ ਲੋਕ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਖਾਣਾ ਖਾਉਣ ਦੇ ਲਈ ਵੱਡਾ ਏਅਰ-ਕੰਡੀਸ਼ਨਡ ਡਾਇਨਿੰਗ ਹਾਲ ਵੀ ਹੈ। ਲੋਕਾਂ ਦੀ ਸਹੂੱਲਤ ਲਈ ਏ.ਟੀ.ਐਮ. ਵੀ ਲੱਗਾ ਹੋਇਆ ਹੈ। ਹਵਾ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਘਟਾਇਆ ਜਾ ਸਕਦਾ ਹੈਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਕਿਸਾਨ ਭਵਨ ਦੇ 7880 ਵਰਗ ਫੁੱਟ ਖੇਤਰ ਵਿੱਚ 36 ਵੱਖ-ਵੱਖ ਕਿਸਮਾਂ ਦੇ 700 ਰੁੱਖਾਂ ਦਾ ਜੰਗਲ ਲਗਾਇਆ ਗਿਆ ਹੈਉੱਥੇ ਹੀ ਹਰੇ ਭਰੇ ਲਾਅਨ ਅਤੇ ਲੈਂਡਸਕੇਪਿੰਗ ਖੇਤਰ ਵੀ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਹਵੇਲੀਸ੍ਰੀ ਆਨੰਦਪੁਰ ਸਾਹਿਬ (ਰੋਪੜ) ਵਿਖੇ ਆਧੁਨਿਕ ਸੁਵਿਧਾਵਾਂ ਤੋਂ ਭਰਪੂਰ ਕੁੱਲ 14 ਕਮਰੇ ਹਨ। 

    ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਕਿਸਾਨ ਭਵਨ ਦੇ ਕਮਰਿਆਂ/ਹਾਲਾਂ ਤੋਂ 3,74,51,573 ਰੁਪਏ ਦੀ ਆਮਦਨ ਹੋਈ ਹੈਜਦਕਿ ਪਿਛਲੇ ਮਹੀਨੇ (ਜੂਨ) ਵਿੱਚ 39,27,354 ਰੁਪਏ ਦੀ ਆਮਦਨ ਹੋਈ ਹੈ। kisanbhawan.emandikaran-pb.in ਵੈਬਸਾਇਟ ਰਾਹੀਂ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਬੁਕਿੰਗ ਕਰਵਾਉਣ ਦੇ ਨਾਲ-ਨਾਲ ਵਧੇਰੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀ ਬਿਹਤਰੀ ਵਾਸਤੇ ਕਾਰਜ ਕਰਦੀ ਰਹੇਗੀ। ਇਸ ਮੌਕੇ ਸ੍ਰੀਮਤੀ ਗੀਤਿਕਾ ਸਿੰਘ ਸੰਯੁਕਤ ਸਕੱਤਰਸ. ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰਸ. ਮਨਜੀਤ ਸਿੰਘ ਸੰਧੂ ਜੀ.ਐਮ.ਸ. ਪਰਮਜੀਤ ਸਿੰਘ ਚੀਫ਼ ਓਪਰੇਟਿੰਗ ਅਫ਼ਸਰ ਕਿਸਾਨ ਭਵਨਸ. ਸਵਰਨ ਸਿੰਘ ਡੀ.ਜੀ.ਐਮ. (ਮਾਰਕਟਿੰਗ)ਸ੍ਰੀਮਤੀ ਭਜਨ ਕੌਰ ਡੀ.ਜੀ.ਐਮ. (ਅਸਟੇਟ)ਸ੍ਰੀਮਤੀ ਜਸਬੀਰ ਕੌਰ ਡੀ.ਟੀ.ਪੀ,  ਸ. ਪਰਵੇਜ਼ ਸਿੰਘ ਚੌਹਾਨ ਕੇਅਰ ਟੇਕਰ ਕਿਸਾਨ ਭਵਨ ਸਹਿਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।

Powered by Froala Editor

S harchand singh burst inaugurated the jhelum hall in kisan bhawan

Comments


Recommended Stories
Latest
Crime News
Most Visited Stories