NOW
ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ    ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਬਾਘਾਪੁਰਾਣਾ ਦੀ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ    ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ    ਗੈਂਗਸਟਰਾਂ 'ਤੇ ਵਾਰ ਦਾ 182ਵਾਂ ਦਿਨ: ਪੰਜਾਬ ਪੁਲਿਸ ਵੱਲੋਂ 646 ਥਾਈਂ ਛਾਪੇਮਾਰੀ; 326 ਕਾਬੂ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੀ ਰਾਹਤ ਦਾ ਐਲਾਨ: ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ    ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੰਭਾਵੀ ਅੱਤਵਾਦੀ ਸਾਜ਼ਿਸ਼ ਹੋਈ ਨਾਕਾਮ; ਆਈ.ਈ.ਡੀ., ਗਲੌਕ ਪਿਸਤੌਲ ਬਰਾਮਦ    ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ    ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ    ਐਸ.ਸੀ. ਵਿਦਿਆਰਥੀਆਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਪ੍ਰਾਪਤ ਕਰਨ ਲਈ 15 ਅਗਸਤ ਤੱਕ ਚਾਲੂ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਨ ਦੀ ਅਪੀਲ   
ਅਮੰਤਰਣ ਵਿੱਲਾ ਹਲਕਾ ਆਤਮ ਨਗਰ ਵਿਖੇ ਤੀਆਂ ਦੇ ਤਿਉਹਾਰ 'ਤੇ ਮੁਟਿਆਰਾਂ ਨੇ ਪਾਈਆਂ ਧਮਾਲਾਂ
August 23, 2024
Amantaran-Villa-Constituency-Ata

ਮਿਸ ਤੀਜ ਦਾ ਤਾਜ ਐਸ਼ਵੀਨ ਕੌਰ ਦੇ ਸਿਰ ਸਜਿਆ

ਮੁੱਖ ਮਹਿਮਾਨ ਵਿਧਾਇਕ ਸਿੱਧੂ ਨੇ ਕੀਤੀ ਇਨਾਮਾਂ ਦੀ ਵੰਡ

Daily Gianwan Bureau / Ludhiana

ਲੁਧਿਆਣਾ, 23 ਅਗਸਤ - ਸ਼੍ਰੀਮਤੀ ਸਵਰਨ ਕੌਰ ਸੱਗੂ ਅਤੇ ਰੀਤ ਇੰਦਰ ਕੌਰ ਸਿੱਧੂ ਦੀ ਅਗਵਾਈ ਵਿੱਚ  ਤੀਆਂ ਦਾ ਤਿਉਹਾਰ ਅਮੰਤਰਣ ਵਿੱਲਾ ਗਿੱਲ ਰੋਡ ਹਲਕਾ ਆਤਮ ਨਗਰ ਵਿਖੇ ਮਨਾਇਆ ਗਿਆ ਜਿਸ ਵਿਚ ਮੁਟਿਆਰਾਂ ਨੇ ਬੋਲੀਆਂ, ਗਿੱਧਾ ਅਤੇ ਭੰਗੜੇ ਪਾ ਕੇ ਧਮਾਲਾਂ ਪਾਈਆਂ ਉਥੇ ਮੁਟਿਆਰਾਂ ਨੇ ਪੀਂਘਾਂ ਅੰਬਰੀਂ ਲਗਾਈਆਂ। ਸਰਬਜੀਤ ਕੌਰ ਮਾਂਗਟ ਦੀ ਅਗਵਾਈ ਵਿਚ ਪੁਰਾਤਨ ਵਿਰਸੇ ਨੂੰ ਉਜਾਗਰ ਕਰਦੀਆਂ ਮੁਟਿਆਰਾਂ ਨੇ ਸਾਉਣ ਵੀਰ ਇੱਕਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ, ਸੱਸੇ ਤੇਰੀ ਮੱਝ ਮਰਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਨੀ ਮੈਂ ਨੱਚਾਂ ਪਟੋਲਾ ਬਣਕੇ ਆਦਿ ਅਲੋਪ ਹੋ ਰਹੇ ਲੋਕ ਵਿਰਸੇ ਦੀਆਂ ਬੋਲੀਆਂ ਪਾ ਕੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜਬੂਤ ਕੀਤਾ। ਮੁਟਿਆਰਾਂ ਨੇ ਨੱਚ ਨੱਚ ਕਿੱਕਲੀ ਪਾਈ ਅਤੇ ਢੋਲ ਦੇ ਡਗੇ 'ਤੇ ਭੰਗੜਾ ਪਾਕੇ  ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ  ਮਿਸ ਤੀਜ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕਰੀਬ 30 ਮੁਟਿਆਰਾਂ ਨੂੰ ਪਛਾੜ ਕੇ ਮਿਸ ਤੀਜ ਦਾ ਤਾਜ ਐਸ਼ਮੀਨ ਕੌਰ ਪਨੇਸਰ ਦੇ ਸਿਰ ਸਜਿਆ ਜਦ ਕਿ ਮਿਸਇਜ ਤੀਜ ਸਿਮਰਪ੍ਰੀਤ ਕੌਰ ਅਤੇ ਜੂਨੀਅਰ ਮਿਸ ਤੀਜ ਦਾ ਖਿਤਾਬ ਅਮਰਪ੍ਰੀਤ ਕੌਰ ਦਹੇਲੇ ਨੇ ਆਪਣੇ ਨਾਮ ਕੀਤਾ।

        ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੁਲਵੰਤ ਸਿੰਘ ਸਿੱਧੂ ਵਿਧਾਇਕ ਹਲਕਾ ਆਤਮ ਨਗਰ ਉਚੇਚੇ ਤੌਰ 'ਤੇ ਪੁੱਜੇ ਜਿੰਨਾਂ ਜੇਤੂ ਮੁਟਿਆਰਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਲੋਪ ਹੋ ਰਹੇ ਪੁਰਾਤਨ ਸਭਿਆਚਾਰ ਅਤੇ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਤੀਆਂ ਦਾ ਤਿਉਹਾਰ ਮਨਾਉਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਮੁਟਿਆਰਾਂ ਨੇ ਖੀਰ ਪੂੜਿਆਂ ਅਤੇ ਪਕੌੜਿਆ ਦੇ ਆਹੂ ਲਾਏ। ਸਹੁਰੇ ਘਰ ਤੋਂ ਪੇਕੇ ਆਈਆਂ ਮੁਟਿਆਰਾਂ ਨੇ ਆਪਣੀਆਂ ਬਚਪਨ ਦੀਆਂ ਯਾਦਾਂ ਨੂੰ ਤਾਜਾ ਕੀਤਾ।

         ਇਸ ਮੌਕੇ ਸਰਤਾਜ ਸਿੱਧੂ, ਅਮਾਨਤ ਸਿੱਧੂ, ਲਖਵਿੰਦਰ ਕੌਰ ਲੱਕੀ, ਰੇਸ਼ਮ ਸਿੰਘ ਸੱਗੂ (ਸਿਆਸੀ ਸਲਾਹਕਾਰ ਵਿਧਾਇਕ ਸਿੱਧੂ), ਚੇਅਰਮੈਨ ਵੀਨੂ ਵਿਸ਼ਵਕਰਮਾ, ਗੁਰਮੀਤ ਕੌਰ ਆਹਲੂਵਾਲੀਆ, ਲੱਕੀ ਮਾਂਗਟ, ਪ੍ਰਿੰ. ਇੰਦਰਜੀਤ ਕੌਰ, ਗੁਰਪ੍ਰੀਤ ਕੌਰ ਸਿੱਧੂ, ਸੁਖਪ੍ਰੀਤ ਕੌਰ, ਹਰਪ੍ਰੀਤ ਕੌਰ ਪੰਨੂ, ਯਸ਼ਪਾਲ ਸ਼ਰਮਾ, ਅਰਸ਼ਦੀਪ ਸਿੰਘ ਬਿੱਲਾ, ਸੁਖਵਿੰਦਰ ਕੌਰ ਗਿੱਲ, ਮਨਪ੍ਰੀਤ ਬਾਦਲ, ਦਿਲਪ੍ਰੀਤ ਸਿੰਘ, ਬਲਜਿੰਦਰ ਕੌਰ ਛੀਨਾ, ਉਮਰਾਉ ਸਿੰਘ ਛੀਨਾ ਹਰਿਆਣਾ, ਰਣਜੀਤ ਸਿੰਘ ਮਠਾੜੂ, ਰਣਧੀਰ ਸਿੰਘ ਦਹੇਲੇ ਆਦਿ ਹਾਜਰ ਸਨ।

Powered by Froala Editor

Amantaran Villa Constituency Atam Nagar Young Women Dance At The Tea Festival

Comments


Recommended Stories
Latest
Crime News
Most Visited Stories