May 27, 2024
Daily Gianwan Bureau / Punjab
ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣ ਵਾਲੇ ਹਨ। ਦੱਸ ਦੱਈਏ ਇਨ੍ਹੀਂ ਦਿਨੀਂ ਦਿਲਜੀਤ ਆਪਣੀ ਫਿਲਮ ਜੱਟ ਐਂਡ ਜੁਲੀਅਟ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਅਦਾਕਾਰਾ ਨੀਰੂ ਬਾਜਵਾ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ। ਹਾਲਾਂਕਿ ਇਸ ਫਿਲਮ ਵਿੱਚ ਪ੍ਰਸ਼ੰਸਕਾਂ ਨੂੰ ਹਾਸਿਆਂ ਦਾ ਪਿਟਾਰਾ ਵੇਖਣ ਨੂੰ ਮਿਲੇਗਾ। ਦਰਅਸਲ, ਇਸ ਫਿਲਮ ਵਿੱਚ ਚੁੰਮਿਆ ਵਾਲੀ ਭਾਬੀ ਰਣਜੀਤ ਕੌਰ ਵੀ ਨਜ਼ਰ ਆਏਗੀ।
ਜੀ ਹਾਂ, ਦਿਲਜੀਤ ਦੋਸਾਂਝ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਓਏ ਸ਼ੋਟੂ ਪੰਜਾਬ ਪੁਲਿਸ ਭੰਗੜਾ ਵੀ ਪਾਉਂਦੀ ਆ ਓਏ...ਵੀਡੀਓ ਆ ਗਈ ਯੂਟਿਊਬ ਤੇ... ਚੱਕੋ ਚੁੰਮਾ ਪਤਾ ਨਈ ਵੀਰਵਾਰ ਆ ਕੀ ਜੂੰਮਾਦੱਸ ਦੇਈਏ ਕਿ ਹਾਲ ਹੀ ਵਿੱਚ ਦਿਲਜੀਤ ਦੀ ਫਿਲਮ ਦਾ ਗੀਤ Tu Juliet Jatt Di ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜੇਕਰ ਇਸ ਗੀਤ ਦੀ ਗੱਲ ਕਰਿਏ ਤਾਂ ਇਸ ਦੀ ਸ਼ੁਰੂਆਤ ਵਿੱਚ ਤੁਹਾਨੂੰ ਭਾਬੀ ਰਣਜੀਤ ਕੌਰ ਨਜ਼ਰ ਆਏਗੀ। ਜਿਸ ਤੋਂ ਪ੍ਰਸ਼ੰਸਕਾਂ ਨੇ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਬੀ ਵੀ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਹਸਾਉਂਦੀ ਹੋਈ ਨਜ਼ਰ ਆਏਗੀ।
ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਬੀ ਦੀ ਅਚਾਨਕ ਐਂਟਰੀ ਕਦੇ ਸੋਚਿਆ ਨਹੀਂ ਸੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮਜ਼ਾਕ ਨੂੰ ਪਾਸੇ ਰੱਖੋ, ਪਰ ਰਣਜੀਤ ਕੌਰ ਭਾਬੀ ਨੂੰ ਇੰਨੀ ਵੱਡੀ ਹਿੱਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ।
Powered by Froala Editor
Sharing The Screen With Diljit Dosanjh Chumya Wali Bhabhi Glimpse Of Ranjit Kaur From The Film