NOW
ਇੰਦੌਰ ਦੇ ਦਵਾਰਿਕਾਪੁਰੀ ਵਿੱਚ ਐਮ.ਬੀ.ਏ ਵਿਦਿਆਰਥਣ ਦਾ ਬੇਰਹਿਮੀ ਨਾਲ ਕਤਲ, ਮੁਲਜ਼ਮ ਪੀਯੂਸ਼ ਧਾਮਨੋਤੀਆ ਗ੍ਰਿਫ਼ਤਾਰ    ਸੁਲਤਾਨਪੁਰ: ਪ੍ਰੀਖਿਆ ਤਣਾਅ ਕਾਰਨ ਇੰਟਰ ਵਿਦਿਆਰਥਣ ਲਕਸ਼ਮੀ ਪੁੱਤਰੀ ਨੇ ਕੀਤੀ ਖ਼ੁਦਕੁਸ਼ੀ    Bhartiya Kisan Union Ekta Dakounda Condemns Punjab Government S Atrocities On Farmers    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪੰਜਾਬ ਸਰਕਾਰ ਦੇ ਕਿਸਾਨਾਂ ਉਤੇ ਜ਼ੁਲਮ ਦੀ ਕੀਤੀ ਨਿਖੇਧੀ    ਲਹਿਲ ਕਲਾਂ ਵਿੱਚ ਨੌਜਵਾਨ ਦੀ ਘਰ ਵਿੱਚ ਦੋ ਅਣਪਛਾਤੇ ਹੱਤਿਆਰਾਂ ਵੱਲੋਂ ਗੋਲੀਆਂ ਨਾਲ ਹੱਤਿਆ    ਤਰਨਤਾਰਨ ਵਿੱਚ ਵਿਆਹ ਸਮਾਗਮ ਦੌਰਾਨ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ, ਭਰਾ ਗੰਭੀਰ ਜ਼ਖ਼ਮੀ    ਫਿਰੋਜ਼ਪੁਰ ਚ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਕਾਰਨ ਇੱਕ ਦੀ ਮੌਤ, ਪੰਜ ਗੰਭੀਰ ਜ਼ਖਮੀ    ਰਾਜਪੁਰਾ ਵਿੱਚ 7 ਸਾਲਾ ਬੱਚੇ ਦਾ ਅਗਵਾ, 20 ਘੰਟਿਆਂ ਬਾਅਦ ਖੰਨਾ ਤੋਂ ਬਰਾਮਦ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧਰ ਪਹੁੰਚੇ, ਲੋਕ ਮਿਲਣੀ ਦੌਰਾਨ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ    ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਚੱਲ ਰਹੇ 100 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਹੁਕਮ   
ਹਰਿਆਣਾ ਦੇ ਰਾਜਪਾਲ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਦੇ ਸਲੋਕਾਂ ਉੱਤੇ ਆਧਾਰਿਤ ਪੁਸਤਕ ਦਾ ਵਿਮੋਚਨ
January 21, 2026
Haryana-Governor-Releases-Book-B

Daily Gianwan Bureau / Ludhiana

ਹਰਿਆਣਾ ਦੇ ਗਵਰਨਰ ਪੋ੍. ਅਸ਼ੀਮ ਕੁਮਾਰ ਘੋਸ਼ ਵੱਲੋਂ ਲੋਕ ਭਵਨ, ਹਰਿਆਣਾ ਵਿਖੇ ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ) ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ “ਸ੍ਰੀ ਗੁਰੂ ਤੇਗ਼ ਬਹਾਦੁਰ ਦੇ ਸਲੋਕ: ਏ ਜਰਨੀ ਟੂ ਦਿ ਰੀਅਲਾਈਜ਼ੇਸ਼ਨ ਆਫ਼ ਇਨਫਿਨਾਈਟ ਰਿਆਲਿਟੀ (Sri Guru Tegh Bahadur's Sloks A Journey to the Realisation of Infinite Reality)” ਨੂੰ ਰਿਲੀਜ਼ ਕੀਤਾ ਗਿਆ। ਰਾਜਪਾਲ ਪੋ੍. ਅਸ਼ੀਮ ਕੁਮਾਰ ਨੇ ਬੌਧਿਕ ਅਤੇ ਅਕਾਦਮਿਕ ਪੱਖ ਤੋਂ ਇਸ ਪੁਸਤਕ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹਾਦਤ ਵਰ੍ਹੇ ਨੂੰ ਮੁੱਖ ਰੱਖਦਿਆਂ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਉੱਪਰ ਆਧਾਰਿਤ ਇਹ ਪੁਸਤਕ ਨਿਸ਼ਚਤ ਤੌਰ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਫ਼ਲਸਫ਼ੇ ਅਤੇ ਉਹਨਾਂ ਦੀ ਬਾਣੀ ਦੇ ਗਹਿਰੇ ਅਰਥਾਂ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼ ਨੇ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਨੇ ਸਮਰਪਣ ਭਾਵ ਅਤੇ ਗਹਿਰੀ ਸਮਝ ਨਾਲ ਇਹ ਪੁਸਤਕ ਲਿਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੇਖਕ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕਾਂ ਨੂੰ ਆਧੁਨਿਕ ਸੰਦਰਭ ਨਾਲ ਜੋੜਦਿਆਂ ਸੌਖੀ ਅਤੇ ਸੁਚੱਜੀ ਭਾਸ਼ਾ ਵਿੱਚ ਵਿਆਖਿਆ ਕੀਤਾ ਹੈ, ਜੋ ਅਕਾਦਮਿਕ ਜਗਤ ਦੇ ਨਾਲ-ਨਾਲ ਆਮ ਪਾਠਕਾਂ ਲਈ ਵੀ ਬੇਹੱਦ ਲਾਭਦਾਇਕ ਸਿੱਧ ਹੋਵੇਗੀ। ਇਸ ਮੌਕੇ ਉੱਤੇ ਸ. ਜਸਮੀਤ ਸਿੰਘ ਬੇਦੀ, ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅਤੇ ਸਾਬਕਾ ਵਧੀਕ ਐਡਵੋਕੇਟ ਜਨਰਲ, ਹਰਿਆਣਾ ਨੇ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪੁਸਤਕ ਦੇ ਮਾਧਿਅਮ ਰਾਹੀਂ ਅਜੋਕੇ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਸੰਦਰਭ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵਵਿਆਪੀ ਉਪਦੇਸ਼ਾਂ ਨੂੰ ਗਹਿਰੇ ਅਧਿਐਨ ਤੋਂ ਬਾਅਦ ਦਰਸ਼ਨਿਕ ਤੇ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਬਾਖੂਬੀ ਪੇਸ਼ ਕੀਤਾ ਹੈ। ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਪੁਸਤਕ ਬਾਰੇ ਦੱਸਦਿਆਂ ਕਿਹਾ ਕਿ ਇਸ ਪੁਸਤਕ ਦਾ ਮੁੱਖ ਉਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਦੇ ਸਲੋਕਾਂ ਦੀ ਦਾਰਸ਼ਨਿਕ ਅਤੇ ਬੌਧਿਕ ਵਿਆਖਿਆ ਰਾਹੀਂ ਮਨੁੱਖ ਨੂੰ ਆਤਮਿਕ ਬੁਲੰਦੀ, ਅੰਦਰੂਨੀ ਚੇਤਨਾ ਅਤੇ ਅਨੰਤਤਾ ਦੀ ਅਨੁਭੂਤੀ ਵੱਲ ਲੈ ਜਾਣਾ ਹੈ। ਉਹਨਾਂ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਸ ਪੁਸਤਕ ਦਾ ਮੁਖਬੰਧ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਵੱਲੋਂ ਵਿਸ਼ੇਸ਼ ਤੌਰ ਉੱਪਰ ਲਿਖਿਆ ਗਿਆ ਹੈ। ਇਸ ਮੌਕੇ ਉੱਤੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਗੁਰੂ ਨਾਨਕ ਖਾਲਸਾ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਰਣਦੀਪ ਸਿੰਘ ਜੌਹਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ. ਰਣਦੀਪ ਸਿੰਘ ਜੌਹਰ ਵਲੋਂ ਮਿਲੇ ਭਰਪੂਰ ਯੋਗਦਾਨ ਅਤੇ ਯੋਗ ਰਹਿਨੁਮਾਈ ਸਦਕਾ ਹੀ ਉਹ ਇਹ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋ ਪਾਏ ਹਨ।‌ ਇੱਥੇ ਇਹ ਵੀ ਤੱਥ ਵਿਸ਼ੇਸ਼ ਤੌਰ ਉੱਪਰ ਜ਼ਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਖੋਜ ਅਤੇ ਲੇਖਨ ਕਾਰਜਾਂ ਵਿੱਚ ਵੀ ਭਰਪੂਰ ਢੰਗ ਨਾਲ ਸਰਗਰਮ ਹਨ। ਹੁਣ ਤੱਕ ਉਨ੍ਹਾਂ ਵੱਲੋਂ 26 ਪੁਸਤਕਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਜ਼ ਵਿਚ 80 ਤੋਂ ਵੱਧ ਖੋਜ ਪਰਚੇ ਅਤੇ 100 ਤੋਂ ਵੱਧ ਆਰਟੀਕਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖ਼ਬਾਰਾਂ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਵਲੋਂ ਹੁਣ ਤੱਕ ਦੋ ਖੋਜ ਪ੍ਰਾਜੈਕਟ ਵੀ ਸਫਲਤਾਪੂਰਵਕ ਸੰਪੂਰਨ ਕੀਤੇ ਜਾ ਚੁੱਕੇ ਹਨ।

Haryana Governor Releases Book Based On The Verses Of Sri Guru Tegh Bahadur

Comments


Recommended Stories
Latest
Crime News
Most Visited Stories