NOW
ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅਧਿਕਾਰੀਆਂ ਨੂੰ 3100 ਪੇਂਡੂ ਸਟੇਡੀਅਮਾਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਅਤੇ ਗੁਣਵੱਤਾ ਯਕੀਨੀ ਬਣਾਉਣ ਦੇ ਨਿਰਦੇਸ਼    ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ    ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ    ਸਨੇਹੀ ਮੁਲਾਕਾਤ ਨਾਲ ਛੱਤਬੀੜ ਚਿੜੀਆਘਰ ‘ਚ ਗੂੰਜੀਆਂ ਬੱਚਿਆਂ ਦੀਆਂ ਮੁਸਕਾਨਾਂ    ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ : ਮੋਹਿੰਦਰ ਭਗਤ    ਪੰਜਾਬ ਨੇ ਸਰਹੱਦ ਪਾਰੋਂ ਚੱਲ ਰਹੀਆਂ ਅਪਰਾਧਕ ਸਪਲਾਈ ਚੇਨਾਂ ਨੂੰ ਤੋੜਣ ਲਈ ਸੁਰੱਖਿਆ ਦੀ ਦੂਜੀ ਕਤਾਰ ਕੀਤੀ ਮਜ਼ਬੂਤ     ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ, ਏਡੀਸੀ (ਜੀ ਅਤੇ ਯੂਡੀ) ਨੂੰ ਮਲੇਰੀਆ ਅਤੇ ਡੇਂਗੂ ਨੂੰ ਰੋਕਣ ਲਈ ਸਮੇਂ ਸਿਰ ਫੌਗਿੰਗ ਯਕੀਨੀ ਬਣਾਉਣ ਦੇ ਨਿਰਦੇਸ਼    ਗਾਜ਼ੀਆਬਾਦ : ਟੀਐਨਟੀ ਟਾਵਰ ਵਿੱਚ ਖ਼ੁਦਕੁਸ਼ੀ ਦਾ ਸ਼ੱਕ, 29ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਬਜ਼ੁਰਗ ਮਹਿਲਾ ਦੀ ਮੌਤ    ਨੇਪਾਲ ਦੇ ਗ੍ਰਹਿ ਮੰਤਰੀ ਸੁਧਨ ਗੁਰੂਂਗ ਦਾ 26 ਦਿਨਾਂ ਵਿੱਚ ਅਸਤੀਫ਼ਾ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਤਬਾਦਲਾ    ਨਵਾਂਸ਼ਹਿਰ ਦੇ ਕਸਬਾ ਔੜ ਚ ਦੁਕਾਨਦਾਰ ਦਾ ਬੇਟਾ ਗੰਭੀਰ ਰੂਪ ਵਿੱਚ ਜ਼ਖ਼ਮੀ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ   
ਡੀਐੱਸਪੀ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ, ਮੁਲਜ਼ਮ ਸਕੀਆਂ ਭੈਣਾਂ ਬਿਹਾਰ ਤੋਂ ਕਾਬੂ
September 30, 2024
Theft-Of-Jewelery-Worth-Lakhs-Of

Daily Gianwan Bureau / Ludhiana

ਸਥਾਨਕ ਪੁਲਿਸ ਵਿਭਾਗ ਵਿਚ ਤਇਨਾਤ ਡੀਐਸਪੀ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਦੋ ਪ੍ਰਵਾਸੀ ਔਰਤਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਲੰਘੀ 18 ਸਤੰਬਰ ਨੂੰ ਦੋ ਔਰਤਾਂ ਨੇ ਡੀਐਸਪੀ ਦੇ ਘਰੋਂ 23 ਲੱਖ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਕਰ ਲਏ ਸਨ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਡੀਐਸਪੀ ਦੀ ਪਤਨੀ ਤਰਨਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੀਆਂ ਔਰਤਾਂ ਖਿਲਾਫ ਕੇਸ ਦਰਜ ਕੀਤਾ ਸੀ। ਇਸ ਸਬੰਧੀ ਸਥਾਨਕ ਸੈਕਟਰੀਏਟ ਵਿਚ ਕੀਤੀ ਗਈ ਪ੍ਰੈਸ ਵਾਰਤਾ ਦੌਰਾਨ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਦੱਸਿਆ ਹੈ ਕਿ ਡੀਐਸਪੀ ਦੀ ਪਤਨੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਦੋ ਔਰਤਾਂ ਉਸ ਕੋਲੋਂ ਕੰਮ ਮੰਗਣ ਆਈਆਂ ਸੀ।

ਉਕਤ ਔਰਤਾਂ ਨਾਲ ਘਰ ਦੀ ਸਾਫ ਸਫਾਈ ਦੇ ਕੰਮ ਸਬੰਧੀ ਗੱਲਬਾਤ ਹੋਈ ਸੀ। ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ 18 ਸਤੰਬਰ ਨੂੰ ਉਹ ਪਹਿਲੇ ਦਿਨ ਘਰ ਦਾ ਕੰਮ ਕਰਨ ਆਈਆਂ ਸਨ, ਪਰ ਅਗਲੇ ਦਿਨ ਉਹ ਕੰਮ ’ਤੇ ਨਹੀਂ ਆਈਆਂ। ਇਸ ਦੌਰਾਨ ਜਦ ਉਸ ਨੇ ਘਰ ਦੀ ਅਲਮਾਰੀ ਦੇਖੀ ਤਾ ਉਸ ਵਿਚ ਰੱਖੇ ਗਹਿਣੇ ਗਾਇਬ ਸਨ। ਜਿਨ੍ਹਾਂ ਦੀ ਕੀਮਤ 23 ਲੱਖ ਰੁਪਏ ਦੇ ਕਰੀਬ ਬਣਦੀ ਸੀ।ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਉਕਤ ਔਰਤਾਂ ਦੀ ਪਛਾਣ ਕਰ ਲਈ, ਜਿਸ ਤੋਂ ਬਾਅਦ ਕਥਿਤ ਦੋਸ਼ਣ ਬੰਟੀ ਕੁਮਾਰੀ, ਰੂਬੀ ਦੇਵੀ ਵਾਸੀ ਲਖਨਊ ਹਾਲ ਆਬਾਦ ਵਾਰਡ ਨੰਬਰ 17 ਸ਼ਿਵ ਕੁਮਾਰੀ ਪਹਾੜ ਜ਼ਿਲ੍ਹਾ ਭਾਗਲਪੁਰ ਬਿਹਾਰ ਨੂੰ ਭਾਗਲਪੁਰ ਦੇ ਕਹਿਲਗਾਉਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

Powered by Froala Editor

Theft Of Jewelery Worth Lakhs Of Rupees From DSP s House The Accused s Sisters Were Arrested From Bihar

Comments


Recommended Stories
Latest
Crime News
Most Visited Stories