June 5, 2024
ਵਿਸ਼ਵ ਵਾਤਾਵਰਨ ਦਿਵਸ ਮੌਕੇ ਪੁਨਰਜੋਤ ਆਈ ਬੈਂਕ ਅਤੇ 19 ਪੰਜਾਬ ਬਟਾਲੀਅਨ ਐਨ.ਸੀ.ਸੀ. ਗਰੁੱਪ ਦੇ ਬੱਚਿਆਂ ਵਲੋਂ ਕੱਢੀ ਗਈ ਸਾਇਕਲ ਰੈਲੀ
ਪੁਨਰਜੋਤ ਅਤੇ ਐਨ.ਸੀ.ਸੀ. ਗਰੁੱਪ ਨੇ ਧਰਤੀ ਬਚਾਓ ਜੀਵਨ ਬਚਾਓ ਮੁਹਿੰਮ ਤਹਿਤ ਸਾਇਕਲ ਰੈਲੀ ਕੱਢਕੇ ਲੋਕਾਂ ਨੂੰ ਜਾਗਰੂਕ ਕੀਤਾ
Daily Gianwan Bureau / Ludhiana
ਲੁਧਿਆਣਾ - ਵਿਸ਼ਵ ਵਾਤਾਵਰਨ ਦਿਵਸ ਮੌਕੇ ਪੁਨਰਜੋਤ ਆਈ ਬੈਂਕ ਅਤੇ 19 ਪੰਜਾਬ ਬਟਾਲੀਅਨ ਐਨ.ਸੀ.ਸੀ. ਗਰੁੱਪ ਦੇ ਬੱਚਿਆਂ ਵਲੋਂ ਸਾਇਕਲ ਰੈਲੀ ਕੱਢਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ। ਇਹ ਰੈਲੀ 19 ਪੰਜਾਬ ਬਟਾਲੀਅਨ ਦੇ ਆਫਿਸ ਬੈਕਸਾਇਡ ਇਨਡੋਰ ਸਟੇਡੀਅਮ, ਪੰਜਾਬ ਮਾਤਾ ਨਗਰ ਤੋਂ ਸਵੇਰੇ 6 ਵਜੇ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾਂ ਡਾ. ਰਮੇਸ਼ ਮਨਸੂਰਾਂ ਅੱਖਾਂ ਦਾ ਹਸਪਤਾਲ, ਪਖੋਵਾਲ ਰੋਡ ਪਿੰਡ ਮਨਸੂਰਾਂ ਵਿਖੇ ਸਮੂਹ ਨਗਰ ਪੰਚਾਇਤ ਪਿੰਡ ਮਨਸੂਰਾਂ ਵਲੋਂ ਰੈਲੀ ਦਾ ਸਵਾਗਤ ਕੀਤਾ ਗਿਆ, ਉਸਤੋਂ ਬਾਅਦ ਪਿੰਡ ਰਤਨਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਮੂਹ ਸਕੂਲ ਸਟਾਫ ਅਤੇ ਨਗਰ ਪੰਚਾਇਤ ਵਲੋਂ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਐਨ.ਸੀ.ਸੀ. ਗਰੁੱਪ ਦੇ ਬੱਚਿਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਤਨ ਵਿਖੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੇ ਇਕ ਨਾਟਕ ਪੇਸ਼ ਕੀਤਾ ਗਿਆ। ਜਿਸਦੇ ਮਾਧਿਅਮ ਰਾਹੀਂ ਬੱਚਿਆਂ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਇਕ ਬਹੁਤ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ।
ਇਸਤੋਂ ਉਪਰੰਤ ਸਾਇਕਲ ਰੈਲੀ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਪਿੰਡ ਦਾਖਾ ਦੀ ਮੇਨ ਪਾਰਕ ਵਿਖੇ ਪਹੁੰਚੀ ਜਿਥੇ ਨਗਰ ਨਿਵਾਸੀ ਅਤੇ ਪਾਰਕ ਦੀ ਪ੍ਰਬੰਧਕ ਟੀਮ ਨੇ ਰੈਲੀ ਦਾ ਭਰਵਾਂ ਸਵਾਗਤ ਕੀਤਾ।ਇਥੇ ਐਨ.ਸੀ.ਸੀ. ਗਰੁੱਪ ਦੇ ਬੱਚਿਆਂ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਇਕ ਨਾਟਕ ਪੇਸ਼ ਕੀਤਾ ਗਿਆ ਅਤੇ ਅੰਗਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ। ਗਰੀਨ ਮਿਸ਼ਨ ਪੰਜਾਬ ਦੇ ਮੈਂਬਰ ਸ. ਸਤਪਾਲ ਸਿੰਘ ਜੀ ਦੇਹੜਕਾ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਇਕ ਮੋਟੀਵੇਸ਼ਨਲ ਸਪੀਚ ਦਿਤੀ ਗਈ। ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪਾਰਕ ਵਿਚ 19 ਪੰਜਾਬ ਬਟਾਲੀਅਨ ਅਤੇ ਐਨ.ਸੀ.ਸੀ. ਗਰੁੱਪ ਦੇ ਬੱਚਿਆਂ ਵਲੋਂ ਪੌਦੇ ਵੀ ਲਗਾਏ ਗਏ।
ਇਸ ਤੋਂ ਬਾਅਦ ਸਾਇਕਲ ਰੈਲੀ ਡਾ. ਰਮੇਸ਼ ਸੁਪਸਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, 65-ਏ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿਖੇ ਪੁੱਜੀ ਜਿਥੇ ਡਾ. ਰਮੇਸ਼ ਐਮ.ਡੀ. ਅਖਾਂ ਦੇ ਮਾਹਿਰ ਵਲੋਂ ਵਾਤਾਵਰਨ ਸੰਬੰਧੀ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਡਾ. ਰਮੇਸ਼ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ (World Enivronment Day) ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸਦਾ ਮਕਸਦ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਵਾਤਾਵਰਣ ਦਾ ਅਰਥ ਹੈ ਕੁਦਰਤੀ ਵਾਤਾਵਰਣ ਜਿਸ ਵਿੱਚ ਅਸੀਂ ਰਹਿੰਦੇ ਹਾਂ। ਸਾਡੇ ਆਲੇ ਦੁਆਲੇ ਦੇ ਸਾਰੇ ਜੀਵਿਤ ਅਤੇ ਨਿਰਜੀਵ ਤੱਤ ਵਾਤਾਵਰਣ ਦਾ ਹਿੱਸਾ ਹਨ, ਜਿਵੇਂ ਕਿਹਵਾ, ਪਾਣੀ, ਮਿੱਟੀ, ਪੌਦੇ ਅਤੇ ਜਾਨਵਰ।
ਉਹਨਾਂ ਅਗੇ ਦੱਸਿਆ ਕਿ ਜਿਸ ਤਰਾ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਏ ਜਾਂਦੇ ਹਨ (Tree Plantation) ਉਸੇ ਤਰਾ ਸਾਡੇ ਹਸਪਤਾਲ ਵਿਖੇ ਪੁਤਲੀ ਬਦਲਣ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ (Corneal Transplantation)। ਜਿਥੇ ਰੁੱਖ ਸਾਨੂੰ ਜੀਵਨਦਾਨ ਦਿੰਦੇ ਹਨ ਉਥੇ ਹੀ Corneal Transplantation ਨਾਲ ਸਾਨੂੰ ਨਜ਼ਰ ਦਾ ਦਾਨ ਮਿਲਦਾ ਹੈ।
ਇਸ ਮੌਕੇ ਹਸਪਤਾਲ ਅਪ੍ਰੇਸ਼ਨ ਕਰਵਾਉਣ ਆਏ ਮਰੀਜ਼ਾਂ ਨੂੰ ਪੌਦੇ ਵੀ ਵੰਡੇ ਗਏ।
19 ਪੰਜਾਬ ਬਟਾਲੀਅਨ ਦੇ ਕਮਾਡੈਂਟ ਆਫਿਸਰ ਕਰਨਲ ਪਰਵੀਨ ਧੀਮਾਨ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ (World Enivronment Day) ਦਾ ਪਹਿਲਾ ਜਸ਼ਨ 1972 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਕੀਤੀ ਗਈ ਸੀ। ਸਭ ਤੋਂ ਪਹਿਲਾਂ ਇਹ ਸਾਲ 1974 ਵਿੱਚ ਮਨਾਇਆ ਗਿਆ ਸੀ। ਜਿਸ ਤੋਂ ਬਾਅਦ ਇਹ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ।ਉਹਨਾਂ ਅਗੇ ਦੱਸਿਆ ਕਿ ਅੱਜ ਸਾਡੇ ਐਨ.ਸੀ.ਸੀ. ਗਰੁੱਪ ਦੇ ਬੱਚਿਆਂ ਵਲੋਂ ਸਾਇਕਲ ਰੈਲੀ ਕੱਢਕੇ ਲੋਕਾਂ ਨੂੰ ਵਾਤਾਵਰਨ ਪ੍ਰਤੀਜਾਗਰੂਕ ਕੀਤਾ ਗਿਆ ਹੈ।
ਇਸ ਮੌਕੇ ਵਾਤਾਵਰਣ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਇਸਦਿਨਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਇਸ ਦਿਨ ਦੀ ਮਹੱਤਤਾ ਨੂੰ ਸਮਝ ਸਕਣ। ਇਸ ਦਿਨ ਲੋਕਾਂ ਨੂੰ ਜਲਵਾਯੂ ਤਬਦੀਲੀ, ਜੰਗਲਾਂਦੀ ਕਟਾਈ, ਪ੍ਰਦੂਸ਼ਣ, ਜੈਵ ਵਿਭਿੰਨਤਾ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ।ਉਹਨਾਂ ਅਗੇ ਦੱਸਿਆ ਕਿ ਅੱਜ ਕਲ ਸਾਡਾ ਵਾਤਾਵਰਣ ਇੰਨਾ ਦੂਸ਼ਿਤ ਹੋ ਗਿਆ ਹੈ ਪਾਣੀ ਵੀ ਪੀਣਯੋਗ ਨਹੀਂ ਰਿਹਾ। ਜੇਕਰ ਸਾਡਾ ਵਾਤਾਵਰਣ ਇਸੇ ਤਰਾ੍ਹ ਦੂਸ਼ਿਤ ਹੁੰਦਾ ਗਿਆ ਤਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹਰ ਘਰ ਵਿਚ ਪਾਈਆਂ ਜਾਣਗੀਆਂ।ਉਹਨਾਂ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਅਖੀਰ ਵਿਚ ਡਾ. ਪਰਵੇਸ਼, ਮੈਡੀਕਲ ਸੁਪਰੀਟੈਨਡੈਂਟ, ਡਾ. ਰਮੇਸ਼ ਸੁਪਸਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਲੋਂ ਆਏ 19 ਪੰਜਾਬ ਬਟਾਲੀਅਨ ਦੇ ਸਮੂਹ ਸਟਾਫ, ਐਨ.ਸੀ.ਸੀ. ਗਰੁੱਪ ਦੇ ਸਾਰੇ ਬੱਚਿਆਂ ਅਤੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਹਰ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ।
Powered by Froala Editor
Eyebank And 19 Punjab Battalion NCC The Group Jointly Celebrated World Environment Day