NOW
ਮਾਮਲਾ ਵਿਆਹ ਦਾ ਖਾਣਾ ਖਾ ਕੇ ਬਿਮਾਰ ਹੋਏ ਵਿਅਕਤੀਆਂ ਦਾ    ਜਲੰਧਰ ਦੇ ਬਸਤੀ ਸ਼ੇਖ 'ਚ ਦਰਦਨਾਕ ਹਾਦਸਾ, ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ; ਮਲਬੇ ਹੇਠ ਦਬੇ ਤਿੰਨ ਲੋਕ ਜ਼ਖ਼ਮੀ    ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਕਾਰਵਾਈ: ਤਿੰਨ ਨੌਜਵਾਨ ਕਾਬੂ, ਨਸ਼ੇ ਦੀਆਂ ਚਿੱਟੀਆਂ ਗੋਲੀਆਂ ਤੇ ਸਬੂਤ ਬਰਾਮਦ    ਭੋਂਡਸੀ ਜੇਲ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਹਿਰਾਸਤ ’ਚ ਬੰਦ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ    ਚੋਣਾਂ ਤੋਂ ਪਹਿਲਾਂ ਬਟਾਲਾ ’ਚ ਪੁਲਿਸ ਅਲਰਟ, ਸ਼ਹਿਰ ਦੀਆਂ ਸੜਕਾਂ ’ਤੇ ਨਿਕਲਿਆ ਵਿਸ਼ਾਲ ਫਲੈਗ ਮਾਰਚ    800 ਰੁਪਏ ਦੇ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ, ਮੁਹਾਲੀ ਪੁਲਿਸ ਵੱਲੋਂ ਦੋ ਕਾਤਲ ਕਾਬੂ    ਅਮਰੀਕਾ ਨੇ ਗ੍ਰੀਨ ਕਾਰਡ ਨਿਯਮ ਕੀਤੇ ਸਖ਼ਤ, ਐਚ-1ਬੀ, ਵਿਦਿਆਰਥੀ ਤੇ ਟੂਰਿਸਟ ਵੀਜ਼ਾ ਧਾਰਕਾਂ ਲਈ ਵਧੀਆਂ ਮੁਸ਼ਕਲਾਂ    ਸਬਜ਼ੀ ਮੰਡੀ ਦੇ ਆਪਸੀ ਝਗੜੇ ਨੇ ਲਿਆ ਪੀਓ - ਪੁੱਤ ਦੀ ਜਾਨ: ਮੱਖਣ-ਹਰਤੇਜ ਸਿੰਘ ਦੀਆਂ ਲਾਸ਼ਾਂ ਫੀਡਰ ਨਹਿਰ ਤੋਂ ਬਰਾਮਦ    ਭਗਵੰਤ ਮਾਨ ਦਾ ਵੱਡਾ ਐਲਾਨ: ਸਰਕਾਰੀ ਦਫ਼ਤਰ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ, ਲੂ ਅਤੇ ਗਰਮੀ ਤੋਂ ਬਚਾਅ ਲਈ ਨਵਾਂ ਸ਼ੈਡਿਊਲ    ਚੰਡੀਗੜ੍ਹ ’ਚ ਨੌਜਵਾਨ ਦੀ ਸ਼ਰਮਨਾਕ ਹਰਕਤ: ਸੁਖਨਾ ਝੀਲ ’ਚ ਬੋਟਿੰਗ ਦੌਰਾਨ ਪੇਸ਼ਾਬ, ਲੋਕਾਂ ’ਚ ਰੋਸ   
ਸੂਬੇ 'ਚ ਗਰਮੀ ਦਾ ਕਹਿਰ ਜਾਰੀ, ਬਠਿੰਡਾ ਦਾ ਤਾਪਮਾਨ 50 ਡਿਗਰੀ ਦੇ ਨੇੜੇ ਪੁੱਜਾ
May 29, 2024
The-Fury-Of-Heat-Continues-In-Th

Daily Gianwan Bureau / Bathinda

ਪੰਜਾਬ ’ਚ ਮੰਗਲਵਾਰ ਨੂੰ ਤਾਪਮਾਨ ’ਚ ਜ਼ਬਰਦਸਤ ਉਛਾਲ ਦੇਖਿਆ ਗਿਆ। ਇੱਥੇ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪੁੱਜ ਗਿਆ। ਬਠਿੰਡਾ ਇਕ ਵਾਰ ਫਿਰ ਸਭ ਤੋਂ ਗਰਮ ਰਿਹਾ। ਇੱਥੇ ਸੀਜ਼ਨ ’ਚ ਪਹਿਲੀ ਵਾਰ 49.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 8.5 ਡਿਗਰੀ ਸੈਲਸੀਅਸ ਵੱਧ ਰਿਹਾ। ਸੋਮਵਾਰ ਨੂੰ ਇੱਥੇ ਤਾਪਮਾਨ 48.4 ਡਿਗਰੀ ਸੈਲਸੀਅਸ ਰਿਹਾ ਸੀ।ਇਸ ਦੇ ਨਾਲ ਹੀ ਮੰਗਲਵਾਰ ਨੂੰ ਹੋਰ ਸੂਬੇ ਵੀ ਗਰਮੀ ਨਾਲ ਝੂਲਸਦੇ ਰਹੇ। ਪਠਾਨਕੋਟ ਦੂਜੇ ਨੰਬਰ ’ਤੇ ਰਿਹਾ। ਇੱਥੇ 47.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਆਮ ਨਾਲੋਂ ਸੱਤ ਡਿਗਰੀ ਵੱਧ ਸੀ। ਸੋਮਵਾਰ ਨੂੰ ਇੱਥੇ 47.1 ਡਿਗਰੀ ਤਾਪਮਾਨ ਸੀ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 29 ਮਈ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਅੱਤ ਲੂ ਚੱਲ ਸਕਦੀ ਹੈ। ਇਸ ਨਾਲ ਤੇਜ਼ ਗਰਮੀ ਮਹਿਸੂਸ ਹੋਵੇਗੀ। ਭਾਰਤੀ ਮਾਨਤਾਵਾਂ ਮੁਤਾਬਕ ਮੰਗਲਵਾਰ ਨੂੰ ਨੌਂ ਤਪੇ ਦਾ ਚੌਥਾ ਦਿਨ ਸੀ। ਯਾਨੀ ਸਾਲ ਦੇ ਉਹ ਨੌਂ ਦਿਨ ਜਿਨ੍ਹਾਂ ’ਚ ਸਭ ਤੋਂ ਵੱਧ ਗਰਮੀ ਪੈਂਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਨੌਂ ਦਿਨ 25 ਮਈ ਤੋਂ ਦੋ ਜੂਨ ਤੱਕ ਹੁੰਦੇ ਹਨ। ਜੋਤਿਸ਼ ਦੇ ਹਿਸਾਬ ਨਾਲ ਇਨ੍ਹਾਂ ਦਿਨਾਂ ’ਚ ਸੂਰਜ ਰੋਹਿਨੀ ਨਛੱਤਰ ’ਚ ਹੁੰਦਾ ਹੈ। ਨੌਂ ਦਿਨ ਸੂਰਜ ਇਸੇ ਨੱਛਤਰ ’ਚ ਰਹਿੰਦਾ ਹੈ। ਇਸ ਲਈ ਗਰਮੀ ਜ਼ਿਆਦਾ ਪੈਂਦੀ ਹੈ। ਖਗੋਲ ਤੇ ਮੌਸਮ ਵਿਗਿਆਨ ਬੇਸ਼ੱਕ ਇਸ ਰਵਾਇਤੀ ਗਿਆਨ ਨੂੰ ਮਾਨਤਾ ਨਹੀਂ ਦਿੰਦਾ ਪਰ ਉਹ ਇਹ ਗੱਲ ਮੰਨਦਾ ਹੈ ਕਿ ਇਨ੍ਹਾਂ ਦਿਨਾਂ ’ਚ ਭਾਰਤ ਦੀ ਸਥਿਤੀ ਸੂਰਜ ਦੇ ਬਿਲਕੁਲ ਸਾਹਮਣੇ ਹੁੰਦੀ ਹੈ। ਇਸ ਲਈ ਜ਼ਿਆਦਾ ਗਰਮੀ ਪੈਂਦੀ ਹੈ।

Powered by Froala Editor

The Fury Of Heat Continues In The State The Temperature Of Bathinda Reached Close To 50 Degrees

Comments


Recommended Stories
Latest
Crime News
Most Visited Stories